ਮਿਸਲ ਸ਼ਾਸਨ ਦੀ ਅਰਥ-ਵਿਵਸਥਾ


ਪ੍ਰਸ਼ਨ. ਮਿਸਲ ਕਾਲ ਦੇ ਵਿੱਤੀ ਪ੍ਰਬੰਧ ਬਾਰੇ ਤੁਸੀਂ ਕੀ ਜਾਣਦੇ ਹੋ?

ਜਾਂ

ਪ੍ਰਸ਼ਨ. ਮਿਸਲ ਸ਼ਾਸਨ ਦੀ ਅਰਥ-ਵਿਵਸਥਾ ‘ਤੇ ਇੱਕ ਨੋਟ ਲਿਖੋ।

ਉੱਤਰ – ਮਿਸਲ ਕਾਲ ਦੇ ਵਿੱਤੀ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ—

1. ਲਗਾਨ ਪ੍ਰਬੰਧ – ਮਿਸਲਾਂ ਦੇ ਸਮੇਂ ਆਮਦਨੀ ਦਾ ਮੁੱਖ ਸੋਮਾ ਭੂਮੀ ਦਾ ਲਗਾਨ ਸੀ। ਇਹ ਜ਼ਮੀਨ ਦੀ ਉਪਜਾਊ ਸ਼ਕਤੀ ਦੇ ਅਧਾਰ ‘ਤੇ ਵੱਖੋ-ਵੱਖਰਾ ਹੁੰਦਾ ਸੀ। ਇਹ ਆਮ ਤੌਰ ‘ਤੇ ਕੁੱਲ ਉਪਜ ਦਾ 1/3 ਤੋਂ 1/4 ਹਿੱਸਾ ਹੁੰਦਾ ਸੀ। ਇਹ ਲਗਾਨ ਸਾਲ ਵਿੱਚ ਦੋ ਵਾਰੀ ਹਾੜ੍ਹੀ ਅਤੇ ਸਾਉਣੀ ਦੀਆਂ ਫ਼ਸਲਾਂ ਦੇ ਤਿਆਰ ਹੋਣ ਸਮੇਂ ਵਸੂਲ ਕੀਤਾ ਜਾਂਦਾ ਸੀ। ਲਗਾਨ ਇਕੱਠਾ ਕਰਨ ਲਈ ਬਟਾਈ ਪ੍ਰਣਾਲੀ ਪ੍ਰਚੱਲਿਤ ਸੀ। ਲਗਾਨ ਅਨਾਜ ਜਾਂ ਨਕਦੀ ਕਿਸੇ ਵੀ ਰੂਪ ਵਿਚ ਦਿੱਤਾ ਜਾ ਸਕਦਾ ਸੀ। ਮਿਸਲ ਕਾਲ ਵਿੱਚ ਭੂਮੀ ਅਧਿਕਾਰ ਸੰਬੰਧੀ ਚਾਰ ਪ੍ਰਥਾਵਾਂ-ਪੱਤੀਦਾਰੀ, ਮਿਸਲਦਾਰੀ, ਜਾਗੀਰਦਾਰੀ ਅਤੇ ਤਾਬੇਦਾਰੀ ਪ੍ਰਚਲਿਤ ਸਨ।

2. ਰਾਖੀ ਪ੍ਰਥਾ – ਪੰਜਾਬ ਦੇ ਲੋਕਾਂ ਨੂੰ ਵਿਦੇਸ਼ੀ ਹਮਲਾਵਰਾਂ ਅਤੇ ਸਰਕਾਰੀ ਕਰਮਚਾਰੀਆਂ ਤੋਂ ਹਰ ਵੇਲੇ ਲੁੱਟਮਾਰ ਦਾ ਡਰ ਲੱਗਾ ਰਹਿੰਦਾ ਸੀ। ਇਸ ਲਈ ਬਹੁਤ ਸਾਰੇ ਪਿੰਡਾਂ ਨੇ ਆਪਣੀ ਰੱਖਿਆ ਲਈ ਮਿਸਲਾਂ ਦੀ ਸ਼ਰਨ ਲਈ। ਮਿਸਲ ਸਰਦਾਰ ਉਨ੍ਹਾਂ ਦੀ ਸ਼ਰਨ ਵਿੱਚ ਆਉਣ ਵਾਲੇ ਪਿੰਡਾਂ ਨੂੰ ਸਰਕਾਰੀ ਕਰਮਚਾਰੀਆਂ ਅਤੇ ਵਿਦੇਸ਼ੀ ਹਮਲਾਵਰਾਂ ਦੀ ਲੁੱਟ ਖਸੁੱਟ ਤੋਂ ਬਚਾਉਂਦੇ ਸਨ। ਇਸ ਰੱਖਿਆ ਦੇ ਬਦਲੇ ਉਸ ਪਿੰਡ ਦੇ ਲੋਕ ਆਪਣੀ ਉਪਜ ਦਾ ਪੰਜਵਾਂ ਹਿੱਸਾ ਸਾਲ ਵਿੱਚ ਦੋ ਵਾਰੀ ਮਿਸਲ ਦੇ ਸਰਦਾਰ ਨੂੰ ਦਿੰਦੇ ਸਨ। ਇਸ ਤਰ੍ਹਾਂ ਇਹ ਰਾਖੀ ਕਰ ਵੀ ਮਿਸਲਾਂ ਦੀ ਆਮਦਨ ਦਾ ਇੱਕ ਚੰਗਾ ਸੋਮਾ ਸੀ।

