CBSEEducationHistoryHistory of PunjabPunjab School Education Board(PSEB)

16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਸਮਾਜ ਵਿੱਚ ਮੁਸਲਮਾਨਾਂ ਦੀ ਸਮਾਜਿਕ ਹਾਲਤ

ਪ੍ਰਸ਼ਨ. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਸਮਾਜ ਵਿੱਚ ਮੁਸਲਮਾਨਾਂ ਦੀ ਸਮਾਜਿਕ ਹਾਲਤ ਕਿਹੋ ਜਿਹੀ ਸੀ?

(What was the condition of Muslims in the society of Punjab in the beginning of the 16th century ?)

ਉੱਤਰ — 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਮੁਸਲਿਮ ਸਮਾਜ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ :-

1. ਸਮਾਜ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ—16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦਾ ਮੁਸਲਿਮ ਸਮਾਜ ਉੱਚ ਸ਼੍ਰੇਣੀ, ਮੱਧ ਸ਼੍ਰੇਣੀ ਅਤੇ ਨੀਵੀਂ ਸ਼੍ਰੇਣੀ ਵਿੱਚ ਵੰਡਿਆ ਹੋਇਆ ਸੀ।

(ੳ) ਉੱਚ ਸ਼੍ਰੇਣੀ—ਇਸ ਸ਼੍ਰੇਣੀ ਵਿੱਚ ਅਮੀਰ, ਖ਼ਾਨ, ਸ਼ੇਖ਼, ਮਲਿਕ, ਇਕਤਾਦਾਰ, ਉਲਮਾ ਅਤੇ ਕਾਜ਼ੀ ਆਦਿ ਸ਼ਾਮਲ ਸਨ। ਇਸ ਸ਼੍ਰੇਣੀ ਦੇ ਲੋਕ ਬੜਾ ਐਸ਼ੋ-ਆਰਾਮ ਦਾ ਜੀਵਨ ਬਤੀਤ ਕਰਦੇ ਸਨ। ਉਹ ਬੜੇ ਸ਼ਾਨਦਾਰ ਮਹੱਲਾਂ ਵਿੱਚ ਰਹਿੰਦੇ ਸਨ। ਉਨ੍ਹਾਂ ਦੀ ਸੇਵਾ ਲਈ ਵੱਡੀ ਗਿਣਤੀ ਵਿੱਚ ਨੌਕਰ ਹੁੰਦੇ ਸਨ।

(ਅ) ਮੱਧ ਸ਼੍ਰੇਣੀ — ਇਸ ਸ਼੍ਰੇਣੀ ਵਿੱਚ ਸੈਨਿਕ, ਵਪਾਰੀ, ਕਿਸਾਨ ਅਤੇ ਰਾਜ ਦੇ ਛੋਟੇ ਕਰਮਚਾਰੀ ਸ਼ਾਮਲ ਸਨ। ਉਨ੍ਹਾਂ ਦੇ ਜੀਵਨ ਅਤੇ ਉੱਚ ਸ਼੍ਰੇਣੀ ਦੇ ਲੋਕਾਂ ਦੇ ਜੀਵਨ ਪੱਧਰ ਵਿੱਚ ਬੜਾ ਅੰਤਰ ਸੀ।

(ੲ) ਨੀਵੀਂ ਸ਼੍ਰੇਣੀ—ਇਸ ਸ਼੍ਰੇਣੀ ਵਿੱਚ ਦਾਸ-ਦਾਸੀਆਂ, ਨੌਕਰ ਅਤੇ ਕਾਮੇ ਸ਼ਾਮਲ ਸਨ। ਇਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਉਨ੍ਹਾਂ ਦਾ ਜੀਵਨ ਚੰਗਾ ਨਹੀਂ ਸੀ। ਉਨ੍ਹਾਂ ਦੇ ਸੁਆਮੀ ਉਨ੍ਹਾਂ ‘ਤੇ ਬੜੇ ਅੱਤਿਆਚਾਰ ਕਰਦੇ ਸਨ।

