CBSEClass 12 PunjabiEducationHistoryHistory of PunjabPunjab School Education Board(PSEB)

ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਸ਼ਾਸਨ ਪ੍ਰਬੰਧ


ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਸ਼ਾਸਨ ਪ੍ਰਬੰਧ

(CIVIL AND MILITARY ADMINISTRATION OF MAHARAJA RANJIT SINGH)


ਪ੍ਰਸ਼ਨ 1. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੇਂਦਰੀ ਸ਼ਾਸਨ ਪ੍ਰਬੰਧ ਦਾ ਧੁਰਾ ਕੌਣ ਸੀ?

ਉੱਤਰ – ਮਹਾਰਾਜਾ।

ਪ੍ਰਸ਼ਨ 2. ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸ਼ਾਸਨ ਦਾ ਕੋਈ ਇੱਕ ਉਦੇਸ਼ ਦੱਸੋ।

ਉੱਤਰ – ਪਰਜਾ ਦੀ ਭਲਾਈ ਕਰਨਾ।

ਪ੍ਰਸ਼ਨ 3. ਮਹਾਰਾਜਾ ਰਣਜੀਤ ਸਿੰਘ ਦੀ ਕੋਈ ਇੱਕ ਸ਼ਕਤੀ ਦੱਸੋ।

ਉੱਤਰ — ਮਹਾਰਾਜਾ ਰਾਜ ਦੀਆਂ ਅੰਦਰੂਨੀ ਅਤੇ ਬਾਹਰੀ ਨੀਤੀਆਂ ਨੂੰ ਤਿਆਰ ਕਰਦਾ ਸੀ।

ਪ੍ਰਸ਼ਨ 4. ਮਹਾਰਾਜਾ ਰਣਜੀਤ ਸਿੰਘ ਦਾ ਪ੍ਰਧਾਨ ਮੰਤਰੀ ਕੌਣ ਸੀ?

ਉੱਤਰ—ਰਾਜਾ ਧਿਆਨ ਸਿੰਘ ।

ਪ੍ਰਸ਼ਨ 5. ਮਹਾਰਾਜਾ ਰਣਜੀਤ ਸਿੰਘ ਦੇ ਪ੍ਰਧਾਨ ਮੰਤਰੀ ਦਾ ਪ੍ਰਮੁੱਖ ਕੰਮ ਕੀ ਹੁੰਦਾ ਸੀ?

ਉੱਤਰ — ਰਾਜ ਦੇ ਸਾਰੇ ਰਾਜਨੀਤਿਕ ਮਾਮਲਿਆਂ ਬਾਰੇ ਮਹਾਰਾਜੇ ਨੂੰ ਸਲਾਹ ਦੇਣਾ।

ਪ੍ਰਸ਼ਨ 6. ਮਹਾਰਾਜਾ ਰਣਜੀਤ ਸਿੰਘ ਦਾ ਵਿਦੇਸ਼ ਮੰਤਰੀ ਕੌਣ ਸੀ?

ਉੱਤਰ — ਫ਼ਕੀਰ ਅਜ਼ੀਜ਼-ਉਦ-ਦੀਨ।

ਪ੍ਰਸ਼ਨ 7. ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ ਮੰਤਰੀ ਦਾ ਮੁੱਖ ਕੰਮ ਕੀ ਸੀ?

ਉੱਤਰ — ਮਹਾਰਾਜੇ ਨੂੰ ਦੂਸਰੀਆਂ ਸ਼ਕਤੀਆਂ ਨਾਲ ਯੁੱਧ ਅਤੇ ਸੰਧੀ ਸੰਬੰਧੀ ਸਲਾਹ ਦੇਣਾ।

ਪ੍ਰਸ਼ਨ 8. ਮਹਾਰਾਜਾ ਰਣਜੀਤ ਸਿੰਘ ਦਾ ਵਿੱਤ ਮੰਤਰੀ ਕੌਣ ਸੀ?

ਉੱਤਰ — ਦੀਵਾਨ ਭਵਾਨੀ ਦਾਸ।

ਪ੍ਰਸ਼ਨ 9. ਮਹਾਰਾਜਾ ਰਣਜੀਤ ਸਿੰਘ ਦੇ ਇੱਕ ਪ੍ਰਸਿੱਧ ਸੈਨਾਪਤੀ ਦਾ ਨਾਂ ਦੱਸੋ।

ਉੱਤਰ — ਸਰਦਾਰ ਹਰੀ ਸਿੰਘ ਨਲਵਾ।

ਪ੍ਰਸ਼ਨ 10. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਡਿਉੜੀਵਾਲਾ ਦੇ ਅਹੁਦੇ ‘ਤੇ ਕੌਣ ਨਿਯੁਕਤ ਸੀ?

