ਸ਼ਬਦ ਕੋਸ਼
ੳ
(i) ਉਪਰੰਤ : ਮਗਰੋਂ, ਪਿੱਛੋਂ
(ii) ਉੱਤਮ : ਵਧੀਆ, ਬਹੁਤ ਚੰਗਾ
(iii) ਉਸਤਾਦ : ਗੁਰੂ, ਅਧਿਆਪਕ
ਅ
(i) ਅਨੋਖੀ : ਅਦਭੁਤ, ਅਜੀਬ
(ii) ਆਫ਼ਤਾਬ : ਖੂਬਸੂਰਤ, ਸੁੰਦਰ
ੲ
(i) ਇਤਬਾਰ : ਭਰੋਸਾ, ਯਕੀਨ
(ii) ਇਨਸਾਨ : ਬੰਦਾ, ਮਨੁੱਖ, ਆਦਮੀ
(iii) ਇੱਜੜ : ਭੇਡਾਂ-ਬੱਕਰੀਆਂ ਦਾ ਇਕੱਠ
ਸ
(i) ਸਾਵਧਾਨੀ : ਹੁਸ਼ਿਆਰੀ, ਚੇਤੰਨਤਾ
(ii) ਸੰਕਟ : ਔਕੜ, ਮੁਸੀਬਤ
(iii) ਸੀਮਤ : ਘੱਟ, ਦਾਇਰੇ ਵਿੱਚ
ਹ
(i) ਹੁਜਕੇ : ਝਟਕੇ, ਹਿਲ-ਜੁਲ
(ii) ਹਾਦਸਾ : ਦੁਰਘਟਨਾ, ਮਾੜੀ ਘਟਨਾ
(iii) ਹਕੀਮ : ਵੈਦ, ਦੇਸੀ ਡਾਕਟਰ
ਕ
(i) ਕੂੜ : ਝੂਠ, ਪਾਪ
(ii) ਕੀਲਣਾ : ਕਾਬੂ ਕਰਨਾ, ਗ੍ਰਿਫ਼ਤ ਵਿੱਚ ਲੈਣਾ
ਖ
(i) ਖੜਾਕ : ਅਵਾਜ਼, ਸ਼ੋਰ
(ii) ਖੁਸ਼ਬੋ : ਮਹਿਕ, ਸੁਗੰਧ
(iii) ਖੋਜ : ਤਲਾਸ਼, ਕਾਢ
ਗ
(i) ਗੱਠਣ ਕਰਨਾ : ਇਕੱਠਾ ਕਰਨਾ, ਜੋੜ ਕਰਨਾ
(ii) ਗੂੰਜ ਛੱਡਣੀ : ਰੌਲਾ ਪਾਉਣਾ
(iii) ਗਹੁ ਨਾਲ : ਧਿਆਨ ਨਾਲ
ਘ
(i) ਘਨੇੜੇ : ਮੋਢੇ ਚੁਕਣਾ
(ii) ਘਾਹੀ : ਘਾਹ ਵੇਚਣ ਵਾਲਾ
ਚ
(i) ਚਾਹ : ਇੱਛਾ, ਖਾਹਿਸ਼
(ii) ਚੌਖੀ : ਬਹੁਤ ਜ਼ਿਆਦਾ, ਢੇਰ ਸਾਰੀ
(iii) ਚੋਟੀ : ਪਹਾੜੀ, ਟੀਸੀ
ਛ
(i) ਛਲ : ਕਪਟ, ਧੋਖਾ, ਹੇਰਾ-ਫੇਰੀ
(ii) ਛੇਕ : ਸੁਰਾਖ, ਮਘੋਰਾ
(iii) ਛਿੱਲ ਲਾਹੁਣਾ : ਕੁੱਟਣਾ, ਮਾਰਨਾ
ਜ
(i) ਜਵਾਕ : ਬੱਚਾ, ਨਿਆਣਾ
(ii) ਜਲੌਅ : ਨਜ਼ਾਰਾ, ਰੂਪ
