CBSEEducationHistoryHistory of PunjabPunjab School Education Board(PSEB)

ਦਲ ਖ਼ਾਲਸਾ ਦੇ ਮਹੱਤਵ ਦਾ ਵਰਣਨ


ਪ੍ਰਸ਼ਨ. ਦਲ ਖ਼ਾਲਸਾ ਦੀ ਕਦੋਂ ਅਤੇ ਕਿੱਥੇ ਸਥਾਪਨਾ ਕੀਤੀ ਗਈ ਸੀ? ਸਿੱਖ ਇਤਿਹਾਸ ਵਿੱਚ ਦਲ ਖ਼ਾਲਸਾ ਦਾ ਕੀ ਮਹੱਤਵ ਹੈ?

ਜਾਂ

ਪ੍ਰਸ਼ਨ. ਦਲ ਖ਼ਾਲਸਾ ਦੇ ਮਹੱਤਵ ਦਾ ਵਰਣਨ ਕਰੋ।

ਉੱਤਰ—ਦਲ ਖ਼ਾਲਸਾ ਦੀ ਸਥਾਪਨਾ 29 ਮਾਰਚ, 1748 ਈ. ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਕੀਤੀ ਗਈ ਸੀ। ਦਲ ਖ਼ਾਲਸਾ ਦੀ ਸਥਾਪਨਾ ਵਿੱਚ ਨਵਾਬ ਕਪੂਰ ਸਿੰਘ ਨੇ ਬੜਾ ਸ਼ਲਾਘਾਯੋਗ ਯੋਗਦਾਨ ਦਿੱਤਾ। ਦਲ ਖ਼ਾਲਸਾ ਦੀ ਸਥਾਪਨਾ ਸਿੱਖ ਇਤਿਹਾਸ ਦੀ ਇੱਕ ਅਤਿਅੰਤ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਹੈ। ਇਸ ਨੇ ਸਿੱਖ ਕੌਮ ਵਿੱਚ ਇੱਕ ਨਵੇਂ ਜੀਵਨ ਦਾ ਸੰਚਾਰ ਕੀਤਾ। ਇਸ ਨੇ ਸਿੱਖਾਂ ਨੂੰ ਏਕਤਾ ਦੀ ਲੜੀ ਵਿੱਚ ਪਿਰੋ ਦਿੱਤਾ। ਇਸ ਨੇ ਸਿੱਖਾਂ ਨੂੰ ਪੰਜਾਬ ਦੇ ਮੁਗ਼ਲ ਅਤੇ ਅਫ਼ਗਾਨ ਸੂਬੇਦਾਰਾਂ ਦੇ ਜ਼ੁਲਮਾਂ ਦਾ ਟਾਕਰਾ ਕਰਨ ਦੇ ਯੋਗ ਬਣਾਇਆ। ਇਸ ਨੇ ਪੰਜਾਬ ਵਿੱਚ ਸਿੱਖਾਂ ਨੂੰ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨ ਦੀ ਪ੍ਰੇਰਨਾ ਪ੍ਰਦਾਨ ਕੀਤੀ।

ਦਲ ਖ਼ਾਲਸਾ ਦੇ ਯਤਨਾਂ ਸਦਕਾ ਹੀ ਸਿੱਖ ਪੰਜਾਬ ਵਿੱਚ ਆਪਣੀਆਂ ਸੁਤੰਤਰ ਮਿਸਲਾਂ ਸਥਾਪਿਤ ਕਰਨ ਵਿੱਚ ਸਫਲ ਹੋਏ। ਦਲ ਖ਼ਾਲਸਾ ਨੇ ਲੋਕਰਾਜੀ ਸਿਧਾਂਤਾਂ ਦਾ ਪ੍ਰਚਲਨ ਕੀਤਾ। ਅਸਲ ਵਿੱਚ ਦਲ ਖ਼ਾਲਸਾ ਦੀ ਸਥਾਪਨਾ ਸਦਕਾ ਸਿੱਖ ਹਨ੍ਹੇਰਮਈ ਯੁੱਗ ਵਿੱਚੋਂ ਨਿਕਲ ਕੇ ਇੱਕ ਗੌਰਵਮਈ ਯੁੱਗ ਵਿੱਚ ਦਾਖ਼ਲ ਹੋਣ ਵਿੱਚ ਸਫਲ ਹੋਏ। ਨਿਰਸੰਦੇਹ ਦਲ ਖ਼ਾਲਸਾ ਨੇ ਸਿੱਖਾਂ ਨੂੰ ਬਹੁਪੱਖੀ ਦੇਣ ਦਿੱਤੀ।


प्रश्न. दल खालसा की स्थापना कब और कहाँ हुई थी? सिख इतिहास में दल खालसा का क्या महत्व है?

या

प्रश्न.दल खालसा के महत्व की व्याख्या करें।

उत्तर: दल खालसा की स्थापना 29 मार्च, 1748 ई. में बैसाखी के दिन अमृतसर में की गई थी। नवाब कपूर सिंह ने दल खालसा की स्थापना में सराहनीय योगदान दिया। दल खालसा की स्थापना सिख इतिहास की सबसे महत्वपूर्ण घटनाओं में से एक मानी जाती है। इसने सिख समुदाय में एक नई जान फूंक दी। इसने सिखों को एकजुट किया। इसने सिखों को पंजाब के मुगल और अफगान सूबेदारों के अत्याचारों का सामना करने में सक्षम बनाया। इसने पंजाब में सिखों को राजनीतिक शक्ति प्राप्त करने के लिए प्रेरित किया।

दल खालसा के प्रयासों के कारण ही सिख पंजाब में अपनी स्वतंत्र मिस्लें स्थापित करने में सफल हुए। दल खालसा ने लोकतंत्र के सिद्धांतों का प्रचलन किया। वास्तव में, दल खालसा की स्थापना के साथ, सिख अंधकार युग से उभरने और एक गौरवशाली युग में प्रवेश करने में सफल हुए। निस्संदेह दल खालसा ने सिखों को बहुपक्षीय देन प्रदान की।


Question. When and where was Dal Khalsa established? What is its significance in Sikh History?

Or

Question. Describe the importance of Dal Khalsa.

Answer: Dal Khalsa was established on 29 March 1748 in Amritsar on the day of Baisakhi. Nawab Kapoor Singh made a commendable contribution in the establishment of Dal Khalsa. The founding of Dal Khalsa is considered one of the most important events in Sikh history. It breathed a new life into the Sikh community. It united the Sikhs. This enabled the Sikhs to withstand the atrocities of the Mughal and Afghan Subedars of Punjab. This inspired the Sikhs to gain political power in Punjab.

It was due to the efforts of Dal Khalsa that the Sikhs were able to establish their independent Misls in Punjab. Dal Khalsa propagated the principles of democracy. In fact, with the establishment of the Dal Khalsa, the Sikhs were able to emerge from the Dark Ages and enter a glorious era. Undoubtedly, the Dal Khalsa provided a multilateral contribution to the Sikhs.