Akhaan / Idioms (ਅਖਾਣ)CBSEEducationਮੁਹਾਵਰੇ (Idioms)

ਅਖਾਣ ਅਤੇ ਮੁਹਾਵਰੇ



1. ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ – ਦੁਖ ਕਿਸੇ ਕੋਲੋਂ ਪਹੁੰਚਣਾ, ਪਰ ਗੁੱਸਾ ਕਿਸੇ ਹੋਰ ਤੇ ਕਰਨਾ।

2. ਡਾਢੇ ਦਾ ਸੱਤੀਂ ਵੀਹੀਂ ਸੌ – ਤਕੜਾ ਆਦਮੀ ਆਪਣੇ ਜ਼ੋਰ ਨਾਲ ਗਲਤ ਤੇ ਨਜਾਇਜ਼ ਗੱਲ ਵੀ ਮੰਨਵਾ ਲੈਂਦਾ ਹੈ।

ਜਾਂ

ਖੁਦਾ (ਹੱਥ) ਨੇੜੇ ਕਿ ਘਸੁੰਨ – ਇਹ ਅਖਾਣ ਇਹ ਦੱਸਣ ਲਈ ਬੋਲਦੇ ਹਨ ਕਿ ਜੋ ਮੌਕੇ ਤੇ ਮੌਜੂਦ ਹੁੰਦਾ ਹੈ, ਉਸ ਦਾ ਕੰਮ ਹੋ ਜਾਂਦਾ ਹੈ।

3. ਡੋਲ੍ਹ ਰੱਤ, ਖਾ ਭੱਤ/ ਕਰ ਮਜੂਰੀ ਤੇ ਖਾ ਚੂਰੀ/ ਕਰ ਸੇਵਾ ਤੇ ਖਾ ਮੇਵਾ – ਮਿਹਨਤ ਕਰਨ ਵਾਲਾ ਮਨੁੱਖ-ਸੁੱਖ ਭੋਗਦਾ ਹੈ।

4. ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ – ਇਹ ਅਖਾਣ ਓਦੋਂ ਵਰਤਦੇ ਹਨ, ਜਦ ਕੋਈ ਕੰਮ ਵਿਗੜ ਜਾਏ, ਪਰ ਥੋੜ੍ਹੇ ਜਿਹੇ ਖ਼ਰਚ ਜਾਂ ਜਤਨ ਨਾਲ ਠੀਕ ਹੋ ਸਕਦਾ ਹੋਵੇ।