ਖ
1. ਖੂਹ ਪੁਟਦੇ ਨੂੰ ਖਾਤਾ ਤਿਆਰ / ਇੱਟ ਚੁੱਕਦੇ ਨੂੰ ਪੱਥਰ ਤਿਆਰ – ਜੇ ਕਿਸੇ ਨਾਲ ਬੁਰਾਈ ਕਰੀਏ, ਤਾਂ ਉਹ ਅੱਗੋਂ ਵਧੇਰੇ ਬੁਰਾਈ ਦੀ ਕੋਸ਼ਿਸ਼ ਕਰਦਾ ਹੈ।
2. ਖਾਣ-ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ / ਖਾਣ ਪੀਣ ਨੂੰ ਭਾਗ-ਭਰੀ ਧੌਣ ਭਨਾਉਣ ਨੂੰ ਜੁੰਮਾ /ਖੈਰ ਕਲੰਦਰਾਂ ਹੁੱਝਾਂ ਬਾਂਦਰਾਂ – ਇਹ ਅਖਾਣ ਉਦੋਂ ਵਰਤੇ ਜਾਂਦੇ ਹਨ, ਜਦ ਮਿਹਨਤ- ਮੁਸ਼ੱਕਤ ਕੋਈ ਬੰਦਾ ਕਰੇ, ਉਸ ਦਾ ਫਲ ਕੋਈ ਹੋਰ ਲੈ ਜਾਏ।
3. ਖੋਤੀ ਖਸਮਾਂ ਸੇਤੀ, ਆਪ ਕਾਜ, ਮਹਾਂ ਕਾਜ / ਆਪਣੇ ਹੱਥੀਂ ਆਪਣਾ, ਆਪੇ ਹੀ ਕਾਜ ਸਵਾਰੀਐ (ਗੁਰੂ ਨਾਨਕ) – ਆਪਣਾ ਕੰਮ ਆਪ ਕੀਤਿਆਂ ਹੀ ਪੂਰੀ ਸਫਲਤਾ ਮਿਲਦੀ ਹੈ।
ਜਾਂ
ਆਪਣੇ ਕੰਮ ਲਈ ਦੂਜਿਆਂ ਤੇ ਆਸ ਨਹੀਂ ਰਖਣੀ ਚਾਹੀਦੀ।
ਜਾਂ
ਕਿਸੇ ਕੰਮ ਵਿਚ ਸਫਲਤਾ ਤਾਂ ਹੀ ਮਿਲਦੀ ਹੈ, ਜੇ ਮਾਲਿਕ ਆਪ ਖ਼ਿਆਲ ਰੱਖੇ ਅਰਥਾਤ ਆਪ ਕਰੇ ਜਾਂ ਆਪਣੀ ਨਿਗਰਾਨੀ ਵਿਚ ਕਰਾਏ।
4. ਖੁਦਾ (ਹੱਥ) ਨੇੜੇ ਕਿ ਘਸੁੰਨ – ਇਹ ਅਖਾਣ ਇਹ ਦੱਸਣ ਲਈ ਬੋਲਦੇ ਹਨ ਕਿ ਜੋ ਮੌਕੇ ਤੇ ਮੌਜੂਦ ਹੁੰਦਾ ਹੈ, ਉਸ ਦਾ ਕੰਮ ਹੋ ਜਾਂਦਾ ਹੈ।
5. ਖੜੇ ਦਾ ਖਾਲਸਾ / ਹਾਜਰਾਂ ਨੂੰ ਮਿਹਰ ਹੈ – ਇਹ ਅਖਾਣ ਇਹ ਦੱਸਣ ਲਈ ਬੋਲਦੇ ਹਨ ਕਿ ਜੋ ਮੌਕੇ ਤੇ ਮੌਜੂਦ ਹੁੰਦਾ ਹੈ, ਉਸ ਦਾ ਕੰਮ ਹੋ ਜਾਂਦਾ ਹੈ।