ਪਾਤਰ ਉਸਾਰੀ : ਪਖੰਡ ਛਿਪਿਆ ਨਹੀਂ ਰਹਿ ਸਕਦਾ
ਇਕਾਂਗੀ : ਪਖੰਡ ਛਿਪਿਆ ਨਹੀਂ ਰਹਿ ਸਕਦਾ
ਇਕਾਂਗੀਕਾਰ : ਡਾ. ਗੁਰਦਿਆਲ ਸਿੰਘ ‘ਫੁੱਲ’
ਪਾਤਰ ਉਸਾਰੀ : ਵਪਾਰੀ
ਵਪਾਰੀ ‘ਪਖੰਡ ਛਿਪਿਆ ਨਹੀਂ ਰਹਿ ਸਕਦਾ’ ਇਕਾਂਗੀ ਦਾ ਇੱਕ ਮੁੱਖ ਪਾਤਰ ਹੈ। ਇਸ ਇਕਾਂਗੀ ਵਿੱਚ ਦੱਸਿਆ ਗਿਆ ਹੈ ਕਿ ਕੋਈ ਕਿੰਨਾ ਵੀ ਭੇਸ ਵਟਾ ਲਵੇ, ਆਖਰ ਸੱਚ ਸਾਹਮਣੇ ਆ ਹੀ ਜਾਂਦਾ ਹੈ। ਸਾਰੀ ਇਕਾਂਗੀ ਵਪਾਰੀ ਦੇ ਆਲੇ – ਦੁਆਲੇ ਹੀ ਘੁੰਮਦੀ ਹੈ।
1. ਮਜਬੂਰ – ਵਪਾਰੀ ਇੱਕ ਮਜਬੂਰ ਇਨਸਾਨ ਹੈ। ਉਹ ਜਿਸ ਰਾਜ ਵਿੱਚ ਰਹਿੰਦਾ ਹੈ, ਉਸ ਦਾ ਰਾਜਾ ਵੱਡੀਖੋਰ ਹੈ। ਉਹ ਤੇ ਉਸ ਦੇ ਮੰਤਰੀ ਹਰ ਸੌਦੇ ਵਿੱਚ ਆਪਣਾ ਹਿੱਸਾ ਮੰਗਦੇ ਸਨ। ਇਸਲਈ ਮਜਬੂਰ ਹੋ ਕੇ ਉਸ ਨੂੰ ਆਪਣਾ ਦੇਸ਼ ਛੱਡਣਾ ਪਿਆ।
2. ਭੋਲਾ – ਭਾਲਾ – ਵਪਾਰੀ ਬੜਾ ਭੋਲਾ – ਭਾਲਾ ਹੈ। ਉਹ ਸਾਈਂ ਦਾ ਧਾਰਮਿਕ ਪਹਿਰਾਵਾ ਦੇਖ ਕੇ ਉਸ ਉੱਤੇ ਯਕੀਨ ਕਰ ਲੈਂਦਾ ਹੈ ਤੇ ਆਪਣਾ ਕੀਮਤੀ ਸਮਾਨ ਦੂਜੇ ਦੇਸ਼ ਵਿੱਚ ਵੇਚਣ ਲਈ ਦੇ ਦਿੰਦਾ ਹੈ ਜੋ ਕਿ ਉਸ ਨਾਲ ਧੋਖਾ ਕਰਦਾ ਹੈ।
3. ਬੇਇਨਸਾਫੀ ਵਿਰੁੱਧ ਅਵਾਜ਼ ਉਠਾਉਣ ਵਾਲਾ – ਸਾਈਂ ਨੇ ਵਪਾਰੀ ਨਾਲ ਧੋਖਾ ਕੀਤਾ। ਉਹ ਨਿਆਂ ਲੈਣ ਲਈ ਰਾਜੇ ਕੋਲ ਗਿਆ। ਉਸਨੇ ਦਰਬਾਰ ਵਿੱਚ ਸਾਈਂ ਖਿਲਾਫ਼ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਇਨਸਾਫ਼ ਦੀ ਮੰਗ ਕੀਤੀ।
4. ਤੇਜ਼ ਨਜ਼ਰ ਵਾਲਾ – ਵਪਾਰੀ ਦੀ ਨਜ਼ਰ ਬੜੀ ਤੇਜ਼ ਹੈ। ਸਾਈਂ ਭਾਵੇਂ ਭੇਸ ਵਟਾ ਲੈਂਦਾ ਹੈ ਪਰ ਫ਼ਿਰ ਵੀ ਉਹ ਵਪਾਰੀ ਦੀ ਤਿੱਖੀ ਨਜ਼ਰ ਤੋਂ ਨਹੀਂ ਬੱਚ ਪਾਉਂਦਾ। ਉਹ ਵਪਾਰੀ ਉਸ ਨੂੰ ਪਛਾਣ ਲੈਂਦਾ ਹੈ।
5. ਹੈਰਾਨ ਹੋਣ ਵਾਲਾ – ਵਪਾਰੀ ਰਾਜੇ ਦਾ ਇਨਸਾਫ਼ ਵੇਖ ਕੇ ਬਹੁਤ ਹੈਰਾਨ ਹੋਇਆ। ਉਹ ਰਾਜੇ ਨੂੰ ਕਹਿੰਦਾ ਹੈ ਕਿ ਮਹਾਰਾਜ ਆਪ ਸਚਮੁੱਚ ਹੀ ਮਹਾਨ ਹੋ।
6. ਇਨਸਾਫ਼ ਮਿਲਣ ਤੇ ਖੁਸ਼ ਹੋਣ ਵਾਲਾ – ਜਦੋਂ ਰਾਜੇ ਦਵਾਰਾ ਵਪਾਰੀ ਨਾਲ ਇਨਸਾਫ਼ ਕੀਤਾ ਜਾਂਦਾ ਹੈ ਤਾਂ ਉਹ ਕਹਿੰਦਾ ਹੈ ਕਿ ਮਹਾਰਾਜ ਸਚਮੁੱਚ ਧਨ ਹੈ ਆਪ ਦਾ ਇਨਸਾਫ਼। ਆਪ ਸਚਮੁੱਚ ਹੀ ਮਹਾਨ ਹੋ।