2. ਇਸਤਰੀਆਂ ਦੀ ਸਥਿਤੀ — ਮੁਸਲਿਮ ਸਮਾਜ ਵਿੱਚ ਇਸਤਰੀਆਂ ਦੀ ਸਥਿਤੀ ਚੰਗੀ ਨਹੀਂ ਸੀ। ਉਹ ਬਹੁਤ ਘੱਟ ਪੜ੍ਹੀਆਂ-ਲਿਖੀਆਂ ਹੁੰਦੀਆਂ ਸਨ। ਬਹੁ-ਵਿਆਹ ਅਤੇ ਤਲਾਕ-ਪ੍ਰਥਾ ਨੇ ਉਨ੍ਹਾਂ ਦੀ ਹਾਲਤ ਹੋਰ ਤਰਸਯੋਗ ਬਣਾ ਦਿੱਤੀ ਸੀ।

3. ਖਾਣ-ਪੀਣ—ਉੱਚ ਸ਼੍ਰੇਣੀ ਦੇ ਮੁਸਲਮਾਨ ਕਈ ਤਰ੍ਹਾਂ ਦੇ ਸੁਆਦਲੇ ਖਾਣੇ ਖਾਂਦੇ ਸਨ। ਉਹ ਆਪਣੇ ਜਸ਼ਨਾਂ ਵਿੱਚ ਮੀਟ, ਹਲਵਾ, ਪੂੜੀ ਅਤੇ ਮੱਖਣ ਆਦਿ ਦੀ ਬਹੁਤ ਵਰਤੋਂ ਕਰਦੇ ਸਨ। ਨੀਵੀਂ ਸ਼੍ਰੇਣੀ ਨਾਲ ਸੰਬੰਧਿਤ ਲੋਕਾਂ ਦਾ ਖਾਣਾ ਸਾਧਾਰਨ ਹੁੰਦਾ ਸੀ।

4. ਪਹਿਰਾਵਾ – ਉੱਚ ਸ਼੍ਰੇਣੀ ਦੇ ਮੁਸਲਮਾਨਾਂ ਦੀਆਂ ਪੁਸ਼ਾਕਾਂ ਬਹੁਤ ਕੀਮਤੀ ਹੁੰਦੀਆਂ ਸਨ। ਇਹ ਪੁਸ਼ਾਕਾਂ ਰੇਸ਼ਮ ਅਤੇ ਮਖਮਲ ਦੀਆਂ ਬਣੀਆਂ ਹੁੰਦੀਆਂ ਸਨ। ਨੀਵੀਂ ਸ਼੍ਰੇਣੀ ਦੇ ਲੋਕ ਸੂਤੀ ਕੱਪੜੇ ਪਹਿਨਦੇ ਸਨ। ਪੁਰਸ਼ਾਂ ਵਿੱਚ ਕੁੜਤਾ ਅਤੇ ਪਜਾਮਾ ਪਾਉਣ ਦਾ ਰਿਵਾਜ ਸੀ, ਜਦ ਕਿ ਇਸਤਰੀਆਂ ਲੰਬਾ ਬੁਰਕਾ ਪਾਉਂਦੀਆਂ ਸਨ।

