ਅਖਾਣ ਅਤੇ ਮੁਹਾਵਰੇ
ਧ
1. ਧੋਤੇ ਮੂੰਹ ਚਪੇੜ / ਨ੍ਹਾਤੀ ਧੋਤੀ ਰਹਿ ਗਈ ਮੂੰਹ ਤੇ ਮੱਖੀ ਬਹਿ ਗਈ – ਇਹ ਅਖਾਣ ਉਸ ਆਦਮੀ ਤੇ ਘਟਾਉਂਦੇ ਹਨ, ਜੋ ਕਿਸੇ ਪ੍ਰਾਪਤੀ ਲਈ ਪੂਰੀ ਤਰ੍ਹਾਂ ਤਿਆਰ ਹੋ ਬੈਠਾ ਹੋਵੇ, ਪਰ ਐਨ ਮੌਕੇ ਤੇ ਉਸ ਦਾ ਉਹ ਕੰਮ ਨਾ ਹੋਵੇ।
2. ਧੋਬੀ ਦਾ ਕੁੱਤਾ, ਨਾ ਘਰ ਦਾ ਨਾ ਘਾਟ ਦਾ – ਜਦ ਕੋਈ ਬੰਦਾ ਕਦੇ ਇਕ ਪਾਸੇ ਤੇ ਕਦੀ ਦੂਜੇ ਪਾਸੇ ਅਤੇ ਉਸ ਦਾ ਕੰਮ ਦੋਹਾਂ ਪਾਸਿਆਂ ਤੋਂ ਰਹਿ ਜਾਏ, ਤਾਂ ਅਜਿਹੇ ਦੁਬਾਜਰੇ ਲਈ ਅਖਾਣ ਵਰਤਦੇ ਹਨ।
3. ਧੇਲੇ ਦੀ ਬੁੱਢੀ, ਟਕਾ ਸਿਰ ਮੁਨਾਈ (ਗੁੰਦਾਈ) – ਜਦੋਂ ਕਿਸੇ ਨਿਕੰਮੀ ਚੀਜ਼ ਨੂੰ ਸ਼ਿੰਗਾਰਨ ਸੁਆਰਨ ਲਈ ਬਹੁਤਾ ਖ਼ਰਚ ਕਰਨਾ ਪਏ, ਤਾਂ ਇਹ ਅਖਾਣ ਬੋਲਦੇ ਹਨ।