ਚਤਰ ਸਿੰਘ
ਪ੍ਰਸ਼ਨ. ਹਜ਼ਾਰਾ ਦੇ ਚਤਰ ਸਿੰਘ ਦੇ ਵਿਦਰੋਹ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ — ਸਰਦਾਰ ਚਤਰ ਸਿੰਘ ਅਟਾਰੀਵਾਲਾ ਹਜ਼ਾਰਾ ਦਾ ਨਾਜ਼ਿਮ ਸੀ। ਕੈਪਟਨ ਐਬਟ ਦੁਆਰਾ ਭੜਕਾਏ ਗਏ ਹਜ਼ਾਰਾ ਦੇ ਮੁਸਲਮਾਨਾਂ ਨੇ 6 ਅਗਸਤ, 1848 ਈ. ਨੂੰ ਸਰਦਾਰ ਚਤਰ ਸਿੰਘ ਦੀ ਰਿਹਾਇਸ਼ਗਾਹ ‘ਤੇ ਹਮਲਾ ਕਰ ਦਿੱਤਾ। ਇਹ ਵੇਖ ਕੇ ਸਰਦਾਰ ਚਤਰ ਸਿੰਘ ਨੇ ਕਰਨਲ ਕੈਨੋਰਾ ਨੂੰ ਵਿਦਰੋਹੀਆਂ ਵਿਰੁੱਧ ਕਾਰਵਾਈ ਕਰਨ ਦਾ ਹੁਕਮ ਦਿੱਤਾ। ਕਰਨਲ ਕੈਨੋਰਾ ਨੇ ਚਤਰ ਸਿੰਘ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਕੈਪਟਨ ਐਬਟ ਨੇ ਸਰਦਾਰ ਚਤਰ ਸਿੰਘ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ। ਇਸ ਕਾਰਨ ਸਰਦਾਰ ਚਤਰ ਸਿੰਘ ਦਾ ਖ਼ੂਨ ਉਬਲ ਗਿਆ ਤੇ ਉਸ ਨੇ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਕਰਨ ਦਾ ਐਲਾਨ ਕਰ ਦਿੱਤਾ।
प्रश्न. हज़ारा के चतर सिंह के विद्रोह के बारे में आप क्या जानते हैं?
उत्तर – सरदार चतर सिंह अटारीवाला हजारा के नाजिम थे। हजारा के मुसलमानों को 6 अगस्त, 1848 में कैप्टन एबट द्वारा उकसाया गया और उन्होंने सरदार चतर सिंह के आवास पर हमला कर दिया। यह देखकर सरदार चतर सिंह ने कर्नल कैनोरा को विद्रोहियों के खिलाफ कार्रवाई करने का आदेश दिया। कर्नल कैनोरा ने चतर सिंह के आदेश को मानने से इनकार कर दिया। कैप्टन एबॉट ने सरदार चतर सिंह को उनके पद से हटा दिया। इससे सरदार चतर सिंह का खून खौल उठा और उन्होंने अंग्रेजों के खिलाफ विद्रोह की घोषणा कर दी।
Question. What do you know about the revolt of Chattar Singh of Hazara?
Answer – Sardar Chatar Singh Attariwala was the Nazim of Hazara. The Hazara Muslims were provoked by Captain Abbott on 6 August 1848 and attacked the residence of Sardar Chatar Singh. Seeing this, Sardar Chatar Singh ordered Colonel Canora to take action against the rebels. Colonel Canora refused to obey Chatar Singh’s order. Captain Abbott removed Sardar Chatar Singh from his post. This made Sardar Chatar Singh’s blood boil and he declared a rebellion against the British.