CBSEComprehension PassageEducationPunjab School Education Board(PSEB)ਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਅਣਡਿੱਠਾ ਪੈਰਾ – ਕੰਪਿਊਟਰ ਵਰ ਜਾਂ ਸਰਾਪ

ਮਨੁੱਖੀ ਦਿਮਾਗ ਨੇ ਕੰਪਿਊਟਰ ਦੀ ਕਾਢ ਕੱਢ ਕੇ ਨਵੇਂ ਦਿਮਾਗ ਦੀ ਸਿਰਜਣਾ ਕਰ ਲਈ ਹੈ ਅਤੇ ਕੰਪਿਊਟਰ ਨੇ ਮਨੁੱਖ ਦੇ ਅਨੇਕਾਂ ਕੰਮ ਕਰ ਦਿੱਤੇ ਹਨ। ਸਿੱਖਿਆ ਦੇ ਖੇਤਰ ਵਿੱਚ ਵੀ ਕੰਪਿਊਟਰ ਇੱਕ ਵੱਖਰਾ ਵਿਸ਼ਾ ਬਣ ਗਿਆ ਹੈ। ਇਸ ਦੀ ਜਾਣਕਾਰੀ ਤੋਂ ਬਿਨਾਂ ਅਜੋਕੇ ਵਿਦਿਆਰਥੀ ਦਾ ਗਿਆਨ ਅਧੂਰਾ ਸਮਝਿਆ ਜਾਂਦਾ ਹੈ।

ਇਸੇ ਲਈ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਕੰਪਿਊਟਰ ਬਾਰੇ ਮੁਢਲੀ ਜਾਣਕਾਰੀ ਦਿੱਤੀ ਜਾਂਦੀ ਹੈ। ਨੈੱਟਵਰਕ ਰਾਹੀਂ ਇਹ ਮਸ਼ੀਨ ਮਨੁੱਖ ਦਾ ਨਾਤਾ ਪੂਰੀ ਦੁਨੀਆਂ ਨਾਲ ਜੋੜ ਦਿੰਦੀ ਹੈ।

ਕੰਪਿਊਟਰ ਸਮਾਜਕ ਵਰਤਾਰੇ ਦੀ ਅਜਿਹੀ ਨਾੜ ਬਣ ਗਿਆ ਹੈ ਕਿ ਜੇਕਰ ਇਸ ਨੂੰ ਕੱਟ ਦੇਈਏ ਤਾਂ ਸਾਰੇ ਸਮਾਜ ਨੂੰ ਲਕਵਾ ਮਾਰ ਸਕਦਾ ਹੈ। ਸਮਾਜ ਦੇ ਸਾਰੇ ਕੰਮ ਰੁਕ ਸਕਦੇ ਹਨ। ਇਸ ਨਿੱਕੀ ਜਿਹੀ ਮਸ਼ੀਨ ਦੀ ਕਾਢ ਤੱਕ ਪੁੱਜਦਿਆਂ ਸਮਾਜਕ ਵਰਤਾਰੇ ਵਿਚ ਢੇਰ ਤਬਦੀਲੀ ਆਈ ਹੈ ਅਤੇ ਆ ਰਹੀ ਹੈ।

ਬੱਚਿਆਂ ਤੋਂ ਬਚਪਨ ਦੀਆਂ ਬੇਪਰਵਾਹੀਆਂ ਖੁੱਸ ਗਈਆਂ ਹਨ। ਬਚਪਨ ਦੀਆਂ ਖੇਡਾਂ ਹੁਣ ਇਤਿਹਾਸ ਬਣ ਗਈਆਂ ਹਨ।

