ਅਣਡਿੱਠਾ ਪੈਰਾ : ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ
ਹਿਮਾਲਿਆ ਪਰਬਤ ਪੰਜਾਬ ਦੇ ਉੱਤਰ ਵਿੱਚ ਸਥਿਤ ਹੈ। ਹਿਮਾਲਿਆ ਤੋਂ ਭਾਵ ਹੈ ਬਰਫ਼ ਦਾ ਘਰ। ਹਿਮਾਲਿਆ ਦੀਆਂ ਚੋਟੀਆਂ ਹਮੇਸ਼ਾਂ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ। ਇਹ ਪਰਬਤ ਪੂਰਬ ਵਿੱਚ ਆਸਾਮ ਤੋਂ ਲੈ ਕੇ ਪੱਛਮ ਵਿੱਚ ਅਫ਼ਗਾਨਿਸਤਾਨ ਤਕ ਫੈਲਿਆ ਹੋਇਆ ਹੈ। ਇਸ ਦੀ ਲੰਬਾਈ 2500 ਕਿਲੋਮੀਟਰ ਅਤੇ ਚੌੜਾਈ 240 ਕਿਲੋਮੀਟਰ ਤੋਂ 320 ਕਿਲੋਮੀਟਰ ਹੈ। ਉੱਚਾਈ ਦੇ ਆਧਾਰ ‘ਤੇ ਹਿਮਾਲਿਆ ਪਰਬਤ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲੇ ਭਾਗ ਵਿੱਚ ਉਹ ਚੋਟੀਆਂ ਆਉਂਦੀਆਂ ਹਨ, ਜਿਨ੍ਹਾਂ ਦੀ ਉਚਾਈ 20,000 ਫੁੱਟ ਅਤੇ ਇਸ ਤੋਂ ਉੱਪਰ ਹੈ। ਇਨ੍ਹਾਂ ਚੋਟੀਆਂ ਵਿੱਚੋਂ ਮਾਊਂਟ ਐਵਰੇਸਟ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਹੈ। ਇਸ ਦੀ ਉਚਾਈ 29,028 ਫੁੱਟ ਜਾਂ 8848 ਮੀਟਰ ਹੈ। ਇਹ ਚੋਟੀਆਂ ਸਾਰਾ ਸਾਲ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ।
ਪ੍ਰਸ਼ਨ 1. ਹਿਮਾਲਿਆ ਤੋਂ ਕੀ ਭਾਵ ਹੈ?
ਪ੍ਰਸ਼ਨ 2. ਹਿਮਾਲਿਆ ਦੀ ਲੰਬਾਈ ਅਤੇ ਚੌੜਾਈ ਕਿੰਨੀ ਹੈ?
ਪ੍ਰਸ਼ਨ 3. ਹਿਮਾਲਿਆ ਦੀ ਸੰਸਾਰ ਵਿੱਚ ਸਭ ਉੱਚੀ ਚੋਟੀ ਕਿਹੜੀ ਹੈ?
ਪ੍ਰਸ਼ਨ 4. ਹਿਮਾਲਿਆ ਦੇ ਕੋਈ ਦੋ ਵਰਦਾਨ ਦੱਸੋ।