ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦਾ ਸੰਖੇਪ ਵਰਣਨ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦਾ ਸੰਖੇਪ ਵਰਣਨ ਕਰੋ।
ਉੱਤਰ — ਮਹਾਰਾਜਾ ਰਣਜੀਤ ਸਿੰਘ ਦੀ ਗਿਣਤੀ ਨਾ ਸਿਰਫ਼ ਪੰਜਾਬ ਬਲਕਿ ਭਾਰਤ ਦੇ ਮਹਾਨ ਸ਼ਾਸਕਾਂ ਵਿੱਚ ਕੀਤੀ ਜਾਂਦੀ ਹੈ। ਆਪ ਦਾ ਜਨਮ 13 ਨਵੰਬਰ, 1780 ਈ. ਨੂੰ ਗੁਜਰਾਂਵਾਲਾ ਵਿੱਚ ਹੋਇਆ। ਆਪ ਦੇ ਪਿਤਾ ਜੀ ਦਾ ਨਾਂ ਮਹਾਂ ਸਿੰਘ ਅਤੇ ਮਾਤਾ ਜੀ ਦਾ ਨਾਂ ਰਾਜ ਕੌਰ ਸੀ। ਆਪ ਦੇ ਪਿਤਾ ਸ਼ੁਕਰਚੱਕੀਆ ਮਿਸਲ ਦੇ ਮੁਖੀ ਸਨ। ਆਪ ਵਿੱਚ ਬਚਪਨ ਵਿਚ ਹੀ ਬਹਾਦਰੀ ਦੇ ਗੁਣ ਮਿਲਦੇ ਸਨ। ਮਹਾਰਾਜਾ ਰਣਜੀਤ ਸਿੰਘ ਅਨਪੜ੍ਹ ਹੁੰਦੇ ਹੋਏ ਵੀ ਅਕਲਮੰਦ ਸ਼ਖ਼ਸੀਅਤ ਦੇ ਮਾਲਕ ਸਨ। 1797 ਈ. ਵਿੱਚ ਆਪ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ। 1799 ਈ. ਵਿੱਚ ਆਪ ਨੇ ਆਪਣੀ ਸੱਸ ਸਦਾ ਕੌਰ ਦੀ ਮੱਦਦ ਨਾਲ ਭੰਗੀ ਸਰਦਾਰਾਂ ਤੋਂ ਲਾਹੌਰ ਨੂੰ ਜਿੱਤਿਆ ਸੀ। ਨਿਰਸੰਦੇਹ ਇਹ ਜਿੱਤ ਆਪ ਜੀ ਦੇ ਜੀਵਨ ਵਿੱਚ ਇਕ ਪਰਿਵਰਤਨਕਾਰੀ ਮੋੜ ਸਿੱਧ ਹੋਈ। ਆਪ ਨੇ 1801 ਈ. ਵਿਚ ਮਹਾਰਾਜਾ ਦੀ ਉਪਾਧੀ ਧਾਰਨ ਕੀਤੀ।
ਮਹਾਰਾਜਾ ਰਣਜੀਤ ਸਿੰਘ ਨੇ 1839 ਈ. ਤਕ ਸ਼ਾਸਨ ਕੀਤਾ। ਆਪ ਨੇ ਇੱਕ ਵਿਸ਼ਾਲ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ। ਆਪ ਜੀ ਦੀ 1805 ਈ. ਵਿੱਚ ਅੰਮ੍ਰਿਤਸਰ ਦੀ ਜਿੱਤ, 1818 ਈ. ਵਿੱਚ ਮੁਲਤਾਨ ਦੀ ਜਿੱਤ, 1819 ਈ. ਵਿੱਚ ਕਸ਼ਮੀਰ ਦੀ ਜਿੱਤ ਅਤੇ 1834 ਈ. ਵਿੱਚ ਪਿਸ਼ਾਵਰ ਦੀ ਜਿੱਤ ਸਭ ਤੋਂ ਮਹੱਤਵਪੂਰਨ ਸੀ। ਮਹਾਰਾਜਾ ਰਣਜੀਤ ਸਿੰਘ ਦੁਆਰਾ ਸਥਾਪਿਤ ਸਾਮਰਾਜ ਉੱਤਰ ਵਿੱਚ ਲੱਦਾਖ ਤੋਂ ਲੈ ਕੇ ਦੱਖਣ ਵਿੱਚ ਸ਼ਿਕਾਰਪੁਰ ਤਕ ਅਤੇ ਪੂਰਵ ਵਿੱਚ ਸਤਲੁਜ ਨਦੀ ਤੋਂ ਲੈ ਕੇ ਪੱਛਮ ਵਿੱਚ ਪਿਸ਼ਾਵਰ ਤਕ ਫੈਲਿਆ ਹੋਇਆ ਸੀ।
ਮਹਾਰਾਜਾ ਰਣਜੀਤ ਸਿੰਘ ਇੱਕ ਸਫਲ ਜੇਤੂ ਹੋਣ ਦੇ ਨਾਲ-ਨਾਲ ਕੁਸ਼ਲ ਸ਼ਾਸਨ ਪ੍ਰਬੰਧਕ ਵੀ ਸਿੱਧ ਹੋਏ। ਉਨ੍ਹਾਂ ਦੇ ਸ਼ਾਸਨ ਪ੍ਰਬੰਧ ਦਾ ਮੁੱਖ ਉਦੇਸ਼ ਪਰਜਾ ਦੀ ਭਲਾਈ ਕਰਨਾ ਸੀ। ਰਣਜੀਤ ਸਿੰਘ ਨੇ ਸਾਰੇ ਧਰਮਾਂ ਪ੍ਰਤੀ ਸਹਿਣਸ਼ੀਲਤਾ ਦੀ ਨੀਤੀ ਅਪਣਾ ਕੇ ਉਨ੍ਹਾਂ ਨੂੰ ਇੱਕ ਲੜੀ ਵਿੱਚ ਪਿਰੋ ਦਿੱਤਾ। ਉਨ੍ਹਾਂ ਨੇ ਫ਼ੌਜ ਨੂੰ ਵਧੇਰੇ ਸ਼ਕਤੀਸ਼ਾਲੀ ਬਣਾਇਆ। ਉਨ੍ਹਾਂ ਨੇ ਪੰਜਾਬ ਨੂੰ ਅੰਗਰੇਜ਼ਾਂ ਨਾਲ ਮਿੱਤਰਤਾ ਕਰ ਕੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਹੋਣ ਤੋਂ ਬਚਾਈ ਰੱਖਿਆ। ਇਨ੍ਹਾਂ ਸਾਰੇ ਗੁਣਾਂ ਕਾਰਨ ਰਣਜੀਤ ਸਿੰਘ ਨੂੰ ‘ਸ਼ੇਰੇ-ਪੰਜਾਬ’ ਕਿਹਾ ਜਾਂਦਾ ਹੈ। ਨਿਰਸੰਦੇਹ ਪੰਜਾਬ ਦੇ ਇਤਿਹਾਸ ਵਿੱਚ ਉਨ੍ਹਾਂ ਨੂੰ ਇੱਕ ਗੌਰਵਮਈ ਸਥਾਨ ਪ੍ਰਾਪਤ ਹੈ।
प्रश्न. महाराजा रणजीत सिंह के जीवन का संक्षेप में वर्णन कीजिए।
उत्तर : महाराजा रणजीत सिंह की गिनती न केवल पंजाब बल्कि भारत के भी महान शासकों में होती है। उनका जन्म 13 नवंबर, 1780 ई. में गुजरांवाला में हुआ। उनके पिता का नाम महां सिंह और माता का नाम राज कौर था। उनके पिता शुक्रचकिया मिस्ल के मुखिया थे। शौर्य के गुण उनमें बचपन से ही देखने को मिले थे। अनपढ़ होते हुए भी महाराजा रणजीत सिंह एक बुद्धिमान व्यक्तित्व के धनी थे। 1797 ई. में उन्होंने शुक्रचकिया मिस्ल की बागडोर संभाली।
1799 ई. में उन्होंने अपनी सास सदा कौर की मदद से भंगी सरदारों से लाहौर पर विजय प्राप्त की थी। निस्संदेह, यह जीत उनके जीवन में एक महत्वपूर्ण मोड़ साबित हुई। 1801 ई. में उन्होंने महाराजा की उपाधि धारण की। महाराजा रणजीत सिंह ने 1839 ई. तक शासन किया। उन्होंने एक विशाल सिख साम्राज्य की स्थापना की। उनकी 1805 ई. में अमृतसर की विजय। 1818 ई. में मुल्तान की विजय, 1819 ई. में कश्मीर की विजय और 1834 ई. में पेशावर की जीत सबसे महत्वपूर्ण थीं।
