ਇੱਕ ਪ੍ਰਸ਼ਾਸਕ ਦੇ ਰੂਪ ਵਿੱਚ ਬੰਦਾ ਸਿੰਘ ਬਹਾਦਰ ਦੀਆਂ ਸਫਲਤਾਵਾਂ
ਪ੍ਰਸ਼ਨ. ਇੱਕ ਪ੍ਰਸ਼ਾਸਕ ਦੇ ਰੂਪ ਵਿੱਚ ਬੰਦਾ ਸਿੰਘ ਬਹਾਦਰ ਦੀਆਂ ਸਫਲਤਾਵਾਂ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ – ਬੰਦਾ ਸਿੰਘ ਬਹਾਦਰ ਇੱਕ ਯੋਗ ਸ਼ਾਸਨ ਪ੍ਰਬੰਧਕ ਸੀ। ਉਸ ਨੇ ਆਪਣੇ ਜਿੱਤੇ ਹੋਏ ਪ੍ਰਦੇਸ਼ਾਂ ਵਿੱਚ ਚੰਗੇ ਸ਼ਾਸਨ ਪ੍ਰਬੰਧ ਦੀ ਵਿਵਸਥਾ ਕੀਤੀ। ਉਸ ਨੇ ਖ਼ਾਲਸੇ ਦੇ ਨਾਂ ‘ਤੇ ਸ਼ਾਸਨ ਕੀਤਾ ਅਤੇ ਆਪਣੇ ਰਾਜ ਵਿੱਚ ਗੁਰੂ ਸਾਹਿਬਾਨ ਦੁਆਰਾ ਦਰਸਾਏ ਗਏ ਅਸੂਲਾਂ ਨੂੰ ਲਾਗੂ ਕਰਨ ਦਾ ਯਤਨ ਕੀਤਾ। ਉਸ ਨੇ ਆਪਣੇ ਰਾਜ ਵਿੱਚੋਂ ਭ੍ਰਿਸ਼ਟਾਚਾਰੀ ਕਰਮਚਾਰੀਆਂ ਨੂੰ ਹਟਾ ਕੇ ਬੜੇ ਯੋਗ ਅਤੇ ਈਮਾਨਦਾਰ ਵਿਅਕਤੀਆਂ ਨੂੰ ਨਿਯੁਕਤ ਕੀਤਾ।
ਗ਼ਰੀਬਾਂ ਅਤੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਉੱਚੇ ਅਹੁਦਿਆਂ ‘ਤੇ ਲਗਾ ਕੇ ਉਨ੍ਹਾਂ ਨੂੰ ਇੱਕ ਨਵਾਂ ਮਾਣ ਬਖ਼ਸ਼ਿਆ। ਬੰਦਾ ਸਿੰਘ ਬਹਾਦਰ ਨੇ ਜ਼ਿਮੀਂਦਾਰੀ ਪ੍ਰਥਾ ਦਾ ਅੰਤ ਕਰਕੇ ਇੱਕ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤਾ। ਇਸ ਨਾਲ ਇੱਕ ਤਾਂ ਕਿਸਾਨ ਜ਼ਿਮੀਂਦਾਰਾਂ ਦੁਆਰਾ ਕੀਤੇ ਜਾ ਰਹੇ ਅੱਤਿਆਚਾਰਾਂ ਤੋਂ ਬਚ ਗਏ ਅਤੇ ਦੂਸਰਾ ਉਹ ਭੂਮੀ ਦੇ ਮਾਲਕ ਬਣ ਗਏ। ਬੰਦਾ ਸਿੰਘ ਬਹਾਦਰ ਆਪਣੇ ਨਿਰਪੱਖ ਨਿਆਂ ਕਾਰਨ ਵੀ ਬੜਾ ਪ੍ਰਸਿੱਧ ਸੀ। ਨਿਆਂ ਕਰਨ ਸਮੇਂ ਉਹ ਊਚ-ਨੀਚ ਵਿੱਚ ਕੋਈ ਵਿਤਕਰਾ ਨਹੀਂ ਕਰਦਾ ਸੀ। ਨਿਰਸੰਦੇਹ ਬੰਦਾ ਸਿੰਘ ਬਹਾਦਰ ਦਾ ਸ਼ਾਸਨ ਪ੍ਰਬੰਧ ਖ਼ਾਲਸਾਈ ਸ਼ਾਨ ਦੇ ਅਨੁਸਾਰ ਸੀ।
प्रश्न.एक प्रशासक के रूप में बंदा सिंह बहादुर की उपलब्धियों का संक्षेप में वर्णन कीजिए।
उत्तर – बंदा सिंह बहादुर एक सक्षम शासन प्रबंधक थे। उन्होंने अपने विजित क्षेत्रों में सुशासन की स्थापना की। उन्होंने खालसा के नाम पर शासन किया और अपने राज्य में गुरुओं द्वारा निर्धारित सिद्धांतों को लागू करने का प्रयास किया। उन्होंने अपने राज्य से भ्रष्ट अधिकारियों को हटा दिया और योग्य और ईमानदार लोगों को नियुक्त किया।
उन्होंने गरीबों और निचली जातियों को उच्च पदों पर पहुंचाकर उन्हें जीवन का एक नया मान-सम्मान प्रदान दिया। बंदा सिंह बहादुर ने जमींदारी प्रथा का अंत करके बहुत ही सराहनीय कार्य किया। इससे एक ओर तो किसान जमींदारों द्वारा किए जा रहे अत्याचारों से बच गए और दूसरी ओर वे भूमि के मालिक बन गए। बंदा सिंह बहादुर अपने निष्पक्ष न्याय के लिए भी प्रसिद्ध थे। न्याय करते समय वे ऊँच-नीच का भेद नहीं करते थे। निस्संदेह, बंदा सिंह बहादुर का शासन प्रबंधन खालसाई वैभव के अनुरूप था।
Question. Write briefly about Banda Singh Bahadur’s achievements as an administrator.
Answer – Banda Singh Bahadur was an able government manager. He established good governance in his conquered territories. He ruled in the name of Khalsa and tried to implement the principles laid down by the Gurus in his kingdom. He removed corrupt officials from his kingdom and appointed qualified and honest people.
He elevated the poor and lower castes to high positions and gave them new respect and dignity in life. Banda Singh Bahadur did a commendable job by ending the Zamindari system. Due to this, on the one hand, the peasants were saved from the atrocities being committed by the landlords and on the other, they became the owners of the land. Banda Singh Bahadur was also famous for his impartial justice. While doing justice, he did not differentiate between high and low. Undoubtedly, the administration of Banda Singh Bahadur was in line with that of Khalsai Vaibhav.