CBSEEducationHistoryHistory of PunjabPunjab School Education Board(PSEB)

ਫੂਲਕੀਆਂ ਮਿਸਲ


ਪ੍ਰਸ਼ਨ. ਫੂਲਕੀਆਂ ਮਿਸਲ ‘ਤੇ ਇੱਕ ਸੰਖੇਪ ਨੋਟ ਲਿਖੋ।

ਉੱਤਰ – ਫੂਲਕੀਆਂ ਮਿਸਲ ਦਾ ਮੋਢੀ ਚੌਧਰੀ ਫੂਲ ਸੀ। ਉਸ ਦੇ ਵੰਸ਼ ਨੇ ਪਟਿਆਲਾ, ਨਾਭਾ ਅਤੇ ਜੀਂਦ ਦੇ ਪ੍ਰਦੇਸ਼ਾਂ ‘ਤੇ ਆਪਣਾ ਰਾਜ ਸਥਾਪਿਤ ਕੀਤਾ। ਪਟਿਆਲਾ ਵਿੱਚ ਫੂਲਕੀਆਂ ਮਿਸਲ ਦਾ ਸੰਸਥਾਪਕ ਆਲਾ ਸਿੰਘ ਸੀ। ਉਹ ਬੜਾ ਬਹਾਦਰ ਸੀ। ਉਸ ਨੇ ਅਨੇਕ ਪ੍ਰਦੇਸ਼ਾਂ ‘ਤੇ ਕਬਜ਼ਾ ਕੀਤਾ ਅਤੇ ਬਰਨਾਲਾ ਨੂੰ ਆਪਣੀ ਰਾਜਧਾਨੀ ਬਣਾਇਆ। 1764 ਈ. ਵਿੱਚ ਉਸ ਨੇ ਸਰਹਿੰਦ ‘ਤੇ ਜਿੱਤ ਪ੍ਰਾਪਤ ਕੀਤੀ। 1764 ਈ. ਵਿੱਚ ਉਸ ਨੇ ਅਹਿਮਦ ਸ਼ਾਹ ਅਬਦਾਲੀ ਨਾਲ ਸਮਝੌਤਾ ਕੀਤਾ।

1765 ਈ. ਵਿੱਚ ਆਲਾ ਸਿੰਘ ਤੋਂ ਬਾਅਦ ਅਮਰ ਸਿੰਘ ਅਤੇ ਸਾਹਿਬ ਸਿੰਘ ਨੇ ਸ਼ਾਸਨ ਕੀਤਾ। ਨਾਭਾ ਵਿਖੇ ਫੂਲਕੀਆਂ ਮਿਸਲ ਦੀ ਸਥਾਪਨਾ ਹਮੀਰ ਸਿੰਘ ਨੇ ਕੀਤੀ ਸੀ। ਉਸ ਨੇ 1755 ਈ. ਤੋਂ 1783 ਈ. ਤਕ ਸ਼ਾਸਨ ਕੀਤਾ। ਉਸ ਤੋਂ ਬਾਅਦ ਉਸ ਦਾ ਪੁੱਤਰ ਜਸਵੰਤ ਸਿੰਘ ਗੱਦੀ ‘ਤੇ ਬੈਠਿਆ। ਜੀਂਦ ਵਿਖੇ ਫੂਲਕੀਆਂ ਮਿਸਲ ਦਾ ਸੰਸਥਾਪਕ ਗਜਪਤ ਸਿੰਘ ਸੀ। ਉਸ ਨੇ ਪਾਨੀਪਤ ਅਤੇ ਕਰਨਾਲ ਦੇ ਪ੍ਰਦੇਸ਼ਾਂ ਨੂੰ ਜਿੱਤ ਲਿਆ ਸੀ। ਉਸ ਨੇ ਆਪਣੀ ਸਪੁੱਤਰੀ ਰਾਜ ਕੌਰ ਦਾ ਵਿਆਹ ਮਹਾਂ ਸਿੰਘ ਨਾਲ ਕੀਤਾ ਸੀ। 1809 ਈ. ਵਿੱਚ ਫੂਲਕੀਆਂ ਮਿਸਲ ਅੰਗਰੇਜ਼ਾਂ ਦੀ ਸਰਪ੍ਰਸਤੀ ਹੇਠ ਚਲੀ ਗਈ ਸੀ।


प्रश्न. फूलकियां मिस्ल पर एक संक्षिप्त टिप्पणी लिखिए।

उत्तर – फूलकियां मिस्ल की स्थापना चौधरी फूल ने की थी। उनके वंश ने पटियाला, नाभा और जींद के प्रदेशों पर अपना शासन स्थापित किया। आला सिंह पटियाला में फूलकियां मिस्ल के संस्थापक थे। वह बहुत बहादुर थे। उन्होंने कई क्षेत्रों पर विजय प्राप्त की और बरनाला को अपनी राजधानी बनाया। 1764 ई में, उन्होंने सरहिंद पर जीत हासिल की। 1764 ई में, उन्होंने अहमद शाह अब्दाली के साथ एक समझौता किया।

1765 ई. में आला सिंह के बाद अमर सिंह और साहिब सिंह ने शासन किया। नाभा में फूलकियां मिस्ल की स्थापना हमीर सिंह ने की थी। उन्होंने 1755 ई. से 1783 ई. तक शासन किया। उनका उत्तराधिकारी उनका पुत्र जसवंत सिंह हुआ। गजपत सिंह जींद में फूलकियां मिस्ल के संस्थापक थे। उन्होंने पानीपत और करनाल के क्षेत्रों पर विजय प्राप्त की थी। उन्होंने अपनी बेटी राज कौर का विवाह महां सिंह से किया। 1809 ई. में फूलकियां मिस्ल अंग्रेजों की सरपरस्ती में चली गई।


Question. Write a short note on Phulkian Misl.

Answer – Phulkian Misl was founded by Chaudhary Phool. His dynasty established its rule over the territories of Patiala, Nabha, and Jind. Ala Singh was the founder of Phulkian Misl in Patiala. He was very brave. He conquered many regions and made Barnala his capital. In 1764 AD, he conquered Sirhind. In 1764 AD, he made an agreement with Ahmad Shah Abdali.

Amar Singh and Sahib Singh ruled after Ala Singh in 1765 AD. Phulkian Misl in Nabha was founded by Hamir Singh. He ruled from 1755 AD to 1783 AD. His successor was his son Jaswant Singh. Gajpat Singh was the founder of Phulkian Misl in Jind. He had conquered the regions of Panipat and Karnal. He married his daughter Raj Kaur to Maha Singh. In 1809, Phulkian Misl went under the patronage of the British.