ਖਿੱਦੋ – ਖੂੰਡੀ, ਬਾਂਦਰ – ਟਿੱਲਾ, ਕਬੱਡੀ, ਬੰਟੇ, ਗੀਟੇ ਆਦਿ ਖੇਡਾਂ ਦੀ ਜਾਣਕਾਰੀ ਹਾਸਲ ਕਰਨ ਲਈ ਹੁਣ ਬੱਚਿਆਂ ਨੂੰ ਕਿਤਾਬਾਂ ਦੇ ਪੰਨੇ ਫਰੋਲਣੇ ਪੈ ਸਕਦੇ ਹਨ। ਹੁਣ ਅਜਿਹੀਆਂ ਖੇਡਾਂ ਨੇ ਥਾਂ ਲੈ ਲਈ ਹੈ ਜਿਹੜੀਆਂ ਸਿੱਧੇ ਜਾਂ ਅਸਿੱਧੇ ਤੌਰ ‘ਤੇ ਵਪਾਰ ਨਾਲ ਜੁੜੀਆਂ ਹਨ।ਕੰਪਿਊਟਰ ਨੇ ਬੱਚਿਆਂ ਤੋਂ ਉਹਨਾਂ ਦੀਆਂ ਮੈਦਾਨੀ ਖੇਡਾਂ ਖੋਹ ਲਈਆਂ ਹਨ।

ਪ੍ਰਸ਼ਨ 1 . ਨਵੇਂ ਦਿਮਾਗ਼ ਦੀ ਕਾਢ ਕਿਸ ਨੇ ਕੱਢੀ ਹੈ?

() ਮਸ਼ੀਨਾਂ ਨੇ
() ਮਨੁੱਖ ਨੇ
() ਆਦਿ – ਵਾਸੀਆਂ ਨੇ
() ਸਰਕਾਰਾਂ ਨੇ

ਪ੍ਰਸ਼ਨ 2 . ਕੰਪਿਊਟਰ ਤੋਂ ਬਿਨਾਂ ਅਜੋਕੇ ਸਮਾਜ ਦੀ ਹਾਲਤ ਕਿਹੋ ਜਿਹੀ ਹੋ ਜਾਵੇਗੀ?

() ਲਕਵੇ ਦੇ ਰੋਗੀ ਵਰਗੀ
() ਕੈਂਸਰ ਦੇ ਰੋਗੀ ਵਰਗੀ
() ਪੋਲੀਓ ਦੇ ਰੋਗੀ ਵਰਗੀ
() ਕਰੋਨਾ ਦੇ ਰੋਗੀ ਵਰਗੀ

ਪ੍ਰਸ਼ਨ 3 . ਕੰਪਿਊਟਰ ਨੇ ਬੱਚਿਆਂ ਦੇ ਬਚਪਨ ਨੂੰ ਕਿਵੇਂ ਪ੍ਰਭਾਵਤ ਕੀਤਾ ਹੈ?

() ਬੱਚੇ ਸ਼ਰਾਰਤੀ ਹੋ ਗਏ ਹਨ
() ਆਗਿਆਕਾਰ ਹੋ ਗਏ ਹਨ
() ਬੇਪਰਵਾਹੀਆਂ ਅਤੇ ਮੈਦਾਨੀ ਖੇਡਾਂ ਖੁੱਸ ਗਈਆਂ ਹਨ
() ਲਾਪਰਵਾਹ ਹੋ ਗਏ ਹਨ

ਪ੍ਰਸ਼ਨ 4 . ਮੈਦਾਨੀ ਖੇਡਾਂ ਤੋਂ ਕੀ ਭਾਵ ਹੈ?

() ਸਕੂਲ ਵਿੱਚ ਖੇਡੀਆਂ ਜਾਣ ਵਾਲੀਆਂ
() ਮੈਦਾਨ ਵਿੱਚ ਦੂਜੇ ਬੱਚਿਆਂ ਨਾਲ ਰਲ਼ ਕੇ ਖੇਡੀਆਂ ਜਾਣ ਵਾਲੀਆਂ
() ਘਰ ਵਿੱਚ ਖੇਡੀਆਂ ਜਾਣ ਵਾਲੀਆਂ
() ਪਿੰਡਾਂ ਵਿੱਚ ਖੇਡੀਆਂ ਜਾਣ ਵਾਲੀਆਂ

ਪ੍ਰਸ਼ਨ 5 . ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।

() ਬਚਪਨ ਦੀਆਂ ਖੇਡਾਂ
() ਮਨੁੱਖੀ ਦਿਮਾਗ
() ਪੁਰਾਤਨ ਖੇਡਾਂ
() ਕੰਪਿਊਟਰ ਵਰ ਜਾਂ ਸਰਾਪ