CBSEEducationHistoryHistory of PunjabPunjab School Education Board(PSEB)

ਤਾਰਾ ਸਿੰਘ ਵਾਂ


ਪ੍ਰਸ਼ਨ. ਤਾਰਾ ਸਿੰਘ ਵਾਂ ਕੌਣ ਸੀ? ਉਸ ਦੀ ਸ਼ਹੀਦੀ ਦੀ ਸਿੱਖ ਇਤਿਹਾਸ ਵਿੱਚ ਕੀ ਮਹੱਤਤਾ ਹੈ?

ਉੱਤਰ – ਤਾਰਾ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਵਾਂ ਦੇ ਵਸਨੀਕ ਸਨ। ਉਹ ਆਪਣੀ ਸਿੱਖ ਪੰਥ ਦੀ ਸੇਵਾ ਅਤੇ ਬਹਾਦਰੀ ਕਾਰਨ ਸਿੱਖਾਂ ਵਿੱਚ ਬੜਾ ਹਰਮਨ-ਪਿਆਰੇ ਸਨ। ਉਨ੍ਹਾਂ ਨੇ ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ ਸੀ। ਹੁਣ ਉਹ ਆਪਣੇ ਪਿੰਡ ਵਿੱਚ ਖੇਤੀ ਦਾ ਧੰਦਾ ਕਰਨ ਲੱਗ ਪਏ ਸਨ। ਨੌਸ਼ਹਿਰੇ ਦਾ ਚੌਧਰੀ ਸਾਹਿਬ ਰਾਏ ਸਿੱਖਾਂ ਦੇ ਖੇਤਾਂ ਵਿੱਚ ਆਪਣੇ ਘੋੜੇ ਛੱਡ ਦਿੰਦਾ ਜਿਸ ਕਾਰਨ ਉਹ ਫ਼ਸਲਾਂ ਨੂੰ ਬਰਬਾਦ ਕਰ ਦਿੰਦੇ। ਜਦੋਂ ਸਿੱਖ ਇਸ ਗੱਲ ਦਾ ਇਤਰਾਜ਼ ਕਰਦੇ ਤਾਂ ਉਹ ਸਿੱਖਾਂ ਦਾ ਘੋਰ ਅਪਮਾਨ ਕਰਦਾ।

ਸਿੱਖ ਇਸ ਅਪਮਾਨ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਸਨ। ਇੱਕ ਦਿਨ ਤਾਰਾ ਸਿੰਘ ਵਾਂ ਨੇ ਸਾਹਿਬ ਰਾਏ ਦੀ ਇੱਕ ਘੋੜੀ ਨੂੰ ਫੜ ਕੇ ਵੇਚ ਦਿੱਤਾ ਅਤੇ ਉਨ੍ਹਾਂ ਪੈਸਿਆਂ ਦਾ ਰਾਸ਼ਨ ਖ਼ਰੀਦ ਕੇ ਲੰਗਰ ਲਈ ਦੇ ਦਿੱਤਾ। ਜਦੋਂ ਸਾਹਿਬ ਰਾਏ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਜ਼ਕਰੀਆ ਖ਼ਾਂ ਤੋਂ ਜਾ ਮਦਦ ਮੰਗੀ। ਜ਼ਕਰੀਆ ਖ਼ਾਂ ਨੇ ਆਪਣੇ 2200 ਘੋੜਸਵਾਰ ਸਿੱਖਾਂ ਵਿਰੁੱਧ ਕਾਰਵਾਈ ਕਰਨ ਲਈ ਭੇਜੇ। ਤਾਰਾ ਸਿੰਘ ਵਾਂ ਅਤੇ ਉਨ੍ਹਾਂ ਦੇ 22 ਸਾਥੀ ਬੜੀ ਦਲੇਰੀ ਨਾਲ ਮੁਗ਼ਲਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ। ਇਹ ਘਟਨਾ ਫ਼ਰਵਰੀ, 1726 ਈ. ਦੀ ਹੈ। ਤਾਰਾ ਸਿੰਘ ਵਾਂ ਦੀ ਸ਼ਹੀਦੀ ਨੇ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਕੀਤਾ।


प्रश्न. तारा सिंह कौन थे? सिख इतिहास में उनकी शहादत का क्या महत्व है?

उत्तर – तारा सिंह अमृतसर जिले के गांव वाँ के रहने वाले थे। वह सिख पंथ के प्रति अपनी सेवा और बहादुरी के कारण सिखों के बीच बहुत लोकप्रिय थे। उन्होंने बंदा सिंह बहादुर की लड़ाईयों में बढ़ चढ़ कर भाग लिया था। अब वह अपने गांव में खेती का काम करने लग गए थे। नौशेरा के चौधरी साहब राय अपने घोड़ों को सिखों के खेतों में छोड़ देता जिस कारण वे उनकी फसल बर्बाद कर देते।

जब सिखों इसका विरोध करते तो वह सिखों का घोर अपमान करता। सिख इस अपमान को सहन नहीं कर सकते थे। एक दिन तारा सिंह वाँ ने साहिब राय की एक घोड़ी को पकड़ कर बेच दिया और उन पैसों का राशन खरीद कर लंगर के लिए दे दिया। जब साहिब राय को इस बात का पता चला तो वह मदद के लिए जकरिया खान के पास गया। जकारिया खान ने सिखों के खिलाफ कार्रवाई करने के लिए अपनी 2200 घुड़सवार सेना भेजी।

तारा सिंह वाँ और उनके 22 साथी बड़े साहस के मुगलों का मुकाबला करते हुए शहीद हो गए। यह घटना फरवरी, 1726 ई. की है। तारा सिंह वाँ की शहादत ने सिखों में एक नया जोश जगा दिया।


Question. Who was Tara Singh Van? What is the importance of his martyrdom in Sikh History?

Answer – Tara Singh was a resident of village Wan in Amritsar district. He was very popular among the Sikhs because of his service and bravery towards the Sikh Panth. He actively participated in the battles of Banda Singh Bahadur. Now he started doing agricultural work in his village. Chaudhry Saheb Rai of Nowshera would leave his horses in the fields of the Sikhs due to which they would have ruined their crops. When the Sikhs opposed it, he would have insulted the Sikhs severely. Sikhs could not tolerate this humiliation.

One day Tara Singh Wan caught and sold a mare of Sahib Rai and bought ration of that money and gave it for langar. When Sahib Rai came to know about this, he went to Zakaria Khan for help. Zakaria Khan sent his 2200 cavalry to take action against the Sikhs. Tara Singh and 22 of his companions were martyred while fighting the Mughals of great courage. This incident is of February 1726 AD. The martyrdom of Tara Singh wan ignited a new spirit among the Sikhs.