ਅਣਡਿੱਠਾ ਪੈਰਾ – ਕੀੜੀ
ਭਲਾ ਕੀੜੀ ਦੀ ਵੀ ਕੋਈ ਹਸਤੀ ਹੈ ? ਪਰ ਇਹ ਨਿੱਕੇ – ਨਿੱਕੇ ਸਿਪਾਹੀ ਏਨੇ ਮਿਹਨਤੀ ਹਨ ਕਿ ਥਕਾਵਟ ’ਤੇ ਕੰਮਚੋਰੀ ਸ਼ਬਦ ਇਹਨਾਂ ਦੇ ਸ਼ਬਦ-ਕੋਸ਼ ਵਿੱਚ ਹੈ ਹੀ ਨਹੀਂ। ਬੂੰਦ-ਬੂੰਦ ਨਾਲ ਹੀ ਸਮੁੰਦਰ ਬਣ ਜਾਂਦਾ ਹੈ। ਇਉਂ ਹੀ ਇਹਨਾਂ ਮਹੀਨ ਜੀਵਾਂ ਆਪਣੀ ਲੱਖਾਂ ਸਾਲਾਂ ਦੀ ਨਿਰੰਤਰ ਮੁਸ਼ੱਕਤ ਨਾਲ ਟਨਾਂ ਦੇ ਟਨ ਮਿੱਟੀ ਖਰੋਚ ਮਾਰੀ। ਇਉਂ ਹੀ ਘੁਮਿਆਰ, ਕੰਨ ਖਜੂਰੇ, ਕੜੀਆਂ, ਚਿੱਚੜ, ਭੂੰਡ, ਸ਼ਹਿਦ ਦੀਆਂ ਮੱਖੀਆਂ ਆਦਿ ਜੀਵ ਲਗਾਤਾਰ ਮਿੱਟੀ ਦੇ ਕਣਾਂ ਨੂੰ ਹਿਲਾਉਂਦੇ ਚਲਾਉਂਦੇ ਅਤੇ ਤੀ ਦੀਆਂ ਤਹਿਆਂ ਨੂੰ ਪੋਲਿਆਂ ਕਰਦੇ ਰਹਿੰਦੇ ਹਨ ਅਤੇ ਪਾਣੀ ਅਤੇ ਹਵਾ ਲਈ ਰਾਹ ਖੋਲ੍ਹ ਕੇ ਧਰਤੀ ਦੀ ਉਪਜਾਊ ਤੀ ਵਧਾਉਂਦੇ ਰਹਿੰਦੇ ਹਨ। ਇਹਨਾਂ ਦੇ ਸਰੀਰਾਂ ਦਾ ਮਲ ਵੀ ਭੂਮੀ ਵਿੱਚ ਲੋੜੀਂਦੇ ਕਾਰਬਨਿਕ ਪਦਾਰਥ ਮਿਲਾਉਂਦਾ ਹੈ। ਹੋਰ ਤਾਂ ਹੋਰ, ਮਰਨ ਪਿੱਛੋਂ ਵੀ ਇਹਨਾਂ ਦੇ ਸਰੀਰ ਅਜਾਈਂ ਨਹੀਂ ਜਾਂਦੇ। ਕੁਝ ਹੋਰ ਛੋਟੇ ਕਾਮੇ ਇਹਨਾਂ ਲੋਥਾਂ ਦੀ ਭੰਨ-ਤੋੜ ਕਰਕੇ ਇਹਨਾਂ ਵਿਚਲੇ ਮਹੱਤਵਪੂਰਨ ਯੋਗਿਕਾਂ ਨੂੰ ਮੁੜ ਮਿੱਟੀ ਵਿੱਚ ਮਿਲਾ ਦਿੰਦੇ ਹਨ ਅਤੇ ਇਉਂ ਇਹਨਾਂ ਦੀ ਅਮੀਰੀ ਨੂੰ ਕਾਇਮ ਦੇ ਹਨ।
ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1. ਕਿਸ ਦੀ ਕੋਈ ਹਸਤੀ ਨਹੀਂ ਹੈ ?
ੳ) ਭੂੰਡ ਦੀ
(ਅ) ਕੀੜੀ ਦੀ
(ੲ) ਕੰਨ ਖਜੂਰੇ ਦੀ
(ਸ) ਚਿੱਚੜ ਦੀ
ਪ੍ਰਸ਼ਨ 2. ਨਿੱਕੇ-ਨਿੱਕੇ ਸਿਪਾਹੀਆਂ ਦੇ ਸ਼ਬਦ ਕੋਸ਼ ਵਿੱਚ ਕਿਹੜੇ ਸ਼ਬਦ ਨਹੀਂ ਹਨ ?
(ੳ) ਥਕਾਵਟ ਤੇ ਕੰਮਚੋਰੀ
(ਅ) ਮਿਹਨਤ
(ੲ) ਸੌਣਾ
(ਸ) ਭੰਨ-ਤੋੜ ਕਰਨਾ
ਪ੍ਰਸ਼ਨ 3. ਮਹੀਨ ਜੀਵਾਂ ਨੇ ਆਪਣੀ ਲੱਖਾਂ ਸਾਲਾਂ ਦੀ ਨਿਰੰਤਰ ਮੁਸ਼ੱਕਤ ਨਾਲ਼ ਕਿੰਨੀ ਮਿੱਟੀ ਖਰੋਚ ਮਾਰੀ?
(ੳ) ਟਨਾਂ ਦੇ ਟਨ
(ਅ) ਕੁਇੰਟਲਾਂ ਦੇ ਕੁਇੰਟਲ
(ੲ) ਕਿਲੋ ਦੇ ਕਿਲੋ
(ਸ) ਕੁਝ ਵੀ ਨਹੀਂ
ਪ੍ਰਸ਼ਨ 4. ਇਹਨਾਂ ਛੋਟੇ ਜੀਵਾਂ ਦੇ ਸਰੀਰ ਦਾ ਮਲ ਭੂਮੀ ਵਿੱਚ ਕਿਹੜੇ ਲੋੜੀਂਦੇ ਪਦਾਰਥ ਮਿਲਾਉਂਦਾ ਹੈ ?
(ੳ) ਕਾਰਬਨਿਕ ਪਦਾਰਥ
(ਅ) ਰਸਾਇਣਿਕ ਪਦਾਰਥ
(ੲ) ਗੈਰ-ਰਸਾਇਣਿਕ ਪਦਾਰਥ
(ਸ) ਆਕਸੀ-ਪਦਾਰਥ
ਪ੍ਰਸ਼ਨ 5. ਛੋਟੇ ਕਾਮਿਆਂ ਦੇ ਸਰੀਰ ਕਦੋਂ ਅਜਾਈਂ ਨਹੀਂ ਜਾਂਦੇ ?
(ੳ) ਮਰਨ ਪਿੱਛੋਂ
(ਅ) ਜਿਊਂਦੇ ਰਹਿੰਦਿਆਂ
(ੲ) ਘੁੰਮਦੇ-ਘੁੰਮਦੇ
(ਸ) ਸੌਂਦਿਆਂ