ਪ੍ਰਸ਼ਨਾਂ ਦੇ ਉੱਤਰ ਚਾਰ-ਪੰਜ ਵਾਕਾਂ ਵਿੱਚ ਲਿਖੋ
ਮੈਂ ਅਪੰਗ ਨਹੀਂ ਹਾਂ : ਡਾ. ਦਰਸ਼ਨ ਸਿੰਘ ਆਸ਼ਟ
ਜਮਾਤ : ਅੱਠਵੀਂ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਚਾਰ-ਪੰਜ ਵਾਕਾਂ ਵਿੱਚ ਲਿਖੋ
ਪ੍ਰਸ਼ਨ 1. ਰਜਨੀ ਕਿਸ ਬਿਮਾਰੀ ਤੋਂ ਪਰੇਸ਼ਾਨ ਸੀ ਤੇ ਉਹ ਸਕੂਲ ਕਿਵੇਂ ਜਾਂਦੀ ਸੀ?
ਉੱਤਰ : ਰਜਨੀ ਪੋਲੀਓ ਦੀ ਬਿਮਾਰੀ ਤੋਂ ਪਰੇਸ਼ਾਨ ਸੀ। ਇਸ ਬੀਮਾਰੀ ਕਾਰਨ ਉਸ ਦੀਆਂ ਦੋਨੋਂ ਲੱਤਾਂ ਨਕਾਰਾ ਹੋ ਚੁੱਕੀਆਂ ਸਨ। ਪਰ ਉਸ ਦੇ ਵਿੱਚ ਅੱਗੇ ਵਧਣ ਦਾ ਜਜ਼ਬਾ ਤੇ ਉਤਸ਼ਾਹ ਸੀ। ਉਹ ਟ੍ਰਾਈਸਾਈਕਲ ‘ਤੇ ਸਕੂਲ ਜਾਂਦੀ ਸੀ। ਸਕੂਲ ਉਸ ਦੇ ਪਿੰਡ ਤੋਂ ਤਿੰਨ ਕਿਲੋਮੀਟਰ ਦੂਰ ਸੀ।
ਪ੍ਰਸ਼ਨ 2. ਸਕੂਲ ਦੇ ਕਮਰੇ ਵਿੱਚ ਸੱਪ ਹੋਣ ਤੇ ਰਜਨੀ ਨੇ ਕਿਵੇਂ ਬਹਾਦਰੀ ਦਿਖਾਈ?
ਉੱਤਰ : ਸਕੂਲ ਦੇ ਕਮਰੇ ਵਿੱਚ ਸੱਪ ਨੂੰ ਵੇਖ ਕੇ ਹਾਹਾਕਾਰ ਮੱਚ ਗਈ। ਵਿਦਿਆਰਥੀ ਰੌਲਾ ਪਾਉਂਦੇ ਹੋਏ ਕਮਰੇ ਵਿੱਚੋਂ ਬਾਹਰ ਭੱਜ ਗਏ। ਫਰਸ਼ ਪੱਕਾ ਹੋਣ ਕਰਕੇ ਸੱਪ ਨੂੰ ਲੁੱਕਣ ਲਈ ਖੁੱਡ ਨਹੀਂ ਮਿਲ ਰਹੀ ਸੀ। ਰਜਨੀ ਨੇ ਬੜੀ ਚਲਾਕੀ ਨਾਲ ਦੋ ਬੈਗ ਖ਼ਾਲੀ ਕਰਕੇ ਫਰਸ਼ ‘ਤੇ ਸੁੱਟ ਦਿੱਤੇ। ਸੱਪ ਖਾਲੀ ਬੈਗ ਵਿੱਚ ਵੜ ਗਿਆ। ਰਜਨੀ ਨੇ ਦੋਵੇਂ ਹੱਥਾਂ ਨਾਲ ਬੈਗ ਦਾ ਮੂੰਹ ਘੁੱਟ ਕੇ ਬੰਦ ਕਰ ਲਿਆ।
ਪ੍ਰਸ਼ਨ 3. ਚਿੜੀਆ ਘਰ ਦੇ ਵੱਡੇ ਅਫ਼ਸਰ ਨੇ ਰਜਨੀ ਦੀ ਸਿਫ਼ਤ ਵਿੱਚ ਕਿਹੜੇ ਸ਼ਬਦ ਕਹੇ?
ਉੱਤਰ : ਚਿੜੀਆ ਘਰ ਦੇ ਵੱਡੇ ਅਫ਼ਸਰ ਨੇ ਰਜਨੀ ਦੀ ਸਿਫ਼ਤ ਵਿੱਚ ਕਿਹਾ ਕਿ ਆਪਣੀ ਸ਼ਰੀਰਕ ਅਪੰਗਤਾ ਦੇ ਬਾਵਜੂਦ ਵੀ ਰਜਨੀ ਨੇ ਆਪਣੀ ਹਾਜ਼ਿਰ ਦਿਮਾਗ਼ੀ ਨਾਲ਼ ਨਾ ਕੇਵਲ ਆਪਣੇ ਜਮਾਤੀਆਂ ਨੂੰ ਖ਼ਤਰੇ ਤੋਂ ਬਚਾਇਆ ਹੈ ਬਲਕਿ ਸੱਪ ਨੂੰ ਵੀ ਕਾਬੂ ਕਰਕੇ ਸਾਡੇ ਤੱਕ ਪਹੁੰਚ ਵਿੱਚ ਮਦਦ ਕੀਤੀ ਹੈ।