CBSEEducationHistoryHistory of PunjabPunjab School Education Board(PSEB)

ਬੰਦਾ ਸਿੰਘ ਬਹਾਦਰ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ


ਪ੍ਰਸ਼ਨ. ਬੰਦਾ ਸਿੰਘ ਬਹਾਦਰ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਮੁਲਾਕਾਤ ਨੂੰ ਬਿਆਨ ਕਰੋ।

ਉੱਤਰ – 1708 ਈ. ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਆਏ ਤਾਂ ਮਾਧੋ ਦਾਸ ਦੇ ਆਸ਼ਰਮ ਉਨ੍ਹਾਂ ਨੂੰ ਮਿਲਣ ਲਈ ਗਏ। ਜਦੋਂ ਗੁਰੂ ਜੀ ਉਨ੍ਹਾਂ ਦੇ ਆਸ਼ਰਮ ਪਹੁੰਚੇ ਤਾਂ ਮਾਧੋ ਦਾਸ ਨੇ ਉਨ੍ਹਾਂ ਨੂੰ ਮੰਜੀ ‘ਤੇ ਬਿਠਾਇਆ ਅਤੇ ਆਪਣੀ ਮੰਤਰ ਵਿੱਦਿਆ ਨਾਲ ਉਨ੍ਹਾਂ ਦੀ ਮੰਜੀ ਉਲਟਾਉਣੀ ਚਾਹੀ। ਪਰ ਗੁਰੂ ਸਾਹਿਬ ਮੰਜੀ ‘ਤੇ ਸ਼ਾਂਤ ਬੈਠੇ ਰਹੇ। ਉਨ੍ਹਾਂ ਉੱਤੇ ਮਾਧੋ ਦਾਸ ਦੀ ਮੰਤਰ-ਵਿੱਦਿਆ ਦਾ ਕੋਈ ਅਸਰ ਨਾ ਹੋਇਆ। ਇਹ ਦੇਖ ਕੇ ਮਾਧੋ ਦਾਸ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਗੁਰੂ ਸਾਹਿਬ ਨੂੰ ਕੁਝ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਦਾ ਉੱਤਰ ਗੁਰੂ ਸਾਹਿਬ ਨੇ ਇਸ ਤਰ੍ਹਾਂ ਦਿੱਤਾ :-

ਮਾਧੋ ਦਾਸ – ਤੁਸੀਂ ਕੌਣ ਹੋ?

ਗੁਰੂ ਗੋਬਿੰਦ ਸਿੰਘ ਜੀ – ਮੈਂ ਉਹੀ ਹਾਂ ਜਿਸ ਨੂੰ ਤੁਸੀਂ ਜਾਣਦੇ ਹੋ।

ਮਾਧੋ ਦਾਸ – ਮੈਂ ਕਿਸ ਨੂੰ ਜਾਣਦਾ ਹਾਂ?

ਗੁਰੂ ਗੋਬਿੰਦ ਸਿੰਘ ਜੀ – ਆਪਣੇ ਮਨ ਵਿਚ ਸੋਚੋ।

ਮਾਧੋ ਦਾਸ – ਤਾਂ ਕੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਹੋ?

ਗੁਰੂ ਗੋਬਿੰਦ ਸਿੰਘ ਜੀ – ਹਾਂ।

ਮਾਧੋ ਦਾਸ – ਤਾਂ ਤੁਸੀਂ ਇੱਥੇ ਕਿਸ ਲਈ ਆਏ ਹੋ?

ਗੁਰੂ ਗੋਬਿੰਦ ਸਿੰਘ ਜੀ – ਤੁਹਾਨੂੰ ਆਪਣਾ ਚੇਲਾ ਬਣਾਉਣ ਲਈ।

ਮਾਧੋ ਦਾਸ—ਮੈਨੂੰ ਮਨਜ਼ੂਰ ਹੈ, ਸਾਹਿਬ। ਮੈਂ ਆਪ ਹੀ ਦਾ ਬੰਦਾ (ਦਾਸ) ਹਾਂ।

ਮਾਧੋ ਦਾਸ ਗੁਰੂ ਸਾਹਿਬ ਦੀ ਸ਼ਖ਼ਸੀਅਤ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਉਹ ਗੁਰੂ ਸਾਹਿਬ ਦੇ ਚੇਲੇ ਬਣ ਗਏ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿੱਤਾ ਅਤੇ ਉਨ੍ਹਾਂ ਦਾ ਨਾਂ ਬਦਲ ਕੇ ਬੰਦਾ ਸਿੰਘ ਬਹਾਦਰ ਰੱਖ ਦਿੱਤਾ।


प्रश्न. बंदा सिंह बहादुर की गुरु गोबिंद सिंह जी से मुलाकात का वर्णन कीजिए।

उत्तर – 1708 ई. में जब गुरु गोबिंद सिंह जी नांदेड़ आए तो माधो दास से मिलने उनके आश्रम गए। जब गुरु जी उनके आश्रम में पहुंचे, तो माधो दास ने उन्हें एक मंजी पर बिठाया और अपनी मंत्र शिक्षा से उनकी मंजी को उल्टाने की कोशिश की। लेकिन गुरु साहिब चुपचाप मंजी पर बैठे रहे। गुरु जी पर माधो दास की मंत्र विद्या का कोई असर नहीं हुआ। यह देखकर माधो दास चौंक गए और गुरु साहिब से कुछ सवाल पूछने लगे, जिनका गुरु साहिब ने उत्तर इस प्रकार दिया:-

माधो दास – आप कौन हैं?

गुरु गोबिंद सिंह जी – मैं वही हूं जिसे आप जानते हैं।

माधो दास – मैं किसे जानता हूँ?

गुरु गोबिंद सिंह जी – अपने मन में विचार करो।

माधो दास – तो क्या आप गुरु गोबिंद सिंह जी हैं?

गुरु गोबिंद सिंह जी – हाँ।

माधो दास – तो आप यहाँ किस लिए आए हैं?

गुरु गोबिंद सिंह जी – आपको अपना शिष्य बनाने के लिए।

माधो दास – मुझे मंजूर है, साहिब। मैं आप ही का बंदा (दास) हूं।

माधो दास गुरु साहिब के व्यक्तित्व से इतने प्रभावित हुए कि वे गुरु साहिब के शिष्य बन गए। गुरु साहिब ने उन्हें अमृत छका कर सिंह बनाया और उनका नाम बदलकर बंदा सिंह बहादुर कर दिया।


Question. Discuss the meeting of Banda Singh Bahadur with Guru Gobind Singh Ji.

Answer – When Guru Gobind Singh Ji came to Nanded in 1708 AD, They went to meet Madho Das in his ashram. When Guruji reached his ashram, Madho Das made Them sit on a cot and tried to reverse it with his mantra vidya. But Guru Sahib sat silently on the cot. There was no effect of Madho Das’s mantra on Guruji. Seeing this, Madho Das was shocked and started asking some questions to Guru Sahib, to which Guru Sahib answered as follows:-

Madho Das – Who are you?

Guru Gobind Singh Ji – I am the one you know.

Madho Das – Who do I know?

Guru Gobind Singh Ji – Think in your mind.

Madho Das – So are you Guru Gobind Singh Ji?

Guru Gobind Singh Ji – Yes.

Madho Das – So why have you come here?

Guru Gobind Singh Ji – To make you My disciple.

Madho Das – I agree, Sahib. I am your own Banda (Daas).

Madho Das was so impressed by the personality of Guru Sahib that he became a disciple of Guru Sahib. Guru Sahib made him a Singh after drinking Amrit and changed his name to Banda Singh Bahadur.