ਉੱਤਰ – ਜਮਾਂਦਾਰ ਖੁਸ਼ਹਾਲ ਸਿੰਘ।

ਪ੍ਰਸ਼ਨ 11. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਡਿਉੜੀਵਾਲਾ ਦਾ ਪ੍ਰਮੁੱਖ ਕੰਮ ਕੀ ਹੁੰਦਾ ਸੀ?

ਉੱਤਰ—ਸ਼ਾਹੀ ਰਾਜ ਘਰਾਣੇ ਅਤੇ ਰਾਜ ਦਰਬਾਰ ਦੀ ਦੇਖ-ਭਾਲ ਕਰਨਾ।

ਪ੍ਰਸ਼ਨ 12. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੇਂਦਰੀ ਸ਼ਾਸਨ ਪ੍ਰਬੰਧ ਦੀ ਦੇਖ-ਭਾਲ ਲਈ ਬਣਾਏ ਗਏ ਦਫ਼ਤਰਾਂ ਵਿੱਚੋਂ ਕਿਸੇ ਇੱਕ ਦਾ ਨਾਂ ਦੱਸੋ।

ਉੱਤਰ—ਦਫ਼ਤਰ-ਏ-ਅਬਵਾਬ-ਉਲ-ਮਾਲ ।

ਪ੍ਰਸ਼ਨ 13. ਮਹਾਰਾਜਾ ਰਣਜੀਤ ਸਿੰਘ ਦਾ ਸਾਮਰਾਜ ਕਿੰਨੇ ਸੂਬਿਆਂ ਵਿੱਚ ਵੰਡਿਆ ਹੋਇਆ ਸੀ?

ਉੱਤਰ – ਚਾਰ ।

ਪ੍ਰਸ਼ਨ 14. ਮਹਾਰਾਜਾ ਰਣਜੀਤ ਸਿੰਘ ਦੇ ਕਿਸੇ ਇੱਕ ਸੂਬੇ ਦਾ ਨਾਂ ਦੱਸੋ।

ਉੱਤਰ — ਸੂਬਾ-ਏ-ਲਾਹੌਰ ।

ਪ੍ਰਸ਼ਨ 15. ਮਹਾਰਾਜਾ ਰਣਜੀਤ ਸਿੰਘ ਸਮੇਂ ਸੂਬੇ ਮੁਖੀ ਨੂੰ ਕਿਹਾ ਜਾਂਦਾ ਸੀ?

ਉੱਤਰ – ਨਾਜ਼ਿਮ।

ਪ੍ਰਸ਼ਨ 16. ਮਿਸਰ ਰੂਪ ਲਾਲ ਕੌਣ ਸੀ?

ਉੱਤਰ—ਮਹਾਰਾਜਾ ਰਣਜੀਤ ਸਿੰਘ ਦਾ ਇੱਕ ਪ੍ਰਸਿੱਧ ਨਾਜ਼ਿਮ।

ਪ੍ਰਸ਼ਨ 17. ਮਹਾਰਾਜਾ ਰਣਜੀਤ ਸਿੰਘ ਸਮੇਂ ਨਾਜ਼ਿਮ ਦਾ ਕੋਈ ਇੱਕ ਪ੍ਰਮੁੱਖ ਕੰਮ ਦੱਸੋ।

ਉੱਤਰ – ਪ੍ਰਾਂਤ ਵਿੱਚ ਸ਼ਾਂਤੀ ਬਣਾਈ ਰੱਖਣੀ।

ਪ੍ਰਸ਼ਨ 18. ਪਰਗਨਾ ਦੇ ਸਰਵੋਚ ਅਧਿਕਾਰੀ ਨੂੰ ਕਹਿੰਦੇ ਸਨ?

ਉੱਤਰ – ਕਾਰਦਾਰ।

ਪ੍ਰਸ਼ਨ 19. ਮਹਾਰਾਜਾ ਰਣਜੀਤ ਸਿੰਘ ਸਮੇਂ ਕਾਰਦਾਰ ਕਿਹੜੀ ਇੱਕ ਪ੍ਰਮੁੱਖ ਸ਼ਕਤੀ ਪ੍ਰਾਪਤ ਸੀ?

