ਅਣਡਿੱਠਾ ਪੈਰਾ


ਪੈਰ੍ਹੇ ਨੂੰ ਪੜ੍ਹ ਕੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :


ਮਨੁੱਖ ਨੇ ਭਾਵੇਂ ਕਿੰਨੀ ਤਰੱਕੀ ਕਰ ਲਈ ਹੈ, ਪਰ ਉਹ ਮਨ ਦੀ ਸ਼ਾਂਤੀ ਲਈ ਅਜੇ ਵੀ ਭਟਕਦਾ ਫਿਰਦਾ ਹੈ। ਧਨ-ਦੌਲਤ ਦੇ ਲਾਲਚ ਨੇ ਉਸਨੂੰ ਕਿਤੇ ਜੋਗਾ ਨਹੀਂ ਛੱਡਿਆ। ਉਹ ਦਿਨ-ਰਾਤ ਕਿਸੇ ਵੀ ਤਰੀਕੇ ਦੌਲਤ ਪਿੱਛੇ ਭੱਜਾ ਫਿਰਦਾ ਹੈ। ਉਹ ਬੇਅਰਾਮਾ ਅਤੇ ਬੌਂਦਲਿਆ ਹੋਇਆ ਹੈ। ਉਸਦੇ ਸਵਾਰਥ ਦੀ ਕੋਈ ਸੀਮਾ ਨਹੀਂ। ਉਹ ਬੇਚੈਨ ਹੈ ਤੇ ਨਾ ਮੁੱਕਣ ਵਾਲੇ ਚੱਕਰਾਂ ਵਿੱਚ ਫਸਿਆ ਵਿਖਾਈ ਦਿੰਦਾ ਹੈ। ਉਹ ਸੰਤੁਸ਼ਟ ਨਹੀਂ। ਇਸ ਨਾਲ ਉਸਦਾ ਜੀਵਨ ਨਰਕ ਸਮਾਨ ਬਣ ਗਿਆ ਹੈ।


(ੳ) ਮਨੁੱਖ ਕਿਹੜੀ ਚੀਜ਼ ਲਈ ਭਟਕਦਾ ਫਿਰਦਾ ਹੈ?

(ਅ) ਮਨੁੱਖ ਕਿਹੜੀ ਚੀਜ਼ ਦਾ ਲਾਲਚ ਕਰਦਾ ਹੈ?

(ੲ) ਮਨੁੱਖ ਕਿਸ ਵਿੱਚ ਫਸਿਆ ਦਿੱਖਦਾ ਹੈ?

(ਸ) ਮਨੁੱਖ ਦਾ ਜੀਵਨ ਨਰਕ ਕਿਵੇਂ ਬਣਿਆ ਹੈ?