CBSEclass 11 PunjabiClass 12 PunjabiClass 9th NCERT PunjabiComprehension PassageEducationNCERT class 10thPunjab School Education Board(PSEB)ਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਕਾਵਿ – ਟੁਕੜੀ


ਹੇਠ ਲਿਖੀ ਕਾਵਿ-ਟੁਕੜੀ ਨੂੰ ਪੜ੍ਹੋ ਅਤੇ ਹੇਠਾਂ ਦਿੱਤੇ ਵਿਕਲਪਾਂ ਵਿੱਚੋਂ ਸਹੀ ਉੱਤਰ ਚੁਣੋ : –

ਗੁਰੂਆਂ ਪੀਰਾਂ ਦੀ ਇਹ ਧਰਤੀ, ਇਸ ਤੋਂ ਸਦਕੇ ਜਾਵਾਂ, ਭਗਤ ਸਿੰਘ, ਸੁਖਦੇਵ, ਸਰਾਭੇ ਜੰਮਣ ਇੱਥੇ ਮਾਵਾਂ। ਇਸ ਧਰਤੀ ਨੇ ਪੈਦਾ ਕੀਤੇ ਯੋਧੇ ਤੇ ਬਲਕਾਰੀ,
ਮੈਂ ਗੱਭਰੂ ਪੰਜਾਬ ਦਾ, ਮੈਨੂੰ ਜਾਣੈ ਦੁਨੀਆ ਸਾਰੀ।


ਪ੍ਰਸ਼ਨ 1. ਮਾਵਾਂ ਕਿਹੋ ਜਿਹੇ ਪੁੱਤਰਾਂ ਨੂੰ ਜਨਮ ਦਿੰਦੀਆਂ ਹਨ?

() ਭਗਤ ਸਿੰਘ
() ਸੁਖਦੇਵ ਸਿੰਘ
() ਕਰਤਾਰ ਸਿੰਘ ਸਰਾਭਾ
() ਉਪਰੋਕਤ ਤਿੰਨੋਂ ਜਿਹੇ

ਪ੍ਰਸ਼ਨ 2. ਸਾਡੀ ਧਰਤੀ ਕਿਸ ਦੀ ਧਰਤੀ ਹੈ?

() ਗੁਰੂਆਂ ਪੀਰਾਂ ਦੀ
() ਗੱਭਰੂਆਂ ਦੀ
() ਪੰਜਾਬ ਦੀ
() ਇਹਨਾਂ ਵਿੱਚੋਂ ਕੋਈ ਵੀ ਨਹੀਂ

ਪ੍ਰਸ਼ਨ 3. ਸਾਡੀ ਧਰਤੀ ‘ਤੇ ਕਿਹੋ ਜਿਹੇ ਬੰਦੇ ਪੈਦਾ ਹੋਏ?

() ਯੋਧੇ
() ਬਲਕਾਰੀ
() ੳ ਅਤੇ ਅ ਦੋਵੇਂ
() ਇਹਨਾਂ ਵਿੱਚੋਂ ਕੋਈ ਵੀ ਨਹੀਂ

ਪ੍ਰਸ਼ਨ 4. ਉਪਰੋਕਤ ਸਤਰਾਂ ਵਿੱਚ ਕਵੀ ਕਿਸ ਦੇ ਸਦਕੇ ਜਾਂਦਾ ਹੈ?

() ਗੱਭਰੂਆਂ ਦੇ
() ਧਰਤੀ ਦੇ
() ਗੁਰੂਆਂ ਪੀਰਾਂ ਦੀ ਧਰਤੀ ਦੇ
() ਪੰਜਾਬ ਦੀ ਧਰਤੀ ਦੇ

ਪ੍ਰਸ਼ਨ 5. ਕਵੀ ਇਹਨਾਂ ਸਤਰਾਂ ਵਿੱਚ ਕਿਸੇ ਦਾ ਗੁਣਗਾਨ ਕਰਦਾ ਹੈ?

() ਪੰਜਾਬ ਦੀ ਧਰਤੀ ਦਾ
() ਸੂਰਬੀਰਾਂ ਦੀ ਬਹਾਦਰੀ ਦਾ
() ਯੋਧਿਆਂ ਦਾ
() (ੳ) ਤੇ (ਅ) ਦੋਵਾਂ ਦਾ