(iii) ਜੱਸ : ਪ੍ਰਸਿੱਧੀ, ਗੁਣ
ਝ
(i) ਝੰਡੇ ਗੱਡਣੇ : ਨਾਂ ਪੈਦਾ ਕਰਨਾ, ਤਰੱਕੀ ਕਰਨੀ
(ii) ਝਾਤ ਪਾਉਣੀ : ਦੇਖਣਾ, ਪਰਖਣਾ
ਟ
(i) ਟੱਕਰ : ਮੁਕਾਬਲਾ, ਯੁੱਧ
(ii) ਟਹੁਰ : ਸੱਜ-ਧੱਜ, ਆਕੜ
ਠ
(i) ਠੱਗੀ : ਧੋਖਾ, ਫਰੇਬ
(ii) ਠਾਰਨਾ : ਚੁੱਪ ਕਰਕੇ ਬਿਠਾ ਦੇਣਾ, ਰੋਕਣਾ
ਡ
(i) ਡੰਡਾ : ਸੋਟਾ, ਡਾਂਗ
(ii) ਡੰਗ ਚੱਲਣਾ : ਗੁਜ਼ਾਰਾ ਹੋਣਾ
ਢ
(i) ਢੇਰੀ ਢਾਹੁਣਾ : ਹੌਂਸਲਾ ਹਾਰਨਾ, ਦਿਲ ਛੱਡ ਦੇਣਾ
(ii) ਢਿੱਡ : ਪੇਟ, ਗੋਗੜ
(iii) ਢਾਹੁਣਾ : ਗਿਰਾਉਣਾ, ਡੇਗਣਾ
ਤ
(i) ਤਾਲਮੇਲ : ਜੋੜ, ਸੰਬੰਧ
(ii) ਤਣ ਕੇ : ਆਕੜ ਕੇ, ਘਮੰਡ ਨਾਲ
(ii) ਤਕਦੀਰ : ਕਿਸਮਤ, ਭਾਗ
ਥ
(i) ਥਾਈਂ : ਸਥਾਨ, ਜਗ੍ਹਾ
(ii) ਥਾਪੀ : ਸ਼ਾਬਾਸ਼, ਹੌਸਲਾ ਅਫ਼ਜਾਈ
ਦ
(i) ਦੰਗ ਰਹਿਣਾ : ਹੈਰਾਨ, ਅਚੰਭਿਤ
(ii) ਦ੍ਰਿੜ : ਪੰਕਾ, ਮਜ਼ਬੂਤ
(iii) ਦਬਕਾ : ਝਿੜਕ, ਡਰਾਵਾ
ਧ
(i) ਧੁੰਮ ਮੱਚਣੀ : ਰੌਣਕ ਲੱਗਣੀ, ਸ਼ੋਰ ਪੈਣਾ
(ii) ਧੂਹ ਕੇ : ਖਿੱਚ ਕੇ, ਘੜੀਸ ਕੇ
(iii) ਧੁਨੀ : ਅਵਾਜ਼, ਰੌਲਾ
ਨ
(i) ਨਸ਼ੱਈ : ਨਸ਼ੇੜੀ, ਨਸ਼ਾ ਕਰਨ ਵਾਲਾ
(ii) ਨਕਾਰਾ : ਬੇਕਾਰ, ਅਪਾਹਜ
(iii) ਨਸ਼ਟ : ਬਰਬਾਦ, ਖਰਾਬ
ਪ
(i) ਪਿੱਠ ‘ਤੇ ਹੱਥ ਰੱਖਣਾ : ਸ਼ਾਬਾਸ਼ ਦੇਣੀ, ਹੌਸਲਾ ਦੇਣਾ
(ii) ਪ੍ਰਲੋਕ ਸਿਧਾਰਨਾ : ਮਰ ਜਾਣਾ, ਸਵਰਗਵਾਸ ਹੋਣਾ
(iii) ਪ੍ਰਦੂਸ਼ਿਤ : ਗੰਧਲਾ, ਖ਼ਰਾਬ
ਫ
(i) ਫਟਾਫਟ : ਕਾਹਲੀ-ਕਾਹਲੀ, ਤੇਜ਼ੀ ਨਾਲ
