ਅਣਡਿੱਠਾ ਪੈਰਾ
ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਉ।
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਵਿੱਚ ਪਰਜਾ ਦੀ ਹਾਲਤ ਬਹੁਤ ਤਰਸਯੋਗ ਸੀ। ਸ਼ਾਸਕ ਵਰਗ ਜਸ਼ਨਾਂ ਵਿੱਚ ਆਪਣਾਂ ਸਮਾਂ ਬਤੀਤ ਕਰਦਾ ਸੀ। ਅਜਿਹੀ ਹਾਲਤ ਵਿੱਚ ਪਰਜਾ ਵੱਲ ਕਿਸੇ ਦਾ ਧਿਆਨ ਹੀ ਨਹੀਂ ਸੀ। ਸਰਕਾਰੀ ਕਰਮਚਾਰੀ ਭ੍ਰਿਸ਼ਟ ਹੋ ਚੁੱਕੇ ਸਨ। ਹਰ ਪਾਸੇ ਰਿਸ਼ਵਤ ਦਾ ਬੋਲਬਾਲਾ ਸੀ। ਸੁਲਤਾਨ ਤਾਂ ਸੁਲਤਾਨ, ਕਾਜ਼ੀ ਅਤੇ ਉਲੇਮਾ ਵੀ ਰਿਸ਼ਵਤ ਲੈ ਕੇ ਨਿਆਂ ਕਰਦੇ ਸਨ। ਹਿੰਦੂਆਂ ‘ਤੇ ਅੱਤਿਆਚਾਰ ਬਹੁਤ ਜ਼ਿਆਦਾ ਵੱਧ ਗਏ ਸਨ। ਉਨ੍ਹਾਂ ਨੂੰ ਤਲਵਾਰ ਦੀ ਨੋਕ ‘ਤੇ ਜ਼ਬਰਦਸਤੀ ਇਸਲਾਮ ਧਰਮ ਵਿੱਚ ਸ਼ਾਮਲ ਕੀਤਾ ਜਾਂਦਾ ਸੀ।
ਪ੍ਰਸ਼ਨ 1. 16ਵੀਂ ਸਦੀ ਦੇ ਆਰੰਭ ਵਿੱਚ ਪਰਜਾ ਦੀ ਹਾਲਤ ਕਿਹੋ ਜਿਹੀ ਸੀ?
ਪ੍ਰਸ਼ਨ 2. 16ਵੀਂ ਸਦੀ ਦੇ ਆਰੰਭ ਵਿੱਚ ਸਰਕਾਰੀ ਕਰਮਚਾਰੀਆਂ ਦਾ ਆਚਰਨ ਕਿਹੋ ਜਿਹਾ ਸੀ?
ਪ੍ਰਸ਼ਨ 3. 16ਵੀਂ ਸਦੀ ਦੇ ਆਰੰਭ ਵਿੱਚ ਸੁਲਤਾਨ, ਕਾਜ਼ੀ ਅਤੇ ਉਲੇਮਾ ਨਿਆਂ ਕਿਵੇਂ ਕਰਦੇ ਸਨ?
ਪ੍ਰਸ਼ਨ 4. 16ਵੀਂ ਸਦੀ ਦੇ ਆਰੰਭ ਵਿੱਚ ਰਾਜ ਵੱਲੋਂ ਹਿੰਦੂਆਂ ਪ੍ਰਤੀ ਕੀ ਨੀਤੀ ਅਪਣਾਈ ਜਾਂਦੀ ਸੀ?