ਅਣਡਿੱਠਾ ਪੈਰਾ


ਹੇਠ ਦਿੱਤਾ ਅਣਡਿੱਠਾ ਪੈਰਾ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ –


ਦੂਸਰਿਆਂ ਨੂੰ ਕਸ਼ਟ ਪਹੁੰਚਾਉਣਾ, ਦੁੱਖ ਦੇਣਾ ‘ਹਿੰਸਾ’ ਹੈ। ਇਸ ਦੇ ਉਲਟ ਮਨ ਦੁਆਰਾ, ਵਚਨ ਦੁਆਰਾ ਅਤੇ ਕਰਮ ਦੁਆਰਾ ਕਿਸੇ ਵੀ ਪ੍ਰਕਾਰ ਨਾਲ ਕਿਸੇ ਨੂੰ ਕਸ਼ਟ ਨਾ ਦੇਣਾ, ਦੁੱਖ ਨਾ ਪਹੁੰਚਾਉਣਾ ‘ਅਹਿੰਸਾ’ ਹੈ। ਭਾਰਤ ਵਿੱਚ ਬਹੁਤ ਸਾਰੇ ਧਰਮ ਹਨ। ਉਨ੍ਹਾਂ ਧਰਮਾਂ ਵਿੱਚ ਅਹਿੰਸਾ ਦਾ ਮਹੱਤਵਪੂਰਨ ਸਥਾਨ ਹੈ। ਹਰ ਇੱਕ ਧਰਮ ਵਿੱਚ ਅਹਿੰਸਾ ਦਾ ਮਹੱਤਵ ਸਵੀਕਾਰ ਕੀਤਾ ਗਿਆ ਹੈ। ਭਾਰਤੀ ਧਰਮ ਅਤੇ ਸੰਸਕ੍ਰਿਤੀ ਦਾ ਮੂਲ ਅਧਾਰ ਵੀ ਅਹਿੰਸਾ ਹੈ। ਮਹਾਤਮਾ ਬੁੱਧ, ਮਹਾਂਵੀਰ ਭਗਵਾਨ, ਸਮਰਾਟ ਅਸ਼ੋਕ, ਮਹਾਤਮਾ ਗਾਂਧੀ ਜਿਹੇ ਮਹਾਂਪੁਰਖਾਂ ਨੇ, ਅਹਿੰਸਾ ਦੇ ਮਾਰਗ ‘ਤੇ ਚੱਲ ਕੇ ਸੰਸਾਰ ਨੂੰ ਇੱਕ ਅਜਿਹਾ ਗਿਆਨ ਦਿੱਤਾ ਹੈ, ਜਿਸ ਦੇ ਕਾਰਨ ਸੰਪੂਰਣ ਮਾਨਵ ਜਾਤੀ ਉਹਨਾਂ ਦੀ ਸਦਾ ਅਭਾਰੀ ਰਹੇਗੀ। ਅਹਿੰਸਾ ਵਿੱਚ ਇੱਕ ਮਹਾਨ ਸ਼ਕਤੀ ਹੈ। ਜਿਸ ਦੇ ਨਾਲ ਅਧਿਕਾਰ ਵਿੱਚ ਕੀਤੇ ਗਏ ਲੋਕ ਸਦਾ ਵੱਸ ਵਿੱਚ ਰਹਿੰਦੇ ਹਨ, ਇਸ ਲਈ ਸਾਨੂੰ ਸਦਾ ਅਹਿੰਸਾ ਦਾ ਪਾਲਣ ਕਰਨਾ ਚਾਹੀਦਾ ਹੈ।


ਪ੍ਰਸ਼ਨ 1. ਅਹਿੰਸਾ ਕੀ ਹੈ?

ਪ੍ਰਸ਼ਨ 2. ਭਾਰਤ ਵਿੱਚ ਕਿੰਨੇ ਧਰਮ ਹਨ ਅਤੇ ਉਹਨਾਂ ਵਿੱਚ ਕਿਸ ਦਾ ਮਹੱਤਵਪੂਰਨ ਸਥਾਨ ਹੈ?

ਪ੍ਰਸ਼ਨ 3. ਸਾਨੂੰ ਕਿਨ੍ਹਾਂ ਨੇ ਅਹਿੰਸਾ ਦੇ ਮਾਰਗ ‘ਤੇ ਚੱਲਣ ਦਾ ਗਿਆਨ ਦਿੱਤਾ ਹੈ?

ਪ੍ਰਸ਼ਨ 4. ਕਿਸੇ ਨੂੰ ਕਸ਼ਟ ਪਹੁੰਚਾਉਣਾ ਕੀ ਹੈ?

ਪ੍ਰਸ਼ਨ 5. ਸਾਨੂੰ ਕਿਸ ਦਾ ਪਾਲਣ ਕਰਨਾ ਚਾਹੀਦਾ ਹੈ?