ਪੰਜਾਬ ਦੇ ਇਤਿਹਾਸਕ ਸੋਮੇ : ਜਨਮ ਸਾਖੀਆਂ
ਪ੍ਰਸ਼ਨ 4. ਜਨਮ ਸਾਖੀਆਂ ਤੋਂ ਕੀ ਭਾਵ ਹੈ? ਚਾਰ ਪ੍ਰਸਿੱਧ ਜਨਮ ਸਾਖੀਆਂ ਦਾ ਸੰਖੇਪ ਵਰਣਨ ਕਰੋ।
(What is meant by Janam Sakhis? Explain briefly the four Janam Sakhis.)
ਪ੍ਰਸ਼ਨ. ਜਨਮ ਸਾਖੀਆਂ ਦੇ ਇਤਿਹਾਸਿਕ ਮਹੱਤਵ ਬਾਰੇ ਇੱਕ ਨੋਟ ਲਿਖੋ।
(Write a note on the historical importance of Janam Sakhis.)
ਉੱਤਰ – ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਨਾਲ ਸੰਬੰਧਿਤ ਕਥਾਵਾਂ ਨੂੰ ‘ਜਨਮ ਸਾਖੀਆਂ’ ਕਿਹਾ ਜਾਂਦਾ ਹੈ।
1. ਪੁਰਾਤਨ ਜਨਮ ਸਾਖੀ ਦਾ ਸੰਪਾਦਨ 1926 ਈ. ਵਿੱਚ ਭਾਈ ਵੀਰ ਸਿੰਘ ਜੀ ਨੇ ਕੀਤਾ ਸੀ। ਇਹ ਜਨਮ ਸਾਖੀ ਸਭ ਤੋਂ ਪੁਰਾਣੀ ਅਤੇ ਕਾਫ਼ੀ ਭਰੋਸੇਯੋਗ ਹੈ।
2. ਮਿਹਰਬਾਨ ਵਾਲੀ ਜਨਮ ਸਾਖੀ ਦੀ ਰਚਨਾ ਪ੍ਰਿਥੀ ਚੰਦ ਦੇ ਸਪੁੱਤਰ ਮਿਹਰਬਾਨ ਨੇ ਕੀਤੀ ਸੀ। ਗੁਰੂ ਘਰ ਨਾਲ ਸੰਬੰਧਿਤ ਹੋਣ ਕਾਰਨ ਮਿਹਰਬਾਨ ਗੁਰੂ ਨਾਨਕ ਸਾਹਿਬ ਦੇ ਜੀਵਨ ਤੋਂ ਚੰਗੀ ਤਰ੍ਹਾਂ ਜਾਣੂ ਸੀ। ਉਸ ਨੇ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਦਾ ਵਿਸਥਾਰਪੂਰਵਕ ਵਰਣਨ ਕੀਤਾ ਹੈ। ਇਹ ਜਨਮ ਸਾਖੀ ਵੀ ਕਾਫ਼ੀ ਭਰੋਸੇਯੋਗ ਮੰਨੀ ਜਾਂਦੀ ਹੈ।
3. ਭਾਈ ਬਾਲਾ ਵਾਲੀ ਜਨਮ ਸਾਖੀ ਦੀ ਰਚਨਾ ਗੁਰੂ ਨਾਨਕ ਸਾਹਿਬ ਜੀ ਦੇ ਸਾਥੀ ਭਾਈ ਬਾਲੇ ਨੇ ਕੀਤੀ ਸੀ। ਇਸ ਜਨਮ ਸਾਖੀ ਵਿੱਚ ਬਹੁਤ ਸਾਰੀਆਂ ਮਨਘੜਤ ਗੱਲਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਇਤਿਹਾਸਿਕ ਤੱਥਾਂ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਗਿਆ ਹੈ। ਇਸ ਲਈ ਇਹ ਜਨਮ ਸਾਖੀ ਕੋਈ ਵਧੇਰੇ ਲਾਹੇਵੰਦ ਨਹੀਂ ਹੈ।
4. ਗਿਆਨ ਰਤਨਾਵਲੀ ਨਾਂ ਦੀ ਜਨਮ ਸਾਖੀ ਦੀ ਰਚਨਾ ਭਾਈ ਮਨੀ ਸਿੰਘ ਨੇ ਕੀਤੀ ਸੀ । ਇਤਿਹਾਸਿਕ ਪੱਖ ਤੋਂ ਇਹ ਜਨਮ ਸਾਖੀ ਬਹੁਤ ਭਰੋਸੇਯੋਗ ਹੈ। ਇਸ ਵਿੱਚ ਇਤਿਹਾਸਕ ਤੱਥਾਂ ਨੂੰ ਠੀਕ ਰੂਪ ਵਿੱਚ ਪੇਸ਼ ਕੀਤਾ ਗਿਆ ਹੈ।
हिंदी संकलन
प्रश्न. जनम साखियों का क्या अर्थ है? चार प्रसिद्ध जनम साखियों का संक्षेप में वर्णन कीजिए।
या
प्रश्न. जनम साखियों के ऐतिहासिक महत्व पर एक टिप्पणी लिखिए।
उत्तर – गुरु नानक देव जी के जन्म और जीवन से जुड़ी कहानियों को ‘जनम साखियां’ कहा जाता है।
1. पुरातन जनम साखी का संपादन 1926 ई. में भाई वीर सिंह जी ने किया था। यह जनम साखी सबसे पुरानी और सबसे विश्वसनीय है।
