ਅਣਡਿੱਠਾ ਪੈਰਾ
ਪੈਰ੍ਹੇ ਨੂੰ ਪੜ੍ਹ ਕੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ –
ਆਮ ਸਧਾਰਨ ਹਾਲਤ ਵਿੱਚ ਜਦੋਂ ਕੋਈ ਪਰਮਾਤਮਾ ਨੂੰ ਯਾਦ ਕਰਦਾ ਹੈ ਤਾਂ ਉਹ ਉਸਦੇ ਹਿਰਦੇ ਵਿੱਚੋਂ ਪ੍ਰਤੱਖ ਹੁੰਦਾ ਹੈ, ਉਸਨੂੰ ਉਹ ਕਿਸੇ ਤਰ੍ਹਾਂ ਵੀ ਆਚਰਨਕ ਪੱਖੋਂ ਗਿਰਨ ਨਹੀਂ ਦਿੰਦਾ। ਹਰ ਔਖੇ ਮੌਕੇ ਤੇ ਉਸਦੀ ਰਾਖੀ ਕਰਦਾ ਹੈ, ਉਸਦੇ ਨਾਲ ਰਹਿੰਦਾ ਹੈ। ਸਾਡੇ ਜੀਵਨ ਵਿੱਚ ਸਭ ਤੋਂ ਔਖੇ ਮੌਕੇ ਉਹ ਹੁੰਦੇ ਹਨ, ਜਦੋਂ ਅਸੀਂ ਆਚਰਨ ਕਰਕੇ ਗਿਰਨ ਲੱਗਦੇ ਹਾਂ। ਪਰਮਾਤਮਾ ਦਾ ਸਿਮਰਨ ਐਸੀਆਂ ਔਖੀਆਂ ਘੜੀਆਂ ਤੋਂ ਸਾਡੀ ਰਾਖੀ ਕਰਦਾ ਹੈ। ਉਹ ਸਾਨੂੰ ਸ਼ਕਤੀ ਦਿੰਦਾ ਹੈ। ਫਿਰ ਅਸੀਂ ਕ੍ਰੋਧ ਨੂੰ, ਲਾਲਚ ਨੂੰ, ਬੁਰਾਈ ਨੂੰ ਤਿਆਗ ਦਿੰਦੇ ਹਾਂ। ਅਸੀਂ ਨਿਮਰ ਹੋ ਜਾਂਦੇ ਹਾਂ। ਭਗਤੀ ਦਾ ਫਲ ਸ਼ਕਤੀ ਹੈ ਤੇ ਸ਼ਕਤੀ ਮਨੁੱਖਤਾ ਅਤੇ ਸਮਾਜ ਲਈ ਕਲਿਆਣਕਾਰੀ ਹੁੰਦੀ ਹੈ। ਇਹ ਆਤਮਕ ਸ਼ਕਤੀ ਹੁੰਦੀ ਹੈ। ਇਹੋ ਸਾਨੂੰ ਨੇਕ ਮਨੁੱਖ ਬਣਾਉਂਦੀ ਹੈ ਤੇ ਬੁਰੇ ਕੰਮਾਂ ਤੋਂ ਰੋਕਦੀ ਹੈ। ਪ੍ਰਮਾਤਮਾ ਤੋਂ ਵੱਡਾ ਹੋਰ ਕੁਝ ਵੀ ਨਹੀਂ। ਉਸਦਾ ਆਸਰਾ ਲੈਣ ਵਾਲੇ ਕਦੇ ਵੀ ਨਹੀਂ ਡੋਲਦੇ।
(ੳ) ਪਰਮਾਤਮਾ ਕਿੱਥੋਂ ਮਿਲਦਾ ਹੈ?
(ਅ) ਪਰਮਾਤਮਾ ਮਨੁੱਖ ਨੂੰ ਕਿਹੜੇ ਪੱਖੋਂ ਡਿੱਗਣ ਨਹੀਂ ਦਿੰਦਾ?
(ੲ) ਸਾਨੂੰ ਕਿਸਦਾ ਸਿਮਰਨ ਕਰਨਾ ਚਾਹੀਦਾ ਹੈ?
(ਸ) ਰੱਬ ਸਾਨੂੰ ਬੁਰਾਈ ਤੋਂ ਬਚਣ ਲਈ ਕੀ ਪ੍ਰਦਾਨ ਕਰਦਾ ਹੈ?
(ਹ) ਸਾਨੂੰ ਕਿਸਦਾ ਆਸਰਾ ਲੈਣਾ ਚਾਹੀਦਾ ਹੈ?