CBSEEducationHistoryHistory of PunjabPunjab School Education Board(PSEB)

ਮੀਰ ਮੰਨੂੰ ਦੀ ਸਿੱਖਾਂ ਵਿਰੁੱਧ ਅਸਫਲਤਾ ਦੇ ਕਾਰਨ


ਪ੍ਰਸ਼ਨ. ਮੀਰ ਮੰਨੂੰ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਕਿਉਂ ਅਸਫਲ ਰਿਹਾ?

ਜਾਂ

ਪ੍ਰਸ਼ਨ. ਮੀਰ ਮੰਨੂੰ ਦੀ ਸਿੱਖਾਂ ਵਿਰੁੱਧ ਅਸਫਲਤਾ ਦੇ ਕੀ ਕਾਰਨ ਸਨ? ਕੋਈ ਛੇ ਕਾਰਨ ਦੱਸੋ।

ਉੱਤਰ—ਮੀਰ ਮੰਨੂੰ ਨੇ ਸਿੱਖਾਂ ਨੂੰ ਕੁਚਲਣ ਲਈ ਅਣਥੱਕ ਯਤਨ ਕੀਤੇ, ਪਰ ਉਹ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ ।ਉਸ ਦੀ ਅਸਫਲਤਾ ਲਈ ਹੇਠ ਲਿਖੇ ਮੁੱਖ ਕਾਰਨ ਜ਼ਿੰਮੇਵਾਰ ਸਨ—

1. ਦਲ ਖ਼ਾਲਸਾ ਦੀ ਜੱਥੇਬੰਦੀ—ਮੀਰ ਮੰਨੂੰ ਦੀ ਅਸਫਲਤਾ ਦਾ ਇੱਕ ਪ੍ਰਮੁੱਖ ਕਾਰਨ ਦਲ ਖ਼ਾਲਸਾ ਦੀ ਜੱਥੇਬੰਦੀ ਸੀ। ਸਿੱਖ ਦਲ ਖ਼ਾਲਸਾ ਦਾ ਦਿਲੋਂ ਸਤਿਕਾਰ ਕਰਦੇ ਸਨ ਅਤੇ ਇਸ ਦੇ ਹੁਕਮ ‘ਤੇ ਹਰ ਕੁਰਬਾਨੀ ਦੇਣ ਲਈ ਤਿਆਰ ਰਹਿੰਦੇ ਸਨ । ਸਿੱਟੇ ਵਜੋਂ ਮੀਰ ਮੰਨੂੰ ਲਈ ਸਿੱਖਾਂ ਦੀ ਸ਼ਕਤੀ ਨੂੰ ਕੁਚਲਣਾ ਔਖਾ ਹੋ ਗਿਆ ।

2. ਸਿੱਖਾਂ ਦੇ ਅਸਾਧਾਰਨ ਗੁਣ— ਸਿੱਖਾਂ ਵਿੱਚ ਆਪਣੇ ਪੰਥ ਲਈ ਦ੍ਰਿੜ੍ਹ ਨਿਸ਼ਚਾ, ਅਥਾਹ ਜੋਸ਼, ਦਲੇਰੀ ਅਤੇ ਕੁਰਬਾਨੀ ਦੀਆਂ ਭਾਵਨਾਵਾਂ ਸਨ। ਉਹ ਭਾਰੀ ਔਕੜਾਂ ਦੇ ਬਾਵਜੂਦ ਆਪਣਾ ਹੌਂਸਲਾ ਕਦੇ ਨਹੀਂ ਸਨ ਛੱਡਦੇ। ਮੀਰ ਮੰਨੂੰ ਨੇ ਸਿੱਖਾਂ ਨੂੰ ਅਣਗਿਣਤ ਤਸੀਹੇ ਦਿੱਤੇ ਪਰ ਉਹ ਸਿੱਖਾਂ ਨੂੰ ਵਿਚਲਿਤ ਕਰਨ ਵਿੱਚ ਅਸਫਲ ਰਿਹਾ।