5. ਸਿੱਖਿਆ —16ਵੀਂ ਸਦੀ ਦੇ ਆਰੰਭ ਵਿੱਚ ਮੁਸਲਮਾਨਾਂ ਨੂੰ ਸਿੱਖਿਆ ਦੇਣ ਦਾ ਕੰਮ ਉਲਮਾ, ਮੁੱਲਾਂ ਤੇ ਮੌਲਵੀ ਕਰਦੇ ਸਨ। ਉਹ ਮਸਜਿਦਾਂ, ਮੁਕਤਬਿਆਂ ਅਤੇ ਮਦਰੱਸਿਆਂ ਵਿੱਚ ਸਿੱਖਿਆ ਦਿੰਦੇ ਸਨ। ਮਸਜਿਦਾਂ ਅਤੇ ਮੁਕਤਬਿਆਂ ਵਿੱਚ ਮੁੱਢਲੀ ਸਿੱਖਿਆ ਦਿੱਤੀ ਜਾਂਦੀ ਸੀ ਜਦਕਿ ਮਦਰੱਸਿਆਂ ਵਿੱਚ ਉਚੇਰੀ। ਉਸ ਸਮੇਂ ਮੁਸਲਮਾਨਾਂ ਦੇ ਪੰਜਾਬ ਵਿੱਚ ਸਭ ਤੋਂ ਪ੍ਰਸਿੱਧ ਸਿੱਖਿਆ ਕੇਂਦਰ ਲਾਹੌਰ ਅਤੇ ਮੁਲਤਾਨ ਵਿੱਚ ਸਨ।

6. ਮਨੋਰੰਜਨ ਦੇ ਸਾਧਨ – 16ਵੀਂ ਸਦੀ ਦੇ ਆਰੰਭ ਵਿੱਚ ਮੁਸਲਮਾਨ ਆਪਣਾ ਮਨੋਰੰਜਨ ਕਈ ਢੰਗਾਂ ਨਾਲ ਕਰਦੇ ਸਨ। ਉਨ੍ਹਾਂ ਦੇ ਮਨੋਰੰਜਨ ਦੇ ਮੁੱਖ ਸਾਧਨ ਸ਼ਿਕਾਰ, ਜਾਨਵਰਾਂ ਦੀਆਂ ਲੜਾਈਆਂ ਵੇਖਣਾ, ਜਸ਼ਨਾਂ ਵਿੱਚ ਹਿੱਸਾ ਲੈਣਾ ਅਤੇ ਸ਼ਤਰੰਜ ਆਦਿ ਸਨ। ਉਹ ਆਪਣੇ ਤਿਉਹਾਰਾਂ ਨੂੰ ਵੀ ਬੜੇ ਜੋਸ਼ ਨਾਲ ਮਨਾਉਂਦੇ ਸਨ।


हिंदी संकलन

प्रश्न. 16वीं शताब्दी की शुरुआत में पंजाब के समाज में मुसलमानों की सामाजिक स्थिति क्या थी?

उत्तर – 16वीं शताब्दी के प्रारंभ में पंजाब के मुस्लिम समुदाय की मुख्य विशेषताएं इस प्रकार हैं :-

1. समाज को तीन श्रेणियों में बांटा गया था – 16वीं शताब्दी की शुरुआत में, पंजाब के मुस्लिम समुदाय को उच्च वर्ग, मध्यम वर्ग और निम्न वर्ग में विभाजित किया गया था।

(क) उच्च वर्ग – इस श्रेणी में अमीर, खान, शेख, मलिक, इक्तदार, उल्मा और काजी आदि शामिल थे। इस वर्ग के लोग विलासितापूर्ण जीवन व्यतीत करते थे। वे शानदार महलों में रहते थे। उनकी सेवा के लिए उनके पास बड़ी संख्या में नौकर हुआ करते थे।

(ख) मध्यम वर्ग – इस श्रेणी में सैनिक, व्यापारी, किसान और कनिष्ठ राज्य कर्मचारी शामिल थे। उनके जीवन स्तर और उच्च वर्ग के जीवन स्तर के बीच बहुत बड़ा अंतर था।

(ग) निम्न वर्ग – इस श्रेणी में दास, नौकर और मजदूर शामिल थे। इनकी संख्या बहुत अधिक थी। उनका जीवन अच्छा नहीं था। उनके मालिक उन पर बहुत अत्याचार करते थे।

