ਲੇਖ ਰਚਨਾ : ਦੁਸਹਿਰਾ


‘ਭਾਰਤ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ |’

1. ਦੁਸਹਿਰਾ ਸਾਡੇ ਦੇਸ਼ ਦਾ ਇੱਕ ਪ੍ਰਸਿੱਧ ਤਿਉਹਾਰ ਹੈ।

2. ਅੱਜ ਦੇ ਦਿਨ ਸ੍ਰੀ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰ ਕੇ ਉਸ ਉੱਤੇ ਜਿੱਤ ਪ੍ਰਾਪਤ ਕੀਤੀ ਸੀ।

3. ਉਹਨਾਂ ਨੇ ਰਾਵਣ ਨੂੰ ਮਾਰ ਕੇ ਸੀਤਾ ਜੀ ਨੂੰ ਉਸ ਦੀ ਕੈਦ ਵਿਚੋਂ ਛੁਡਾਇਆ ਸੀ।

4. ਇਸ ਜਿੱਤ ਦੀ ਖ਼ੁਸ਼ੀ ਵਿੱਚ ਹੀ ਦੁਸਹਿਰਾ ਮਨਾਇਆ ਜਾਂਦਾ ਹੈ।

5. ਇਹ ਹਰ ਸਾਲ ਅਕਤੂਬਰ ਦੇ ਮਹੀਨੇ ਵਿਚ ਆਉਂਦਾ ਹੈ।

6. ਅੱਜ ਦੇ ਦਿਨ ਸਾਰੇ ਸਕੂਲਾਂ, ਕਾਲਜਾਂ ਅਤੇ ਦਫ਼ਤਰਾਂ ਵਿੱਚ ਛੁੱਟੀ ਹੁੰਦੀ ਹੈ।

7. ਲੋਕ ਆਪਣੇ ਘਰਾਂ ਦੀ ਸਫ਼ਾਈ ਆਦਿ ਕਰਦੇ ਹਨ।

8. ਅਸੀਂ ਸਾਰੇ ਦੋਸਤ ਨਵੇਂ ਕੱਪੜੇ ਪਾ ਕੇ ਦੁਸਹਿਰਾ ਵੇਖਣ ਜਾਂਦੇ ਹਾਂ।

9. ਰਾਮ ਲੀਲਾ ਤਾਂ ਦੁਸਹਿਰੇ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ।

10. ਇਸ ਵਿਚ ਰਾਮ ਜੀ ਦੀਆਂ ਜੀਵਨ-ਕਥਾਵਾਂ ਛੋਟੇ  -ਛੋਟੇ ਨਾਟਕਾਂ ਵਿਚ ਵਿਖਾਈਆਂ ਜਾਂਦੀਆਂ ਹਨ।

11. ਦੁਸਹਿਰੇ ਵਾਲੇ ਦਿਨ ਹਲਵਾਈਆਂ ਨੇ ਮਠਿਆਈਆਂ ਨਾਲ ਦੁਕਾਨਾਂ ਸਜਾਈਆਂ ਹੁੰਦੀਆਂ ਹਨ।

12. ਰਾਮ ਚੰਦਰ ਜੀ, ਲਛਮਣ ਜੀ, ਸੀਤਾ ਜੀ ਅਤੇ ਹਨੂੰਮਾਨ ਜੀ ਦੀ ਸ਼ੋਭਾਯਾਤਰਾ ਕੱਢੀ ਜਾਂਦੀ ਹੈ।

13. ਲੋਕ ਇਸ ਸ਼ੋਭਾਯਾਤਰਾ ਤੇ ਫੁੱਲਾਂ ਦੀ ਵਰਖਾ ਕਰਦੇ ਹਨ।

14. ਸ਼ਾਮ ਨੂੰ ਰਾਵਣ, ਮੇਘ ਨਾਥ ਅਤੇ ਕੁੰਭਕਰਣ ਦੇ ਬੁੱਤ ਜਲਾਏ ਜਾਂਦੇ ਹਨ।

15. ਮੈਂ ਦੁਸਹਿਰੇ ਦਾ ਮੇਲਾ ਵੇਖਣ ਲਈ ਜ਼ਰੂਰ ਜਾਂਦਾ ਹਾਂ।