3. ਸਿੱਖਾਂ ਦੀ ਗੁਰੀਲਾ ਯੁੱਧ ਨੀਤੀ— ਸਿੱਖਾਂ ਨੇ ਮੁਗ਼ਲ ਸੈਨਾ ਦੇ ਵਿਰੁੱਧ ਗੁਰੀਲਾ ਯੁੱਧ ਨੀਤੀ ਅਪਣਾਈ। ਇਸ ਨੀਤੀ ਅਨੁਸਾਰ ਸਿੱਖਾਂ ਨੂੰ ਜਦ ਮੌਕਾ ਮਿਲਦਾ ਉਹ ਮੁਗ਼ਲ ਫ਼ੌਜਾਂ ‘ਤੇ ਹਮਲਾ ਕਰਦੇ ਅਤੇ ਲੁੱਟਮਾਰ ਕਰਨ ਮਗਰੋਂ ਮੁੜ ਜੰਗਲਾਂ ਵਿੱਚ ਜਾ ਸ਼ਰਨ ਲੈਂਦੇ। ਇਸ ਤਰ੍ਹਾਂ ਆਹਮਣੇ-ਸਾਹਮਣੇ ਦੀ ਟੱਕਰ ਦੀ ਕਮੀ ਵਿੱਚ ਮੀਰ ਮੰਨੂੰ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ।

4. ਦੀਵਾਨ ਕੌੜਾ ਮਲ ਦਾ ਸਿੱਖਾਂ ਨਾਲ ਸਹਿਯੋਗ— ਦੀਵਾਨ ਕੌੜਾ ਮਲ ਮੀਰ ਮੰਨੂੰ ਦਾ ਸਲਾਹਕਾਰ ਸੀ। ਸਹਿਜਧਾਰੀ ਸਿੱਖ ਹੋਣ ਕਾਰਨ ਉਹ ਸਿੱਖਾਂ ਨਾਲ ਹਮਦਰਦੀ ਰੱਖਦਾ ਸੀ। ਜਦੋਂ ਵੀ ਕਦੇ ਮੀਰ ਮੰਨੂੰ ਨੇ ਸਿੱਖਾਂ ਵਿਰੁੱਧ ਕੋਈ ਸਖ਼ਤ ਕਦਮ ਚੁੱਕਣ ਦਾ ਨਿਰਣਾ ਕੀਤਾ ਤਾਂ ਕੌੜਾ ਮਲ ਉਸ ਨੂੰ ਸਿੱਖਾਂ ਨਾਲ ਸਮਝੌਤਾ ਕਰਨ ਲਈ ਮਨਾ ਲੈਂਦਾ ਸੀ। ਇਸ ਤਰ੍ਹਾਂ ਦੀਵਨ ਕੌੜਾ ਮਲ ਦਾ ਸਹਿਯੋਗ ਵੀ ਸਿੱਖ ਸ਼ਕਤੀ ਨੂੰ ਬਚਾਈ ਰੱਖਣ ਵਿੱਚ ਬੜਾ ਲਾਹੇਵੰਦ ਸਿੱਧ ਹੋਇਆ।

