‘ਅ’ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
1. ਅੱਖ ਖੁੱਲ੍ਹਣੀ – ਹੋਸ਼ ਆਉਣੀ – ਕਈ ਲੋਕਾਂ ਦੀ ਠੋਕਰਾਂ ਖਾ ਕੇ ਹੀ ਅੱਖ ਖੁਲਦੀ ਹੈ।
2. ਅੱਖਾਂ ਮੀਟ ਛੱਡਣਾ – ਵੇਖ ਕੇ ਅਣਦੇਖਾ ਕਰਨਾ – ਕਈ ਮਾਪੇ ਆਪਣੇ ਬੱਚਿਆਂ ਦੀਆਂ ਕਰਤੂਤਾਂ ਵੇਖ ਕੇ ਵੀ ਅੱਖਾਂ ਮੀਟ ਛੱਡਦੇ ਹਨ।
3. ਆਵਾ ਉਤ ਜਾਣਾ – ਸਾਰਾ ਪਰਿਵਾਰ ਭੈੜਾ ਨਿਕਲਣਾ – ਤੁਸੀਂ ਸੋਹਨ ਦੀ ਗੱਲ ਕਰਦੇ ਹੋ ਕਿ ਉਹ ਸ਼ਰਾਬ ਬਹੁਤ ਪੀਂਦਾ ਹੈ, ਉਸਦੇ ਟੱਬਰ ਦਾ ਤਾਂ ਆਵਾ ਹੀ ਊਤਿਆ ਹੋਇਆ ਹੈ।
4. ਅੱਖਾਂ ਉੱਤੇ ਬਿਠਾਉਣਾ – ਆਦਰ ਮਾਣ ਕਰਨਾ – ਪੰਜਾਬੀ ਘਰ ਵਿਚ ਆਏ ਮਹਿਮਾਨ ਨੂੰ ਅੱਖਾਂ ਉੱਤੇ ਬਿਠਾ ਲੈਂਦੇ ਹਨ।
5. ਆਹੂ ਲਾਹੁਣੇ – ਬਹੁਤ ਕਤਲੇਆਮ ਕਰਨਾ – ਬੰਦਾ ਸਿੰਘ ਬਹਾਦਰ ਨੇ ਦੁਸ਼ਮਣਾਂ ਦੇ ਖ਼ੂਬ ਆਹੂ ਲਾਹੇ।
6. ਅੱਜ-ਕੱਲ੍ਹ ਕਰਨਾ – ਟਾਲ ਮਟੋਲ ਕਰਨਾ – ਜਦੋਂ ਮੈਂ ਉਸ ਕੋਲੋਂ ਆਪਣੇ ਪੈਸੇ ਮੰਗੇ ਤਾਂ ਉਹ ਟਾਲ ਮਟੋਲ ਕਰਨ ਲੱਗ ਪਿਆ।
7. ਅੱਗ ਵਰ੍ਹਨੀ – ਬਹੁਤ ਗਰਮੀ ਪੈਣੀ – ਪੰਜਾਬ ਵਿਚ ਜੂਨ ਦੇ ਮਹੀਨੇ ਵਿੱਚ ਖ਼ੂਬ ਅੱਗ ਵਰਦੀ ਹੈ।
8. ਆਸਾਂ ਤੇ ਪਾਣੀ ਫਿਰਨਾ – ਉਮੀਦਾਂ ਤੇ ਖਰਾ ਨਾ ਉਤਰਨਾ – ਪੁੱਤਰ ਨੇ ਪਿਤਾ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ।
9. ਅੱਗ ਲਾਉਣਾ – ਕਿਸੇ ਨੂੰ ਭੜਕਾਉਣਾ – ਉਸ ਨੇ ਸ਼ੀਲਾ ਨੂੰ ਉਸ ਦੀ ਨੂੰਹ ਦੇ ਖ਼ਿਲਾਫ਼ ਅਜਿਹੀ ਅੱਗ ਲਾਈ ਕਿ ਉਹਨਾਂ ਦੇ ਘਰ ਵਿਚ ਬਟਵਾਰਾ ਹੋ ਗਿਆ।
10. ਅੱਖਾਂ ਵਿੱਚ ਘੱਟਾ ਪਾਉਣਾ – ਧੋਖਾ ਦੇਣਾ – ਚੋਰ ਸਿਪਾਹੀ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਭੱਜ ਗਿਆ।
11. ਆਪਣੀ ਆਈ ਕਰਨੀ – ਆਪਣੀ ਮਰਜ਼ੀ ਕਰਨੀ – ਅੱਜ ਕੱਲ੍ਹ ਦੇ ਬੱਚੇ ਆਪਣੇ ਮਾਤਾ ਪਿਤਾ ਦੀ ਕੋਈ ਗੱਲ ਨਹੀਂ ਮੰਨਦੇ, ਉਹ ਆਪਣੀ ਆਈ ਕਰਦੇ ਹਨ।