ਉ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਉਠਵਾਈ (ਨਾਂਵ) – ਉਠਾਉਣ ਦੀ ਮਜ਼ੂਰੀ (act or wages for carrying)
ਉਠਾਉਣਾ (ਕ੍ਰਿਆ ਸਕਰਮਕ) – ਚੁਕਾਉਣਾ, ਜਗਾਉਣਾ, ਵਾਚਣਾ (to awaken, to bear, to endure, to help, to carry, to raise, to elevate)
ਉਠਾਨ (ਨਾਂਵ) – ਖੜੇ ਹੋਣ ਦੀ ਕ੍ਰਿਆ, ਤਬਲੇ ਦੀ ਇਕ ਤਾਲ-ਪ੍ਰਕਾਰ, ਭੋਗ-ਇੱਛਾ, ਤੀਵੀਂ ਦੀ ਰਿਤੂ ਪਿਛੋਂ ਭੋਗ ਦੀ ਇੱਛਾ, ਇਕ ਛੰਦ ਪ੍ਰਕਾਰ (pick up, )
ਉਠਾਲਨਾ (ਕ੍ਰਿਆ ਸਕਰਮਕ) – ਜਗਾਉਣਾ, ਖੜਾ ਕਰਨਾ (to help in getting up, to cause to stand up, to try to read)
ਉਠਾਲਾ (ਨਾਂਵ) – ਅੰਤਮ ਅਰਦਾਸ (end of mourning days after the death of a person)
ਉੱਡ (ਨਾਂਵ) – ਹਵਾ ਵਿਚ ਗਮਨ ਕਰਨਾ, ਉਡਣਾ, ਪੰਛੀ, ਜਲ, ਤਾਰਾ (fly)
ਉੱਡ ਜਾਣਾ – ਬਹੁਤ ਤੇਜ਼ੀ ਨਾਲ ਜਾਣਾ, ਲੁਪਤ ਹੋ ਜਾਣਾ (eagerly, enthusiastically, fervently)
ਉੱਡਣਾ (ਕ੍ਰਿਆ ਅਕਰਮਕ) – ਉੱਡ ਜਾਣਾ, ਹਵਾ ਵਿਚ ਗਮਨ ਕਰਨਾ, ਉਡਾਰੀ ਲੈਣੀ (flying)
ਉਡਨ ਖਟੋਲਾ (ਨਾਂਵ) – ਉਡਣ ਵਾਲਾ ਜੰਤਰ, ਹਵਾਈ ਜਹਾਜ਼ (aeroplane, balloon, flying machine)
ਉਡਨ ਪੰਖੇਰੂ (ਵਿਸ਼ੇਸ਼ਣ) – ਇਕ ਥਾਂ ਤੇ ਨਾ ਟਿਕਣ ਵਾਲਾ ਪੰਛੀ, ਜੀਵ ਆਤਮਾ, ਮਨ (a bird that doesn’t stay in one place, a living soul, mind)
ਉਡਰਿ (ਕ੍ਰਿਆ ਵਿਸ਼ੇਸ਼ਣ) ਉੱਡ ਕੇ, (ਵਿਸ਼ੇਸ਼ਣ) ਉਡਾਰੂ, ਉਡਨਸ਼ੀਲ (to blow up)
ਉਡਰਿਆ (ਕ੍ਰਿਆ ਅਕਰਮਕ) – ਉੱਡ ਗਿਆ, ਲੋਪ ਹੋ ਗਿਆ (to vanish, to fly away)
ਉਡਾਉਣਾ (ਕ੍ਰਿਆ ਸਕਰਮਕ) – ਉਡਾਉਣ ਦਾ ਭਾਵ, ਉੱਪਰ ਨੂੰ ਹਵਾ ਦਾ ਛੱਡਣਾ, ਉਡਾਉਣ ਦੀ ਕ੍ਰਿਆ (to cause to fly, to waste, to squander away)
