ਅਣਡਿੱਠਾ ਪੈਰਾ
ਪਾਣਿਨੀ – ਸੰਸਕ੍ਰਿਤ ਭਾਸ਼ਾ ਦੇ ਪ੍ਰਸਿੱਧ ਵਿਆਕਰਨਕਾਰ
ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਪਾਣਿਨੀ – ਪ੍ਰਸਿੱਧ ਵਿਆਕਰਨਕਾਰ, ਜਿਸ ਦੀ ਲਿਖੀ ਹੋਈ ਪੁਸਤਕ ਦਾ ਨਾਂ ਪਾਣਿਨੀ-ਯਮ ਸੀ। ਇਹ ਸੰਸਕ੍ਰਿਤ ਵਿਆਕਰਨ ਦਾ ਸਭ ਤੋਂ ਵੱਡਾ ਵਿਦਵਾਨ ਮੰਨਿਆ ਜਾਂਦੇ ਹਨ ਅਤੇ ਇਨ੍ਹਾਂ ਲਈ ਆਦਰ ਤੇ ਸਤਿਕਾਰ ਵਜੋਂ ਇਹ ਕਿਹਾ ਜਾਂਦਾ ਹੈ ਕਿ ਇਨ੍ਹਾਂ ਦੀ ਰਚਨਾ ਈਸ਼ਵਰੀ ਗਿਆਨ ਕਾਰਨ ਹੋਈ। ਪ੍ਰਾਚੀਨ ਸਮੇਂ ਪਾਣਿਨੀ ਨੂੰ ਰਿਸ਼ੀ ਮੰਨਿਆ ਜਾਂਦਾ ਸੀ। ਆਧੁਨਿਕ ਸਮੇਂ ਵਿੱਚ ਵੀ ਇਨ੍ਹਾਂ ਬਾਰੇ ਇਹ ਪ੍ਰਸਿੱਧ ਹੈ ਕਿ ਇਨ੍ਹਾਂ ਨੂੰ ਇਸ ਪੁਸਤਕ ਸੰਬੰਧੀ ਗਿਆਨ ਸ਼ਿਵ ਜੀ ਤੋਂ ਪ੍ਰਾਪਤ ਹੋਇਆ। ਕਹਿੰਦੇ ਹਨ ਕਿ ਪਾਣਿਨੀ ਬਚਪਨ ਵਿੱਚ ਬੜੇ ਹੀ ਮੂਰਖ ਸਨ, ਇਸੇ ਲਈ ਇਨ੍ਹਾਂ ਨੂੰ ਪਾਠਸ਼ਾਲਾ ਵਿੱਚੋਂ ਕੱਢ ਦਿੱਤਾ ਗਿਆ ਸੀ, ਪਰ ਸ਼ਿਵ ਜੀ ਦੀ ਕਿਰਪਾ ਨਾਲ ਇਹ ਵਿਦਵਾਨਾਂ ਦੀ ਪਹਿਲੀ ਸ਼੍ਰੇਣੀ ਵਿੱਚ ਆ ਗਏ। ਇਹ ਪਹਿਲੇ ਵਿਆਕਰਨਕਾਰ ਨਹੀਂ ਸੀ, ਕਿਉਂ ਜੋ ਇਹ ਆਪਣੀ ਪੁਸਤਕ ਵਿੱਚ ਕਈ ਵਿਆਕਰਨਕਾਰਾਂ ਦੇ ਨਾਂ ਦਿੰਦੇ ਹਨ ਜਿਹੜੇ ਕਿ ਇਨ੍ਹਾਂ ਤੋਂ ਪਹਿਲਾਂ ਹੋ ਚੁੱਕੇ ਸਨ। ਪਾਣਿਨੀ ਤੋਂ ਬਾਅਦ ਜਿਹੜੇ ਵਿਆਕਰਨ ਲਿਖੇ ਗਏ ਹਨ, ਉਨ੍ਹਾਂ ਦੀ ਗਿਣਤੀ ਦੁਆਰਾ ਬਣਾਏ ਹੋਏ ਨਿਯਮ ਅਜੇ ਵੀ ਸਰਵਉੱਚ ਤੇ ਨਿਰਵਿਵਾਦ ਹਨ।
ਪ੍ਰਸ਼ਨ 1. ਪ੍ਰਾਚੀਨ ਸਮੇਂ ਵਿੱਚ ਪਾਣਿਨੀ ਨੂੰ ਕੀ ਮੰਨਿਆ ਜਾਂਦਾ ਸੀ? ਇਨ੍ਹਾਂ ਨੇ ਕਿਸ ਤੋਂ ਗਿਆਨ ਪ੍ਰਾਪਤ ਕੀਤਾ?
ਪ੍ਰਸ਼ਨ 2. ਪਾਣਿਨੀ ਕਿਹੜੀ ਭਾਸ਼ਾ ਦੇ ਵਿਦਵਾਨ ਮੰਨੇ ਜਾਂਦੇ ਸਨ?
ਪ੍ਰਸ਼ਨ 3. ਪਾਣਿਨੀ ਕੌਣ ਸੀ? ਉਨ੍ਹਾਂ ਦੀ ਪੁਸਤਕ ਦਾ ਨਾਂ ਵੀ ਲਿਖੋ।
ਪ੍ਰਸ਼ਨ 4. ਬਚਪਨ ਵਿੱਚ ਪਾਣਿਨੀ ਕਿਹੋ ਜਿਹੇ ਸੀ ਤੇ ਉਨ੍ਹਾਂ ਨਾਲ ਕੀ ਵਿਹਾਰ ਕੀਤਾ ਗਿਆ?
ਪ੍ਰਸ਼ਨ 5. ਪਾਣਿਨੀ ਆਪਣੀ ਪੁਸਤਕ ਵਿੱਚ ਕਿਨ੍ਹਾਂ ਦੇ ਨਾਂ ਦਿੰਦੇ ਹਨ?