2. मिहरबान वाली जनम साखी की रचना पृथ्वी चंद के पुत्र मिहरबान ने की थी। गुरु – घर से संबंधित होने के कारण मिहरबान गुरु नानक के जीवन से भली-भांति परिचित थे। उन्होंने गुरु नानक साहिब की उदासी का विस्तार से वर्णन किया है। यह जन्म साखी भी काफी विश्वसनीय मानी जाती है।
3. भाई बाला वाली जनम साखी की रचना गुरु नानक साहिब के साथी भाई बाले ने की थी। इस जनम साखी में बहुत सारे ताने-बाने शामिल किए गए हैं और ऐतिहासिक तथ्यों पर कोई विशेष ध्यान नहीं दिया गया है। अतः यह जनम साखी बहुत अधिक उपयोगी नहीं है।
4. ज्ञान रत्नावली नाम की जन्म साखी की रचना भाई मणि सिंह ने की थी। ऐतिहासिक रूप से यह जन्म साखी अत्यंत विश्वसनीय है। इसमें ऐतिहासिक तथ्यों को सटीक रूप से प्रस्तुत किया गया है।
English Version
What is meant by Janam Sakhis? Explain briefly the four Janam Sakhis.
Or
Q. Write a note on the historical importance of Janam Sakhis.
Answer – The stories related to the birth and life of Guru Nanak Dev Ji are called ‘Janam Sakhiyan’.
1. The ancient Janam Sakhi was edited by Bhai Vir Singh Ji in 1926 AD. This Janam Sakhi is the oldest and most reliable.
2. Miharban Wali Janam Sakhi was composed by Miharban, son of Prithvi Chand. Being related to the Guru-home, Miharban was well acquainted with the life of Guru Nanak. He has described in detail the ‘Udasis’ of Guru Nanak Sahib. This Birth Sakhi is also considered very reliable.
3. Bhai Bala Wali Janam Sakhi was composed by Bhai Bala, a companion of Guru Nanak Sahib. A lot of self – made text has been included in this Janam Sakhi and no special attention is paid to the historical facts. So this Janam Sakhi is not very useful.
4. Janam Sakhi named Gyan Ratnavali was composed by Bhai Mani Singh Ji. Historically this birth Sakhi is extremely reliable. Historical facts have been presented accurately in it.