महाराजा रणजीत सिंह द्वारा स्थापित साम्राज्य उत्तर में लद्दाख से लेकर दक्षिण में शिकारपुर तक और पूर्व में सतलुज नदी से लेकर पश्चिम में पेशावर तक फैला हुआ था। महाराजा रणजीत सिंह एक सफल विजेता होने के साथ-साथ एक कुशल प्रशासक भी साबित हुए। उनके प्रशासन का मुख्य उद्देश्य लोगों के कल्याण को सुनिश्चित करना था। महाराजा रणजीत सिंह ने सभी धर्मों के प्रति सहिष्णुता की नीति अपनाई और उन्हें एक लड़ी में पिरो दिया। उन्होंने सेना को मजबूत किया।
उन्होंने अंग्रेजों के साथ मित्रता करके पंजाब को ब्रिटिश साम्राज्य में शामिल होने से बचाए रखा। इन्हीं सब गुणों के कारण रणजीत सिंह को ‘शेर-पंजाब’ कहा जाता है। निस्संदेह पंजाब के इतिहास में उन्हें गौरवशाली स्थान प्राप्त है।
Question. Give a brief account of the career of Maharaja Ranjit Singh.
Answer: Maharaja Ranjit Singh is counted among the great rulers not only of Punjab but also of India. He was born on November 13, 1780, in Gujranwala. His father’s name was Maha Singh and his mother’s name was Raj Kaur. His father was the head of the Shukrchakia Misl. The qualities of bravery were seen in him since childhood. Despite being illiterate, Maharaja Ranjit Singh was an intelligent personality. In 1797 AD, he took over the reins of Shukrchakia Misl.
In 1799 AD, with the help of his mother-in-law Sada Kaur, he conquered Lahore from the Bhangi chieftains. Undoubtedly, this victory proved to be a turning point in his life. In 1801, he received the title of Maharaja. Maharaja Ranjit Singh ruled till 1839 AD. He established a vast Sikh empire. His conquest of Amritsar in 1805, the conquest of Multan in 1818, the conquest of Kashmir in 1819, and Peshawar in 1834 were the most important conquests.
The empire established by Maharaja Ranjit Singh extended from Ladakh in the north to Shikarpur in the south and from the Sutlej River in the east to Peshawar in the west. Maharaja Ranjit Singh proved to be a successful conqueror as well as an efficient administrator. The main objective of his administration was to ensure the welfare of the people. Maharaja Ranjit Singh adopted a policy of tolerance towards all religions and heaved them into a single thread. He strengthened the army.
He kept Punjab away from joining the British Empire by befriending the British.
Due to all these qualities, Ranjit Singh is called ‘Sher-i-Punjab’.
Undoubtedly, he has a proud place in the history of Punjab.