5. ਮੀਰ ਮੰਨੂੰ ਦੀਆਂ ਸਮੱਸਿਆਵਾਂ— ਮੀਰ ਮੰਨੂੰ ਆਪਣੇ ਸ਼ਾਸਨ ਕਾਲ ਦੇ ਦੌਰਾਨ ਕਈ ਸਮੱਸਿਆਵਾਂ ਵਿੱਚ ਘਿਰਿਆ ਰਹਿਣ ਦੇ ਕਾਰਨ ਵੀ ਸਿੱਖਾਂ ਨੂੰ ਪੂਰੀ ਤਰ੍ਹਾਂ ਕੁਚਲਣ ਵਿੱਚ ਅਸਫਲ ਰਿਹਾ। ਉਸ ਦੀ ਪਹਿਲੀ ਵੱਡੀ ਸਮੱਸਿਆ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਸਨ। ਇਨ੍ਹਾਂ ਹਮਲਿਆਂ ਕਾਰਨ ਉਸ ਨੂੰ ਸਿੱਖਾਂ ਵਿਰੁੱਧ ਆਪਣੀ ਕਾਰਵਾਈ ਸਥਗਿਤ ਕਰਨੀ ਪੈਂਦੀ ਸੀ। ਦੂਜਾ, ਦਿੱਲੀ ਦਾ ਵਜ਼ੀਰ ਸਫ਼ਦਰਜੰਗ ਵੀ ਉਸ ਨੂੰ ਅਹੁਦੇ ਤੋਂ ਹਟਾਉਣ ਲਈ ਸਾਜ਼ਸ਼ਾਂ ਕਰਦਾ ਰਹਿੰਦਾ ਸੀ। ਸਿੱਟੇ ਵਜੋਂ ਮੀਰ ਮੰਨੂੰ ਇਨ੍ਹਾਂ ਸਮੱਸਿਆਵਾਂ ਵਿੱਚ ਹੀ ਰੁੱਝਿਆ ਰਿਹਾ।

6. ਮੀਰ ਮੰਨੂੰ ਦੇ ਅੱਤਿਆਚਾਰ—ਮੀਰ ਮੰਨੂੰ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਨਿਰਦੋਸ਼ ਲੋਕਾਂ ‘ਤੇ ਭਾਰੀ ਅੱਤਿਆਚਾਰ ਕੀਤੇ। ਇਸ ਕਾਰਨ ਇਹ ਲੋਕ ਸਿੱਖਾਂ ਨਾਲ ਮਿਲ ਗਏ। ਇਸ ਕਾਰਨ ਸਿੱਖਾਂ ਦੀ ਸ਼ਕਤੀ ਬਹੁਤ ਵੱਧ ਗਈ। ਇਸ ਕਾਰਨ ਮੀਰ ਮੰਨੂੰ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫ਼ਲ ਰਿਹਾ।


प्रश्न. मीर मन्नू सिखों की शक्ति को कुचलने में असफल क्यों हुआ?

या

प्रश्न. सिखों के खिलाफ मीर मन्नू की विफलता के क्या कारण थे? छह कारण बताइए।

उत्तर: मीर मन्नू ने सिक्खों को कुचलने के लिए अथक प्रयास किए, लेकिन वह सिक्खों की शक्ति को कुचलने में असफल रहा। उसकी विफलता के लिए निम्नलिखित मुख्य कारण जिम्मेदार थे-

1. दल खालसा का संगठन – मीर मन्नू की असफलता का एक प्रमुख कारण दल खालसा का संगठन था। सिख दल खालसा का दिल से सम्मान करते थे और इनके हुक्म पर कोई भी बलिदान देने के लिए तैयार रहते थे। परिणामस्वरूप, मीर मन्नू के लिए सिख सत्ता को कुचलना कठिन हो गया।

2. सिक्खों के असाधारण गुण – सिक्खों में अपने पंथ के लिए दृढ़ निश्चय, अपार जोश, साहस और बलिदान की भावना थी। कठिनाइयों के बावजूद उन्होंने कभी हार नहीं मानी। मीर मन्नू ने सिखों पर असंख्य अत्याचार किए लेकिन वह सिखों को विचलित करने में असफल रहा।

3. सिखों की गुरिल्ला युद्ध नीति – सिखों ने मुगल सेना के खिलाफ गुरिल्ला युद्ध नीति अपनाई। इस नीति के अनुसार, जब भी सिखों को मौका मिलता, वे मुगल सेना पर हमला करते और लूटपाट के बाद फिर से जंगलों में शरण लेते। इस प्रकार मीर मन्नू आमने-सामने टकराव की कमी के कारण सिखों की शक्ति को कुचलने में विफल रहा।

