ਦਲ ਖ਼ਾਲਸਾ ਦੀ ਗੁਰੀਲਾ ਯੁੱਧ ਪ੍ਰਣਾਲੀ
ਪ੍ਰਸ਼ਨ. ਦਲ ਖ਼ਾਲਸਾ ਦੀ ਗੁਰੀਲਾ ਯੁੱਧ ਪ੍ਰਣਾਲੀ ‘ਤੇ ਇੱਕ ਨੋਟ ਲਿਖੋ।
ਜਾਂ
ਪ੍ਰਸ਼ਨ. ਦਲ ਖ਼ਾਲਸਾ ਦੀ ਯੁੱਧ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਸੰਖੇਪ ਵਰਣਨ ਕਰੋ।
ਉੱਤਰ—ਦਲ ਖ਼ਾਲਸਾ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਗੁਰੀਲਾ ਜਾਂ ਛਾਪਾਮਾਰ ਯੁੱਧ ਪ੍ਰਣਾਲੀ ਨੂੰ ਅਪਣਾਉਣ ਸੀ। ਕਈ ਕਾਰਨਾਂ ਕਰ ਕੇ ਸਿੱਖਾਂ ਨੂੰ ਇਸ ਪ੍ਰਣਾਲੀ ਨੂੰ ਅਪਣਾਉਣ ਲਈ ਮਜਬੂਰ ਹੋਣਾ ਪਿਆ।ਪਹਿਲਾ, ਗੁਰਦਾਸ ਨੰਗਲ ਦੀ ਲੜਾਈ ਵਿੱਚ ਬੰਦਾ ਸਿੰਘ ਬਹਾਦਰ ਅਤੇ ਸੈਂਕੜੇ ਹੋਰ ਸਿੱਖਾਂ ਨੂੰ ਕੈਦੀ ਬਣਾ ਲਿਆ ਗਿਆ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਇਸ ਤੋਂ ਸਿੱਖਾਂ ਨੇ ਇਹ ਸਬਕ ਸਿੱਖਿਆ ਕਿ ਮੁਗ਼ਲ ਸੈਨਾ ਨਾਲ ਖੁੱਲ੍ਹੇ ਯੁੱਧ ਵਿੱਚ ਟੱਕਰ ਲੈਣਾ ਕਿੰਨਾ ਹਾਨੀਕਾਰਕ ਸਿੱਧ ਹੋ ਸਕਦਾ ਹੈ। ਦੂਜਾ, ਅਬਦੁਸ ਸਮਦ ਖ਼ਾਂ, ਜ਼ਕਰੀਆ ਖ਼ਾਂ, ਯਾਹੀਆ ਖ਼ਾਂ ਅਤੇ ਮੀਰ ਮੰਨੂੰ ਦੇ ਭਾਰੀ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਸਿੱਖਾਂ ਕੋਲ ਹੋਰ ਕੋਈ ਰਾਹ ਨਹੀਂ ਸੀ। ਇਸ ਦਾ ਕਾਰਨ ਇਹ ਸੀ ਕਿ ਸਿੱਖਾਂ ਦੇ ਸਾਧਨ ਮੁਗ਼ਲਾਂ ਦੇ ਮੁਕਾਬਲੇ ਬਿਲਕੁਲ ਸੀਮਿਤ ਸਨ। ਗੁਰੀਲਾ ਯੁੱਧ ਪ੍ਰਣਾਲੀ ਸਿੱਖਾਂ ਦੀ ਸ਼ਕਤੀ ਦੇ ਉਭਾਰ ਲਈ ਬੜੀ ਲਾਹੇਵੰਦ ਸਿੱਧ ਹੋਈ। ਇਸ ਪ੍ਰਣਾਲੀ ਰਾਹੀਂ ਸਿੱਖ ਆਪਣੇ ਦੁਸ਼ਮਣਾਂ ‘ਤੇ ਅਚਾਨਕ ਹਮਲਾ ਕਰਕੇ ਉਨ੍ਹਾਂ ਦਾ ਭਾਰੀ ਨੁਕਸਾਨ ਕਰਦੇ ਸਨ।
ਜਿੰਨੇ ਸਮੇਂ ਵਿੱਚ ਦੁਸ਼ਮਣ ਸੰਭਲਦੇ ਸਿੱਖ ਮੁੜ ਜੰਗਲਾਂ ਅਤੇ ਪਹਾੜਾਂ ਵੱਲ ਭੱਜ ਜਾਂਦੇ ਸਨ। ਸਿੱਖ ਇਹ ਕਾਰਵਾਈ ਬੜੀ ਫੁਰਤੀ ਨਾਲ ਕਰਦੇ ਸਨ। ਸਿੱਖ ਆਪਣੀ ਇਸ ਯੁੱਧ ਪ੍ਰਣਾਲੀ ਕਾਰਨ ਹੀ ਪਹਿਲਾਂ ਮੁਗ਼ਲਾਂ ਅਤੇ ਬਾਅਦ ਵਿੱਚ ਅਫ਼ਗਾਨਾਂ ਦਾ ਮੁਕਾਬਲਾ ਕਰਨ ਵਿੱਚ ਸਫਲ ਹੋਏ।
प्रश्न. दल खालसा की गुरिल्ला युद्ध प्रणाली पर एक टिप्पणी लिखिए।
या
प्रश्न. दल खालसा की युद्ध प्रणाली की मुख्य विशेषताओं का संक्षेप में वर्णन कीजिए।
उत्तर – दल खालसा की सबसे महत्वपूर्ण विशेषता गुरिल्ला या छापामार युद्ध को अपनाना था। विभिन्न कारणों से, सिखों को इस प्रणाली को अपनाने के लिए मजबूर किया पड़ा।
पहला, बंदा सिंह बहादुर और सैकड़ों अन्य सिखों को गुरदास नंगल की लड़ाई में बंदी बना लिया गया था, जिनकी बाद में बेरहमी से हत्या कर दी गई थी। इससे सिखों ने सबक सीखा कि मुगल सेना के साथ खुले युद्ध में शामिल होना कितना हानिकारक सिद्ध हो सकता है।