3. ਆਮਦਨੀ ਦੇ ਹੋਰ ਸਾਧਨ – ਇਸ ਤੋਂ ਇਲਾਵਾ ਮਿਸਲਦਾਰਾਂ ਨੂੰ ਚੁੰਗੀ ਕਰ, ਨਜ਼ਰਾਨਿਆਂ ਅਤੇ ਯੁੱਧ ਵਿੱਚ ਕੀਤੀ ਗਈ ਲੁੱਟਮਾਰ ਤੋਂ ਵੀ ਕੁਝ ਆਮਦਨੀ ਹੋ ਜਾਂਦੀ ਸੀ।

4. ਖ਼ਰਚ – ਮਿਸਲ ਸਰਦਾਰ ਆਪਣੀ ਆਮਦਨ ਦਾ ਇੱਕ ਬਹੁਤ ਵੱਡਾ ਹਿੱਸਾ ਸੈਨਾ, ਘੋੜਿਆਂ, ਸ਼ਸਤਰਾਂ, ਨਵੇਂ ਕਿਲ੍ਹਿਆਂ ਦੇ ਨਿਰਮਾਣ ਅਤੇ ਪੁਰਾਣੇ ਕਿਲ੍ਹਿਆਂ ਦੀ ਮੁਰੰਮਤ ‘ਤੇ ਖ਼ਰਚ ਕਰਦੇ ਸਨ। ਇਨ੍ਹਾਂ ਤੋਂ ਇਲਾਵਾ ਮਿਸਲ ਸਰਦਾਰ ਗੁਰਦੁਆਰਿਆਂ ਅਤੇ ਮੰਦਰਾਂ ਨੂੰ ਦਾਨ ਦਿੰਦੇ ਸਨ ਅਤੇ ਗ਼ਰੀਬ ਲੋਕਾਂ ਲਈ ਲੰਗਰ ਵੀ ਲਾਉਂਦੇ ਸਨ।


प्रश्न. मिस्ल काल के वित्तीय प्रबंधन के बारे में आप क्या जानते हैं?

या

प्रश्न. मिस्ल शासन की अर्थव्यवस्था पर एक टिप्पणी लिखिए।

उत्तर: मिस्ल काल के वित्तीय प्रबंधन की मुख्य विशेषताएं इस प्रकार थीं:

1. लगान प्रबंधन – मिस्लों के समय में आय का मुख्य स्रोत भूमि पर लगने वाला कर(लगान) था। यह भूमि की उपजाऊ शक्ति के आधार पर भिन्न – भिन्न होता था। यह आमतौर पर कुल उपज का 1/3 से 1/4 हिस्सा होता था। यह कर रबी और खरीफ फसलों के पकने के दौरान साल में दो बार लगाया जाता था। करों के संग्रहण के लिए वितरण प्रणाली प्रचलित थी। लगान का भुगतान अनाज या नकद के रूप में किया जा सकता था। मिस्ल काल के दौरान, भूमि अधिकारों से संबंधित चार प्रथाएं – पट्टीदारी, मिस्लदारी, जागीरदारी और ताबेदारी प्रचलित थीं।

2. राखी प्रथा – पंजाब के लोगों को हमेशा विदेशी आक्रमणकारियों और सरकारी कर्मचारियों द्वारा लूटे जाने का डर लगा रहता था। इस लिए बहुत सारे गाँवों ने अपनी सुरक्षा के लिए मिस्लों की शरण ली। मिस्ल प्रमुखों ने सरकारी अधिकारियों और विदेशी आक्रमणकारियों द्वारा लूटपाट से अपने संरक्षण में इन गांवों की रक्षा की। इस सुरक्षा के बदले में उस गांव के लोग अपनी उपज का पांचवां हिस्सा मिस्ल के मुखिया को साल में दो बार देते थे। इस प्रकार ‘राखी कर’ भी मिस्लों के लिए आय का एक अच्छा स्रोत था।

3. आय के अन्य स्रोत – इसके अलावा युद्ध के दौरान मिस्लदारों को चुंगी कर, नज़रानों और युद्ध में की गई लूटमार से भी कुछ आय हो जाती थी।

4. व्यय/खर्च – मिस्ल सरदार अपनी आय का एक बड़ा हिस्सा सेना, घोड़ों, हथियारों, नए किलों के निर्माण और पुराने किलों की मरम्मत पर खर्च करते थे। इनके अलावा मिस्ल सरदार गुरुद्वारों और मंदिरों को दान देते थे और गरीबों के लिए लंगर भी लगाते थे।


Question. What do you know about the financial administration of the Misl period?

Or

Question. Write a short note on the economy under the Misls.

Answer: The main features of the financial management of the Misl period were as follows:

1. Revenue Management – The main source of income in the time of the Misls was the tax on land (Lagan). It varied depending on the fertile strength of the land. It usually accounted for 1/3 to 1/4 of the total yield. This tax was levied twice a year during the ripening of Rabi and Kharif crops. The distribution system was prevalent for the collection of taxes. The tax could be paid in the form of grain or cash. During the Misl period, there were four practices related to land rights – Pattidari, Misldari, Jagirdari, and Tabedari.

2. Rakhi custom – The people of Punjab always had a fear of being robbed by foreign invaders and government servants. So, many villages took refuge in the Misls for their safety. The Misl chiefs protected these villages under their protection from looting by government officials and foreign invaders. In return for this security, the people of that village used to give one-fifth of their produce to the head of the Misl twice a year. Thus ‘Rakhi tax’ was also a good source of income for the Misls.

3. Other sources of income – Apart from this, during the war, the Misldars also got some income from octroi taxes, Nazranas, and loot done in the war.

4. Expenses – Misl chieftains used to spend a major part of their income on the army, horses, weapons, construction of new forts, and repair of old forts. Apart from these, the Misl chieftains used to donate to Gurudwaras and temples and also used to arrange langar for the poor.