ਉਡਾਊ (ਵਿਸ਼ੇਸ਼ਣ) – ਉਡਾਰੀ ਲੈਣ ਯੋਗ, ਉੱਡਣ ਵਾਲਾ, ਫਜ਼ੂਲ ਖਰਚ (spend – thrift, extravagant )
ਉਡਾਈ (ਨਾਂਵ) – ਉਡਾਉਣਾ, ਉਡਾਉਣ ਦੀ ਮਜ਼ੂਰੀ, ਫਜ਼ੂਲ ਖਰਚੀ (process or wages for winnowing)
ਉਡਾਰੀ (ਨਾਂਵ) – ਉੱਡਣ ਦੀ ਕ੍ਰਿਆ, ਪਰਵਾਜ਼ (flight, act of flying)
ਉਡਾਰੂ (ਨਾਂਵ) – ਉਡਣਯੋਗ, ਹਵਾਈ ਜਹਾਜ਼, ਚਾਲਕ, (ਵਿਸ਼ੇਸ਼ਣ) ਤੇਜ਼ ਚਲਣ ਵਾਲਾ, ਘੁੰਮਣ ਫਿਰਨ ਦਾ ਸ਼ੌਕੀਨ (pilot, aeronaut, aviator)
ਉਡੀਕ (ਨਾਂਵ) – ਇੰਤਜ਼ਾਰ, ਰਾਹ ਤੱਕਣਾ (waiting, wait)
ਉਡੀਕਣਾ (ਕ੍ਰਿਆ ਅਕਰਮਕ) ਇੰਤਜ਼ਾਰ ਕਰਨਾ, ਆਸ ਲਾਉਣਾ (to wait, to hang around)
ਉਡੀਕਵਾਨ (ਵਿਸ਼ੇਸ਼ਣ) – ਉਡੀਕ ਕਰਨ ਵਾਲਾ (waiting, expectant, hoping, eager)
ਉਣ (ਕ੍ਰਿਆ) – ਉਣਨਾ, ਬੁਣਨਾ; (ਪੜਨਾਂਵ) ਉਹਨਾਂ (knit, weave; them)
ਉਣੰਜਾ (ਕ੍ਰਿਆ ਵਿਸ਼ੇਸ਼ਣ) ਚਾਲ੍ਹੀ ਜਮ੍ਹਾਂ ਨੌਂ, 49 (forty nine)
ਉਣਤੀ (ਨਾਂਵ) – ਉਣਨ ਦਾ ਕੰਮ, ਉਣਨ ਦਾ ਢੰਗ (act or pattern of knitting or weaving)
ਉਣੱਤੀ (ਕ੍ਰਿਆ ਵਿਸ਼ੇਸ਼ਣ) – ਵੀਹ ਜਮ੍ਹਾਂ ਨੌ, 29 (twenty nine)
ਉਣਨਾ (ਕ੍ਰਿਆ ਸਕਰਮਕ) – ਉਣਨ ਦਾ ਕੰਮ, ਬੁਣਨਾ (to knit, to weave)
ਉਣਵਾਂ (ਕ੍ਰਿਆ ਵਿਸ਼ੇਸ਼ਣ) – ਬਣਿਆ ਹੋਇਆ (weaving)
ਉਣਵਾਉਣਾ (ਕ੍ਰਿਆ ਸਕਰਮਕ) – ਦੂਜੇ ਤੋਂ ਉਨਾਉਣਾ,
ਉਣਨ ਦਾ ਕੰਮ ਕਰਾਉਣਾ (to cause to be knitted/be woven)
ਉਣਵਾਈ (ਨਾਂਵ) – ਉਣਨ ਦਾ ਕੰਮ, ਉਣਨ ਦੀ ਮਜ਼ੂਰੀ (weaving, knitting, wages paid for knitting or weaving)
ਉਣੱਤਰ (ਕ੍ਰਿਆ ਵਿਸ਼ੇਸ਼ਣ) – ਸੱਠ ਜਮ੍ਹਾਂ ਨੌਂ, 69 (sixty nine)
ਉਣਾਉਣਾ (ਕ੍ਰਿਆ ਸਕਰਮਕ) – ਉਣਵਾਉਣਾ (knitting)
ਉਣਾਈ (ਨਾਂਵ) – ਦੇਖੋ ਉਣਵਾਈ (weaving)
ਉਣਾਸੀ (ਕ੍ਰਿਆ ਵਿਸ਼ੇਸ਼ਣ) – ਸੱਤਰ ਜਮ੍ਹਾਂ ਨੌਂ, 79 (seventy nine)