4. दीवान कौड़ा मल का सिक्खों के साथ सहयोग – दीवान कौड़ा मल मीर मन्नू का सलाहकार था। सहजधारी सिख होने के कारण उन्हें सिखों से सहानुभूति थी। जब भी मीर मन्नू ने सिखों के खिलाफ कोई कठोर कार्रवाई करने का फैसला किया, दीवान कौड़ा मल उन्हें सिखों के साथ समझौता करने के लिए मना लेते थे। इस प्रकार दीवान कौड़ा मल का सहयोग भी सिक्ख शक्ति की रक्षा करने में अत्यन्त उपयोगी सिद्ध हुआ।

5. मीर मन्नू की समस्याएं – मीर मन्नू भी अपने शासनकाल में कई समस्याओं से घिरा रहने के कारण भी सिखों को पूरी तरह कुचलने में असफल रहा। उसकी पहली बड़ी समस्या अहमद शाह अब्दाली के हमले थे। इन हमलों के कारण उसे सिखों के खिलाफ अपनी कार्रवाई स्थगित करनी पड़ती थी। दूसरे, दिल्ली का वजीर सफदरजंग भी उसे पद से हटाने के लिए साज़िशें करता रहता था। परिणामस्वरूप, मीर मन्नू इन समस्याओं में ही उलझा रहा।

6. मीर मन्नू के अत्याचार – मीर मन्नू ने सिखों की शक्ति को कुचलने के लिए निर्दोष लोगों पर भारी अत्याचार किए। इस वजह से ये लोग सिखों के साथ मिल गए। इससे सिक्खों की शक्ति बहुत बढ़ गई। इसके कारण मीर मन्नू सिखों की शक्ति को कुचलने में असफल रहा।


Question. Why did Mir Mannu fail to crush the Sikh Power?

Or

Question. What were the causes of the failure of Mir Mannu against the Sikhs? Write any six causes.

Answer: Mir Mannu made tireless efforts to crush the Sikhs, but he failed to crush the power of the Sikhs. Following were the main reasons responsible for its failure-

1. Organization of Dal Khalsa – One of the main reasons for the failure of Mir Mannu was the organization of Dal Khalsa. The Sikh parties respected the Khalsa wholeheartedly and were ready to make any sacrifice on their orders. As a result, it became difficult for Mir Mannu to crush the Sikh power.

2. Extraordinary qualities of the Sikhs- The Sikhs had strong determination, immense zeal, courage and spirit of sacrifice for their sect. Despite the difficulties, he never gave up. Mir Mannu committed innumerable atrocities on the Sikhs but he failed to distract the Sikhs.

3. Guerrilla War Policy of the Sikhs – The Sikhs adopted a guerrilla warfare policy against the Mughal army. According to this policy, whenever the Sikhs got a chance, they would attack the Mughal army and after looting they again took refuge in the forests. Thus Mir Mannu failed to crush the power of the Sikhs due to a lack of face-to-face confrontation.

4. Cooperation of Diwan Kauda Mal with the Sikhs – Diwan Kauda Mal was the advisor of Mir Mannu. Being a Sehajdhari Sikh, he had sympathy for the Sikhs. Whenever Mir Mannu decided to take any coercive action against the Sikhs, Diwan Kauda Mal would convince him to make a settlement with the Sikhs. In this way, the cooperation of Diwan Kauda Mal also proved to be very useful in protecting the Sikh power.

5. Problems of Mir Mannu – Mir Mannu also failed to crush the Sikhs completely due to being surrounded by many problems during his reign. His first major problem was the attacks of Ahmad Shah Abdali. Because of these attacks he had to suspend his action against the Sikhs. Secondly, Delhi’s Wazir Safdarjung also used to conspire to remove him from the post. As a result, Mir Mannu remained entangled in these problems.

6. Atrocities of Mir Mannu – Mir Mannu committed heavy atrocities on innocent people to crush the power of the Sikhs. Because of this, these people merged with the Sikhs. This greatly increased the power of the Sikhs. Due to this Mir Mannu failed to crush the power of the Sikhs.