ਅਖ਼ਬਾਰ ਦੇ ਸੰਪਾਦਕ ਨੂੰ ਪੱਤਰ
ਸੱਚਖੰਡ ਐਕਸਪ੍ਰੈਸ ਦੇ ਬਿਆਸ ਵਿਖੇ ਠਹਿਰਾਓ ਸਬੰਧੀ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।
ਪ੍ਰੀਖਿਆ ਭਵਨ,
………………ਸ਼ਹਿਰ।
ਸੇਵਾ ਵਿਖੇ,
ਸੰਪਾਦਕ ਸਾਹਿਬ,
ਪੰਜਾਬੀ ਟ੍ਰਿਬਿਊਨ,
ਚੰਡੀਗੜ੍ਹ।
ਵਿਸ਼ਾ : ਸੱਚਖੰਡ ਐਕਸਪ੍ਰੈਸ ਦੇ ਬਿਆਸ ਵਿਖੇ ਠਹਿਰਾਓ ਸਬੰਧੀ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਅਸੀਂ ਇਸ ਪੱਤਰ ਰਾਹੀਂ ਸਮੂਹ ਇਲਾਕੇ ਦੀਆਂ ਸੰਗਤਾਂ ਦੀ ਬੇਨਤੀ ਦੇ ਅਧਾਰ ‘ਤੇ ਕੇਂਦਰੀ ਰੇਲਵੇ ਮੰਤਰਾਲੇ, ਨਵੀਂ ਦਿੱਲੀ ਤੱਕ ਆਪਣੀ ਮੰਗ ਪਹੁੰਚਾਉਣਾ ਚਾਹੁੰਦੇ ਹਾਂ। ਆਸ ਹੈ ਕਿ ਆਪ ਇਸ ਪੱਤਰ ਨੂੰ ਆਪਣੀ ਅਖ਼ਬਾਰ ਵਿੱਚ ਜ਼ਰੂਰ ਪ੍ਰਕਾਸ਼ਿਤ ਕਰੋਗੇ।
ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸ਼ਰਧਾਲੂਆਂ ਦੀ ਸਹੂਲਤ ਲਈ ਅੰਮ੍ਰਿਤਸਰ ਤੋਂ ਨੰਦੇੜ ਤੱਕ ਜਾਣ ਵਾਲੀ ਸਪੈਸ਼ਲ ਰੇਲ-ਗੱਡੀ ਸੱਚਖੰਡ ਐਕਸਪ੍ਰੈਸ ਦਾ ਬਿਆਸ ਵਿਖੇ ਠਹਿਰਾਓ ਨਹੀਂ ਹੈ। ਬਿਆਸ ਤੇ ਇਸ ਦੇ ਨੇੜਲੇ (ਅੰਮ੍ਰਿਤਸਰ) ਇਲਾਕਿਆਂ ਤੋਂ ਸਵਾਰੀਆਂ ਨੇ ਇਸ ਗੱਡੀ ‘ਤੇ ਜਾਣਾ ਹੁੰਦਾ ਹੈ ਪਰ ਇੱਥੇ ਸੱਚਖੰਡ ਐਕਸਪ੍ਰੈਸ ਗੱਡੀ ਦੇ ਨਾ ਰੁਕਣ ਕਾਰਨ ਸਵਾਰੀਆਂ ਨੂੰ ਜਾਂ ਤਾਂ ਇਹ ਗੱਡੀ ਲੈਣ ਲਈ ਅੰਮ੍ਰਿਤਸਰ ਜਾਣਾ ਪੈਂਦਾ ਹੈ ਜਾਂ ਫਿਰ ਜਲੰਧਰ। ਜਿਸ ਨਾਲ ਉਨ੍ਹਾਂ ਦਾ ਵਕਤ ਤੇ ਪੈਸਾ ਵੀ ਜ਼ਾਇਆ ਜਾਂਦਾ ਹੈ ਤੇ ਮਾਨਸਕ ਪ੍ਰੇਸ਼ਾਨੀ ਵੀ ਝੱਲਣੀ ਪੈਂਦੀ ਹੈ।
ਇਸ ਪੱਤਰ ਰਾਹੀਂ ਮੈਂ ਕੇਂਦਰੀ ਰੇਲਵੇ ਮੰਤਰੀ, ਨਵੀਂ ਦਿੱਲੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਸਵਾਰੀਆਂ ਦੀਆਂ ਮੁਸ਼ਕਲਾਂ ਅਤੇ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਇਆਂ ਸੱਚਖੰਡ ਐਕਸਪ੍ਰੈਸ ਦਾ ਬਿਆਸ ਵਿਖੇ ਠਹਿਰਾਓ ਬਣਾਇਆ ਜਾਵੇ।
ਮੈਨੂੰ ਉਮੀਦ ਹੈ ਕਿ ਤੁਸੀਂ ਮੇਰਾ ਇਹ ਪੱਤਰ ਆਪਣੇ ਅਖ਼ਬਾਰ ਵਿੱਚ ਜ਼ਰੂਰ ਛਾਪੋਗੇ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ੳ. ਅ. ੲ.।
ਮਿਤੀ : 10 ਅਪ੍ਰੈਲ, 20…………