ਕਾਵਿ ਟੁਕੜੀ : ਕਿਸਾਨ
ਹੇਠ ਦਿੱਤੇ ਕਾਵਿ-ਟੋਟੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
ਖੇਤੀ ਕਰਦਾ, ਅੰਨ ਉਗਾਉਂਦਾ, ਸਭ ਦੇ ਘਰਾਂ ਤੀਕ ਪਹੁੰਚਾਉਂਦਾ।
ਗਰਮੀ ਹੋਵੇ ਜਾਂ ਸਿਆਲ, ਸਭ ਕਰਦੇ ਇਸਦਾ ਗੁਣਗਾਣ।
ਖੇਤਾਂ ਦਾ ਰੱਖੇ ਖਿਆਲ, ਖੇਤ ਹੀ ਇਸਦੀ ਜਿੰਦ ਤੇ ਜਾਨ।
ਦੇਸ਼ ਵਿਦੇਸ਼ ਚ’ ਅੰਨ ਪਹੁੰਚਾਉਂਦਾ।
ਕੁੱਲ ਦੁਨੀਆਂ ਦਾ ਦਾਤਾ ਕਹਾਉਂਦਾ, ਪੂਜਣ ਲੋਕ ਸਮਝ ਭਗਵਾਨ।
ਪ੍ਰਸ਼ਨ 1. ਗਰਮੀ-ਸਰਦੀ ਵਿੱਚ ਕਿਸਾਨ ਕੀ ਕਰਦਾ ਹੈ?
ਪ੍ਰਸ਼ਨ 2. ਉਹ ਦੁਨੀਆਂ ਦਾ ਕੀ ਕਹਾਉਂਦਾ ਹੈ ਤੇ ਲੋਕ ਉਸਨੂੰ ਕੀ ਸਮਝਦੇ ਹਨ?
ਪ੍ਰਸ਼ਨ 3. ਕਿਸਾਨ ਲਈ ਖੇਤ ਕੀ ਹਨ ਤੇ ਉਹ ਦੇਸ਼-ਵਿਦੇਸ਼ ਵਿੱਚ ਕੀ ਪਹੁੰਚਾਉਂਦਾ ਹੈ?