(ii) ਫੌਰਨ : ਇਕਦਮ, ਤੇਜ਼ੀ ਨਾਲ
(iii) ਫਿਟਕਾਰਨਾ : ਲਾਹਨਤਾਂ ਪਾਉਣੀਆਂ, ਬੁਰਾ-ਭਲਾ ਕਹਿਣਾ
ਬ
(i) ਬੰਦੋਬਸਤ : ਪ੍ਰਬੰਧ, ਇੰਤਜ਼ਾਮ
(ii) ਬੀਰਤਾ : ਬਹਾਦਰੀ, ਸੂਰਮਗਤੀ
(iii) ਬੇਬਸ : ਲਾਚਾਰ, ਵਿਚਾਰਾ
ਭ
(i) ਭੇਸ ਬਦਲਣਾ : ਰੂਪ ਵਟਾਉਣਾ
(ii) ਭੱਤਾ : ਰੋਟੀ, ਭੋਜਨ
ਮ
(i) ਮਿਸਾਲ : ਉਦਾਹਰਨ, ਦ੍ਰਿਸ਼ਟਾਂਤ
(ii) ਮਿੰਨਤ : ਤਰਲਾ, ਫ਼ਰਿਆਦ
ਯ
(i) ਯੋਗਤਾ : ਕਾਬਲੀਅਤ, ਲਿਆਕਤ
(ii) ਯਕੀਨ : ਵਿਸ਼ਵਾਸ, ਭਰੋਸਾ
ਰ
(i) ਰਵਾਨਾ ਹੋਣਾ ; ਚੱਲਣਾ, ਤੁਰ ਪੈਣਾ
(ii) ਰੱਟਾ ਲਾਉਣਾ : ਦੁਹਰਾਉਣਾ, ਵਾਰ – ਵਾਰ ਬੋਲਣਾ
ਲ
(i) ਲਾਲੇ : ਸ਼ਾਹੂਕਾਰ, ਵਿਆਜੜੀਏ
(ii) ਲੁਟਾਈ ਕਰਨੀ : ਲੁੱਟਣਾ, ਡਾਕੇ ਮਾਰਨੇ
ਵ
(i) ਵੈਰੀ : ਦੁਸ਼ਮਣ, ਸ਼ਤਰੂ
(ii) ਵਿਓਂਤ : ਯੋਜਨਾ,ਤਰਕੀਬ
(iii) ਵਿਸ਼ਵਾਸ : ਯਕੀਨ, ਭਰੋਸਾ
ਸ਼
(i) ਸ਼ਸ਼ੋਪੰਜ : ਦੁਚਿੱਤੀ, ਪਰੇਸ਼ਾਨੀ
(ii) ਸ਼ਕਤੀ : ਤਾਕਤ, ਬਲ
(iii) ਸ਼ਿੱਦਤ ਨਾਲ : ਬੇਸਬਰੀ ਨਾਲ, ਤਾਂਘ ਨਾਲ
ਖ਼
(i) ਖ਼ਾਬ : ਸੁਪਨੇ, ਇੱਛਾਵਾਂ
(ii) ਖ਼ਾਮੀ : ਘਾਟ, ਕਮੀ
ਗ਼
(i) ਗ਼ੱਦਾਰ : ਧੋਖੇਬਾਜ਼, ਬੇਵਫ਼ਾ
(ii) ਗ਼ਮਗੀਨ : ਚਿੰਤਤ, ਫਿਕਰਮੰਦ
(iii) ਗ਼ਾਇਬ : ਅਲੋਪ, ਲੁਪਤ
ਜ਼
(i) ਜ਼ਿੱਦ : ਹੱਠ, ਆਕੜ
(ii) ਜ਼ੁਬਾਨ : ਭਾਸ਼ਾ, ਬੋਲੀ, ਜੀਭ
(iii) ਜ਼ੁੱਰਤ : ਹੌਸਲਾ, ਹਿੰਮਤ
ਫ਼
(i) ਫ਼ਰਜ਼ੰਦ : ਪੁੱਤਰ, ਬੇਟਾ