ਕਾਵਿ ਟੁਕੜੀ : ਬਹਾਦਰ ਕੁੜੀ
ਹੇਠ ਲਿਖੇ ਕਾਵਿ-ਟੋਟੇ ਨੂੰ ਪੜ੍ਹੋ ਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ –
ਦੇਸ਼ ਮੇਰੇ ਦੇ ਸੁਹਣੇ ਬੱਚਿਓ, ਮੰਨੋ ਮੇਰਾ ਕਹਿਣਾ,
ਦੁਨੀਆ ਦੇ ਵਿੱਚ ਇਸ ਬਹਾਦਰ ਕੁੜੀ ਵਾਂਗ ਹੈ ਰਹਿਣਾ।
ਭਾਵੇਂ ਲੱਖ ਮੁਸ਼ਕਲਾਂ ਆਵਣ, ਪਰ ਹਿੰਮਤ ਨਾ ਹਾਰੋ,
ਮਾੜਾ ਕੰਮ ਕਦੇ ਨਹੀਂ ਕਰਨਾ, ਇਹ ਗੱਲ ਦਿਲ ਵਿੱਚ ਧਾਰੋ।
ਪ੍ਰਸ਼ਨ 1. ਕਵੀ ਬੱਚਿਆਂ ਨੂੰ ਕੀ ਕਹਿ ਕੇ ਸੰਬੋਧਨ ਕਰਦਾ ਹੈ?
ਪ੍ਰਸ਼ਨ 2. ਕਵੀ ਬੱਚਿਆਂ ਨੂੰ ਕੀ ਬਣ ਕੇ ਰਹਿਣ ਦੀ ਸਿੱਖਿਆ ਦਿੰਦਾ ਹੈ?
ਪ੍ਰਸ਼ਨ 3. ਮੁਸ਼ਕਲ ਪੈਣ ਤੇ ਕੀ ਨਹੀਂ ਹਾਰਨਾ ਚਾਹੀਦਾ?
ਪ੍ਰਸ਼ਨ 4. ਸਾਨੂੰ ਕਿਹੜੀ ਗੱਲ ਦਿਲ ਵਿੱਚ ਪੱਕੀ ਧਾਰ ਲੈਣੀ ਚਾਹੀਦੀ ਹੈ?