ਉੱਤਰ – ਪਰਗਨੇ ਵਿੱਚ ਭੂਮੀ ਦਾ ਲਗਾਨ ਇਕੱਠਾ ਕਰਨਾ।

ਪ੍ਰਸ਼ਨ 20. ਮਹਾਰਾਜਾ ਰਣਜੀਤ ਸਿੰਘ ਸਮੇਂ ਲਾਹੌਰ ਸ਼ਹਿਰ ਦੇ ਪ੍ਰਬੰਧ ਦੀ ਦੇਖ-ਭਾਲ ਕੌਣ ਕਰਦਾ ਸੀ?

ਜਾਂ

ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਸਮੇਂ ਲਾਹੌਰ ਸ਼ਹਿਰ ਦਾ ਸ਼ਾਸਨ ਪ੍ਰਬੰਧ ਕਿਹੜੇ ਅਧਿਕਾਰੀ ਅਧੀਨ ਹੁੰਦਾ ਸੀ?

ਉੱਤਰ – ਕੋਤਵਾਲ ।

ਪ੍ਰਸ਼ਨ 21. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਦਾ ਕੋਤਵਾਲ ਕੌਣ ਸੀ?

ਉੱਤਰ—ਇਮਾਮ ਬਖਸ਼ ।

ਪ੍ਰਸ਼ਨ 22. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੋਤਵਾਲ ਦਾ ਮੁੱਖ ਕੰਮ ਕੀ ਸੀ?

ਉੱਤਰ – ਸ਼ਹਿਰ ਵਿੱਚ ਕਾਨੂੰਨ ਅਤੇ ਸ਼ਾਂਤੀ ਵਿਵਸਥਾ ਨੂੰ ਬਣਾਈ ਰੱਖਣਾ।

ਪ੍ਰਸ਼ਨ 23. ਮਹਾਰਾਜਾ ਣਜੀਤ ਸਿੰਘ ਦੇ ਸਮੇਂ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਨੂੰ ਕੀ ਕਹਿੰਦੇ ਸਨ?

ਉੱਤਰ – ਮੌਜ਼ਾ ।

ਪ੍ਰਸ਼ਨ 24. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਗਾਨ ਇਕੱਠਾ ਕਰਨ ਲਈ ਪ੍ਰਚਲਿਤ ਕਿਸੇ ਇੱਕ ਪ੍ਰਣਾਲੀ ਦਾ ਨਾਂ ਲਿਖੋ।

ਉੱਤਰ – ਬਟਾਈ ਪ੍ਰਣਾਲੀ ।

ਪ੍ਰਸ਼ਨ 25. ਬਟਾਈ ਪ੍ਰਣਾਲੀ ਤੋਂ ਤੁਹਾਡਾ ਕੀ ਭਾਵ ਹੈ?

ਉੱਤਰ – ਬਟਾਈ ਪ੍ਰਣਾਲੀ ਅਨੁਸਾਰ ਲਗਾਨ ਫ਼ਸਲ ਕੱਟਣ ਤੋਂ ਬਾਅਦ ਨਿਰਧਾਰਿਤ ਕੀਤਾ ਜਾਂਦਾ ਸੀ।

ਪ੍ਰਸ਼ਨ 26. ਕਨਕੂਤ ਪ੍ਰਣਾਲੀ ਤੋਂ ਤੁਹਾਡਾ ਕੀ ਭਾਵ ਹੈ?

ਉੱਤਰ – ਕਨਕੂਤ ਪ੍ਰਣਾਲੀ ਅਨੁਸਾਰ ਲਗਾਨ ਖੜ੍ਹੀ ਫ਼ਸਲ ਨੂੰ ਦੇਖ ਕੇ ਨਿਰਧਾਰਿਤ ਕੀਤਾ ਜਾਂਦਾ ਸੀ।

ਪ੍ਰਸ਼ਨ 27. ਭੂਮੀ ਲਗਾਨ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰਾਜ ਦੀ ਆਮਦਨ ਦਾ ਪ੍ਰਮੁੱਖ ਸਾਧਨ ਦੱਸੋ।

ਉੱਤਰ – ਚੁੰਗੀ ਕਰ।

ਪ੍ਰਸ਼ਨ 28. ਜਾਗੀਰਦਾਰੀ ਪ੍ਰਥਾ ਤੋਂ ਕੀ ਭਾਵ ਹੈ?

ਉੱਤਰ — ਰਾਜ ਦੇ ਕਰਮਚਾਰੀਆਂ ਨੂੰ ਨਕਦ ਤਨਖ਼ਾਹ ਦੇ ਬਦਲੇ ਜਾਗੀਰਾਂ ਦਿੱਤੀਆਂ ਜਾਂਦੀਆਂ ਸਨ।

ਪ੍ਰਸ਼ਨ 29. ਵਤਨ ਜਾਗੀਰਾਂ ਕੀ ਸਨ?