ਉਣਾਹਠ (ਕ੍ਰਿਆ ਵਿਸ਼ੇਸ਼ਣ) – ਪੰਜਾਹ ਜਮ੍ਹਾਂ ਨੌਂ, 59 (fifty nine)
ਉਣਾਨਵੇਂ (ਕ੍ਰਿਆ ਵਿਸ਼ੇਸ਼ਣ) ਅੱਸੀ ਜਮ੍ਹਾਂ ਨੌਂ, 89 (eighty nine)
ਉਣੀਂਦਾ (ਨਾਂਵ) – ਨੀਂਦ ਨਾ ਪੂਰੀ ਹੋਣਾ, ਉਣੀਂਦਰਾ (insomnia, sleeplessness)
ਉਤ (ਨਾਂਵ) – ਪਰਲੋਕ (ਕ੍ਰਿਆ ਵਿਸ਼ੇਸ਼ਣ) ਉੱਧਰ, ਉਸ ਪਾਸੇ (next world, hereafter, in that place)
ਉਤਸਵ (ਨਾਂਵ) – ਤਿਉਹਾਰ, ਮੇਲਾ, ਪੁਰਬ, ਅਨੰਦ ਦੇਣ ਵਾਲਾ ਕਰਮ, ਖੁਸ਼ੀ (festival, occasion, function, fete, festivity, bliss, enjoyment, ecstasy)
ਉਤਸ਼ਾਹ (ਨਾਂਵ) – ਹੌਂਸਲਾ, ਹਿੰਮਤ, ਉੱਦਮ, ਪੁਰਸਾਰਥ (enthusiasm, zeal, zest, courage, effort, exertion)
ਉਤਸ਼ਾਹ – ਹੀਣ (ਕ੍ਰਿਆ ਵਿਸ਼ੇਸ਼ਣ) – ਸੁਸਤ, ਨਿਕੰਮਾ, ਉੱਦਮ ਤੋਂ ਹੀਣਾ (apathetic, impassive, dull, discouraged, uninterested)
ਉਤਸ਼ਾਹਿਤ (ਕ੍ਰਿਆ ਵਿਸ਼ੇਸ਼ਣ) – ਉਤਸ਼ਾਹ ਨਾਲ ਭਰਿਆ ਹੋਇਆ, ਉੱਦਮੀ, ਤਿਆਰ-ਬਰ-ਤਿਆਰ (encouraged, confident, expectant, inspired)
ਉਤਸੁਕ (ਕ੍ਰਿਆ ਵਿਸ਼ੇਸ਼ਣ) – ਬਹੁਤ ਇੱਛਾ ਰੱਖਣ ਵਾਲਾ, ਚਾਹ ਕਰਨ ਵਾਲਾ, ਜਾਣਕਾਰੀ ਪ੍ਰਾਪਤ ਕਰਨ ਲਈ, ਵਿਆਕੁਲ (keen, curious, enthusiastic, eager)
ਉਤਸੁਕਤਾ (ਨਾਂਵ) – ਖਾਹਸ਼, ਬੇਚੈਨੀ, ਇੱਛਾ (eagerness, keenness, enthusiasm, yearning, dedication, curiosity)
ਉਤਕੰਠਾ (ਨਾਂਵ) – ਨਾ ਯਾਦ ਰਹਿਣ ਵਾਲਾ (ambition, craving, longing, care, impatience, ardour, regret, sorrow)
ਉਤਕਰਖ, उत्कर्ष (ਨਾਂਵ) – ਅਧਿਕਤਾ, ਵਾਧਾ, ਵਡਿਆਈ, ਸ੍ਰੇਸ਼ਠਤਾ, ਕਸ਼ਮੀਰ ਦੇ ਇਕ ਰਾਜੇ ਦਾ ਨਾਂਅ (expansion, creation, culmination, name of a king in Kashmir)