दूसरा, सिखों के पास अब्दुस समद खान, जकारिया खान, याह्या खान और मीर मन्नू के भारी अत्याचारों का सामना करने के अलावा कोई विकल्प नहीं था। इसका कारण यह था कि सिखों के संसाधन मुगलों की तुलना में अधिक सीमित थे। सिख शक्ति के उदय के लिए गुरिल्ला युद्ध प्रणाली बहुत उपयोगी साबित हुई। इस प्रणाली के माध्यम से, सिख अपने दुश्मनों पर अचानक हमला करके उन्हें भारी नुकसान पहुंचाते थे।
जितने समय में दुश्मन संभलते, सिख सुरक्षित वापस जंगलों और पहाड़ों की ओर भाग जाते थे। सिख यह कार्रवाई बड़ी फुर्ती से करते थे। युद्ध की इस पद्धति के कारण ही सिख पहले मुगलों का और बाद में अफगानों से का मुकाबला करने में सफल हुए।
Question. Write a note on Guerilla mode of fighting of Dal Khalsa.
Or
Question. Make a brief mention of the main features of the mode of fighting of Dal Khalsa.
Answer – The most important feature of the Dal Khalsa was its adoption of Guerrilla or Guerilla warfare. Due to various reasons, the Sikhs were forced to adopt this system.
First, Banda Singh Bahadur and hundreds of other Sikhs were taken prisoner in the battle of Gurdas Nangal and were later brutally murdered. From this, the Sikhs learned a lesson about how harmful it could prove to be to engage in open warfare with the Mughal army.
Second, the Sikhs had no choice but to face the heavy atrocities of Abdus Samad Khan, Zakaria Khan, Yahya Khan, and Mir Mannu. The reason for this was that the resources of the Sikhs were more limited than those of the Mughals. The Guerrilla warfare system proved very useful for the rise of Sikh power. Through this system, the Sikhs used to attack their enemies by inflicting heavy losses on them.
In as much time as the enemy could manage, the Sikhs used to run back safely to the forests and mountains. The Sikhs used to do this action very quickly. Due to this method of warfare, the Sikhs were able to compete first with the Mughals and later with the Afghans.