ਉੱਤਰ — ਇਹ ਉਹ ਜਾਗੀਰਾਂ ਸਨ ਜਿਹੜੀਆਂ ਜਗੀਰਦਾਰ ਨੂੰ ਉਸ ਦੇ ਆਪਣੇ ਪਿੰਡ ਵਿੱਚ ਦਿੱਤੀਆਂ ਜਾਂਦੀਆਂ ਸਨ।

ਪ੍ਰਸ਼ਨ 30. ਧਰਮਾਰਥ ਜਾਗੀਰਾਂ ਤੋਂ ਕੀ ਭਾਵ ਹੈ?

ਉੱਤਰ—ਇਹ ਉਹ ਜਾਗੀਰਾਂ ਸਨ ਜੋ ਧਾਰਮਿਕ ਸੰਸਥਾਵਾਂ ਨੂੰ ਦਿੱਤੀਆਂ ਜਾਂਦੀਆਂ ਸਨ।

ਪ੍ਰਸ਼ਨ 31. ਇਨਾਮ ਜਾਗੀਰਾਂ ਕਿਨ੍ਹਾਂ ਨੂੰ ਦਿੱਤੀਆਂ ਜਾਂਦੀਆਂ ਸਨ?

ਉੱਤਰ — ਵਿਸ਼ੇਸ਼ ਸੇਵਾਵਾਂ ਬਦਲੇ ਜਾਂ ਬਹਾਦਰੀ ਦਿਖਾਉਣ ਵਾਲੇ ਸੈਨਿਕਾਂ ਨੂੰ।

ਪ੍ਰਸ਼ਨ 32. ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੇ ਜਾਣ ਵਾਲੇ ਤੋਹਫ਼ਿਆਂ ਨੂੰ ਕੀ ਕਿਹਾ ਜਾਂਦਾ ਸੀ?

ਉੱਤਰ — ਨਜ਼ਰਾਨਾ।

ਪ੍ਰਸ਼ਨ 33. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪ੍ਰਚਲਿਤ ਕਿਸੇ ਇੱਕ ਅਦਾਲਤ ਦਾ ਨਾਂ ਦੱਸੋ।

ਉੱਤਰ – ਕਾਜ਼ੀ ਦੀ ਅਦਾਲਤ।

ਪ੍ਰਸ਼ਨ 34. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰਾਜ ਦੀ ਸਭ ਤੋਂ ਵੱਡੀ ਅਦਾਲਤ ਕਿਹੜੀ ਹੁੰਦੀ ਸੀ?

ਉੱਤਰ – ਅਦਾਲਤ-ਏ-ਆਲਾ।

ਪ੍ਰਸ਼ਨ 35. ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਸਿੱਖ ਫ਼ੌਜ ਦਾ ਕੋਈ ਇੱਕ ਪ੍ਰਮੁੱਖ ਦੋਸ਼ ਦੱਸੋ।

ਉੱਤਰ— ਸਿੱਖ ਫ਼ੌਜ ਵਿੱਚ ਅਨੁਸ਼ਾਸਨ ਦੀ ਬਹੁਤ ਕਮੀ ਸੀ।

ਪ੍ਰਸ਼ਨ 36. ਮਹਾਰਾਜਾ ਰਣਜੀਤ ਸਿੰਘ ਦੁਆਰਾ ਸਿੱਖ ਫ਼ੌਜ ਵਿੱਚ ਕੀਤੇ ਗਏ ਸੁਧਾਰਾਂ ਵਿੱਚੋਂ ਕੋਈ ਇੱਕ ਦੱਸੋ।

ਉੱਤਰ— ਉਸ ਨੇ ਸਿੱਖ ਫ਼ੌਜ ਨੂੰ ਪੱਛਮੀ ਢੰਗ ਨਾਲ ਸਿਖਲਾਈ ਦਿੱਤੀ।

ਪ੍ਰਸ਼ਨ 37. ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਕਿਹੜੇ ਦੋ ਪ੍ਰਮੁੱਖ ਭਾਗਾਂ ਵਿੱਚ ਵੰਡੀ ਹੋਈ ਸੀ?