2. महिलाओं की स्थिति – मुस्लिम समाज में महिलाओं की स्थिति अच्छी नहीं थी। वह कम पढ़ी-लिखी थी। बहुविवाह और तलाक ने उनकी स्थिति को और भी दयनीय बना दिया था।

3. खाना-पीना – उच्च वर्ग के मुसलमानों ने तरह-तरह के स्वादिष्ट भोजन किया करते थे। वे अपने उत्सवों में बहुत सारे मांस, हलवे, पूरी और मक्खन का इस्तेमाल किया करते थे। निम्न वर्ग से संबंधित लोगों का भोजन बेहद सामान्य हुआ करता था।

4. पोशाक – उच्च वर्ग के मुसलमानों की पोशाकें बहुत मूल्यवान हुआ करतीं थीं। ये वस्त्र रेशम और मखमल के बने होते थे। निम्न वर्ग के लोग सूती वस्त्र पहनते थे। पुरुषों में कुर्ता और पायजामा पहनने का रिवाज था, जबकि स्त्रियां लंबे बुर्के पहना करतीं थीं।

5. शिक्षा – 16वीं शताब्दी के प्रारंभ में मुसलमानों को शिक्षित करने का कार्य उलेमा, मुल्ला और मौलवी द्वारा किया जाता था। वे मस्जिदों, मुक्ताबों और मदरसों में पढ़ाया करते थे। बुनियादी शिक्षा मस्जिदों और मुक्ताबों में दी जाती थी जबकि उच्च शिक्षा मदरसों में दी जाती थी। उस समय पंजाब में सबसे लोकप्रिय मुस्लिम शिक्षा केंद्र लाहौर और मुल्तान में थे।

6. मनोरंजन के साधन – 16वीं शताब्दी की शुरुआत में मुसलमानों ने कई तरीकों से अपना मनोरंजन किया करते थे। उनके मनोरंजन के मुख्य साधन : शिकार करना, जानवरों की लड़ाई देखना, उत्सवों और शतरंज में भाग लेना इत्यादि था। वे अपने त्योहारों को भी बहुत उत्साह के साथ मनाया करते थे।


English Version

Q. What was the condition of Muslims in the society of Punjab at the beginning of the 16th century?

Answer – The main features of the Muslim community of Punjab in the early 16th century are as follows:-

1. Society was divided into three categories – In the early 16th century, the Muslim community of Punjab was divided into the upper class, middle class, and lower class.

(a) Upper Class – This category included Riches, Khans, Sheikhs, Maliks, Iqtadars, Ulemas, and Qazis, etc. The people of this class lived luxurious life. They lived in magnificent palaces. They used to have a large number of servants in their service.

(b) Middle class – This category included soldiers, merchants, farmers, and junior state employees. There was a huge gap between their standard of living and that of the upper class.

(c) Lower class – This category included slaves, servants, and laborers. Their number was very high. Their life was not good. Their masters used to torture them a lot.

2. Status of Women – The position of women in Muslim society was not good. They were less educated. Polygamy and divorce had made their situation even worse.

3. Food and Drink – The upper-class Muslims used to eat a variety of delicious food. They used to have a lot of meat, halwa, puri, and butter in their festivals. The food of the people belonging to the lower class used to be very simple.

4. Dress – The clothes of the upper-class Muslims used to be very valuable. These clothes were made of silk and velvet. The lower-class people used to wear cotton clothes. It was customary for men to wear kurtas and pyjamas, while women wore long burqas.

5. Education – At the beginning of the 16th century, the work of educating Muslims was done by Ulema, Mullah, and Maulvi. They taught in mosques, muqtabs, and madrasas. Basic education was given in mosques and muqtabs while higher education was given in madrasas. The most popular Muslim education centers in Punjab at that time were in Lahore and Multan.

6. Means of entertainment – In the early 16th century, Muslims entertained themselves in many ways. Their main means of entertainment were hunting, watching animal fights, participating in festivals and chess, etc. They also used to celebrate their festivals with great enthusiasm.