ਉੱਤਰ— ਫ਼ੌਜ-ਏ-ਆਇਨ ਅਤੇ ਫ਼ੌਜ-ਏ-ਬੇਕਵਾਇਦ।

ਪ੍ਰਸ਼ਨ 38. ਮਹਾਰਾਜਾ ਰਣਜੀਤ ਸਿੰਘ ਨੇ ਪੈਦਲ ਸੈਨਾ ਦਾ ਸੰਗਠਨ ਕਦੋਂ ਸ਼ੁਰੂ ਕੀਤਾ?

ਉੱਤਰ — 1805 ਈ.

ਪ੍ਰਸ਼ਨ 39. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਪਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਸੀ ?

ਉੱਤਰ – ਚਾਰ।

ਪ੍ਰਸ਼ਨ 40. ਮਹਾਰਾਜਾ ਰਣਜੀਤ ਸਿੰਘ ਨੇ ਫ਼ੌਜ-ਏ-ਖ਼ਾਸ ਨੂੰ ਸਿਖਲਾਈ ਦੇਣ ਲਈ ਕਿਸ ਨੂੰ ਨਿਯੁਕਤ ਕੀਤਾ ਸੀ?

ਉੱਤਰ – ਜਨਰਲ ਵੈਂਤੂਰਾ ।

ਪ੍ਰਸ਼ਨ 41. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਫ਼ੌਜ-ਏ-ਖ਼ਾਸ ਦਾ ਤੋਪਖ਼ਾਨਾ ਕਿਸ ਦੇ ਅਧੀਨ ਸੀ?

ਉੱਤਰ – ਜਨਰਲ ਇਲਾਹੀ ਬਖਸ਼ ।

ਪ੍ਰਸ਼ਨ 42. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹਾਥੀਆਂ ਦੁਆਰਾ ਖਿੱਚੀਆਂ ਜਾਣ ਵਾਲੀਆਂ ਤੋਪਾਂ ਨੂੰ ਕੀ ਕਹਿੰਦੇ ਸਨ?

ਉੱਤਰ – ਤੋਪਖ਼ਾਨਾ-ਏ-ਫੀਲੀ ।

ਪ੍ਰਸ਼ਨ 43. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਊਠਾਂ ਦੁਆਰਾ ਖਿੱਚੀਆਂ ਜਾਣ ਵਾਲੀਆਂ ਤੋਪਾਂ ਨੂੰ ਕੀ ਕਹਿੰਦੇ ਸਨ?

ਉੱਤਰ – ਤੋਪਖ਼ਾਨਾ-ਏ-ਸ਼ੁਤਰੀ ।

ਪ੍ਰਸ਼ਨ 44. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਘੋੜਿਆਂ ਦੁਆਰਾ ਖਿੱਚੀਆਂ ਜਾਣ ਵਾਲੀਆਂ ਤੋਪਾਂ ਨੂੰ ਕੀ ਕਹਿੰਦੇ ਸਨ?

ਉੱਤਰ— ਤੋਪਖ਼ਾਨਾ-ਏ-ਅਸਪੀ ।

ਪ੍ਰਸ਼ਨ 45. ਫ਼ੌਜ-ਏ-ਬੇਕਵਾਇਦ ਤੋਂ ਕੀ ਭਾਵ ਹੈ?

ਉੱਤਰ — ਇਹ ਉਹ ਫ਼ੌਜ ਸੀ ਜਿਹੜੀ ਕਿ ਨਿਸ਼ਚਿਤ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਸੀ।

ਪ੍ਰਸ਼ਨ 46. ਰਣਜੀਤ ਸਿੰਘ ਦੀ ਸੈਨਾ ਦੇ ਦੋ ਪ੍ਰਸਿੱਧ ਯੂਰਪੀਅਨ ਅਫ਼ਸਰਾਂ ਦੇ ਨਾਂ ਲਿਖੋ।

ਜਾਂ

ਪ੍ਰਸ਼ਨ. ਲਾਹੌਰ ਦਰਬਾਰ ਦੇ ਕਿਸੇ ਦੋ ਯੂਰਪੀਅਨ ਅਫ਼ਸਰਾਂ ਦੇ ਨਾਂ ਲਿਖੋ।

ਜਾਂ

ਪ੍ਰਸ਼ਨ. ਰਣਜੀਤ ਸਿੰਘ ਦੇ ਯੂਰਪੀ ਸੈਨਾਪਤੀਆਂ ਵਿੱਚੋਂ ਕਿਸੇ ਦੋ ਦੇ ਨਾਂ ਲਿਖੋ।

ਉੱਤਰ – ਜਨਰਲ ਵੈਂਤੂਰਾ ਅਤੇ ਜਨਰਲ ਕੋਰਟ।