ਪ੍ਰਸ਼ਨ. ਦੁਆਬ ਸ਼ਬਦ ਤੋਂ ਕੀ ਭਾਵ ਹੈ?
ਪ੍ਰਸ਼ਨ 5. ਦੁਆਬ ਸ਼ਬਦ ਤੋਂ ਕੀ ਭਾਵ ਹੈ? ਪੰਜਾਬ ਦੇ ਪੰਜ ਦੁਆਬਿਆਂ ਦਾ ਸੰਖੇਪ ਵਰਣਨ ਦਿਓ।
(What do you mean by Doab? Give a brief description of five Doabs of Punjab.)
ਜਾਂ
ਪ੍ਰਸ਼ਨ. ਪੰਜਾਬ ਦੇ ਪੰਜ ਦੁਆਬਿਆਂ ਦਾ ਵਰਣਨ ਕਰੋ ।
(Explain the five Doabs of Punjab.)
ਉੱਤਰ – ਦੁਆਬ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਭਾਵ ਹੈ ਦੋ ਪਾਣੀ ਜਾਂ ਦੋ ਦਰਿਆਵਾਂ ਦੇ ਵਿਚਕਾਰਲਾ ਇਲਾਕਾ। ਪੰਜਾਬ ਦੇ ਦੁਆਬਿਆਂ ਦੀ ਕੁੱਲ ਗਿਣਤੀ 5 ਹੈ। ਇਹ ਦੁਆਬੇ ਮੁਗ਼ਲ ਬਾਦਸ਼ਾਹ ਅਕਬਰ ਦੁਆਰਾ ਬਣਾਏ ਗਏ ਸਨ ਅਤੇ ਇਹ ਪੰਜਾਬ ਦੇ ਮੈਦਾਨੀ ਭਾਗਾਂ ਵਿੱਚ ਸਥਿਤ ਸਨ।
1. ਬਿਸਤ ਜਲੰਧਰ ਦੁਆਬ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਵਿਚਕਾਰਲੇ ਪ੍ਰਦੇਸ਼ਾਂ ਨੂੰ ਕਹਿੰਦੇ ਹਨ । ਜਲੰਧਰ ਅਤੇ ਹੁਸ਼ਿਆਰਪੁਰ ਇਸ ਦੁਆਬੇ ਦੇ ਦੋ ਸਭ ਤੋਂ ਵੱਡੇ ਸ਼ਹਿਰ ਹਨ । ਇਹ ਦੁਆਬ ਸਭ ਤੋਂ ਵੱਧ ਪ੍ਰਸਿੱਧ ਹੈ।
2. ਬਾਰੀ ਦੁਆਬ ਬਿਆਸ ਅਤੇ ਰਾਵੀ ਦਰਿਆਵਾਂ ਦੇ ਵਿਚਕਾਰਲੇ ਪ੍ਰਦੇਸ਼ ਨੂੰ ਕਹਿੰਦੇ ਹਨ। ਲਾਹੌਰ ਅਤੇ ਅੰਮ੍ਰਿਤਸਰ ਇਸ ਦੁਆਬੇ ਦੇ ਦੋ ਸਭ ਤੋਂ ਪ੍ਰਸਿੱਧ ਸ਼ਹਿਰ ਹਨ। ਬਾਰੀ ਦੁਆਬ ਨੂੰ ਮਾਝਾ ਵੀ ਕਿਹਾ ਜਾਂਦਾ ਹੈ।
3. ਰਚਨਾ ਦੁਆਬ ਰਾਵੀ ਤੇ ਚਨਾਬ ਦਰਿਆਵਾਂ ਦੇ ਵਿਚਕਾਰਲੇ ਪ੍ਰਦੇਸ਼ ਨੂੰ ਕਿਹਾ ਜਾਂਦਾ ਹੈ । ਗੁਜਰਾਂਵਾਲਾ ਅਤੇ ਸ਼ੇਖੂਪੁਰਾ ਇਸ ਦੁਆਬੇ ਦੇ ਪ੍ਰਸਿੱਧ ਸ਼ਹਿਰ ਹਨ ।
4. ਚੱਜ ਦੁਆਬ ਚਨਾਬ ਅਤੇ ਜੇਹਲਮ ਦੇ ਵਿਚਕਾਰਲੇ ਪ੍ਰਦੇਸ਼ ਨੂੰ ਕਹਿੰਦੇ ਹਨ। ਗੁਜਰਾਤ ਇਸ ਦੁਆਬੇ ਦਾ ਪ੍ਰਸਿੱਧ ਸ਼ਹਿਰ ਹੈ।
5. ਸਿੰਧ ਸਾਗਰ ਦੁਆਬ ਸਿੰਧ ਅਤੇ ਜੇਹਲਮ ਦਰਿਆਵਾਂ ਦੇ ਵਿਚਕਾਰਲੇ ਪ੍ਰਦੇਸ਼ ਨੂੰ ਕਹਿੰਦੇ ਹਨ । ਰਾਵਲਪਿੰਡੀ ਇਸ ਦੁਆਬੇ ਦਾ ਸਭ ਤੋਂ ਪ੍ਰਸਿੱਧ ਸ਼ਹਿਰ ਹੈ। ਸਿੰਧ ਸਾਗਰ ਦੁਆਬ ਨੂੰ ਛੱਡ ਕੇ ਬਾਕੀ ਦੇ ਸਾਰੇ ਦੁਆਬੇ ਬਹੁਤ ਉਪਜਾਊ ਹਨ।
प्रश्न. दोआब शब्द का क्या अर्थ है? पंजाब के पाँच दोआबों का संक्षिप्त विवरण दीजिए।
या
प्रश्न. पंजाब के पाँच दोआबों का वर्णन कीजिए।
उत्तर – दोआब एक फारसी शब्द है जिसका अर्थ है – दो नदियों के बीच का क्षेत्र। पंजाब में दोआबों की कुल संख्या 5 है। ये दोआब मुगल बादशाह अकबर द्वारा बनवाए गए थे और पंजाब के मैदानी इलाकों में स्थित थे।
1. बिष्ट जालंधर दोआब ब्यास और सतलुज नदियों के बीच का क्षेत्र है। जालंधर और होशियारपुर दोआबा के दो सबसे बड़े शहर हैं। यह दोआब सबसे अधिक प्रसिद्ध है।
2. बारी दोआब ब्यास और रावी नदियों के बीच का क्षेत्र है। लाहौर और अमृतसर दोआबा के दो सबसे प्रसिद्ध शहर हैं। बारी दोआब को माझा भी कहा जाता है।
3. रचना दोआब रावी और चिनाब नदियों के बीच का क्षेत्र है। गुजरांवाला और शेखूपुरा इस दोआबा के प्रसिद्ध शहर हैं।
4. चज्ज दोआब चिनाब और झेलम के बीच का क्षेत्र है। गुजरात इस दोआबे का प्रसिद्ध शहर है।
5. सिंधु सागर दोआब सिंधु और झेलम नदियों के बीच का क्षेत्र है। रावलपिंडी इस दोआबे का सबसे प्रसिद्ध शहर है। सिंधु सागर के दोआब को छोड़कर सभी दोआबे बहुत उपजाऊ हैं।
Q. What do you mean by Doab? Give a brief description of the five Doabs of Punjab.
Or
Q. Explain the five Doabs of Punjab.
Answer – Doab is a Persian word which means – the area between two rivers. The total number of Doabs in Punjab is 5. These Doabs were built by the Mughal emperor Akbar and were located in the plains of Punjab.
1. Bisht Jalandhar Doab is the area between the Beas and Sutlej rivers. Jalandhar and Hoshiarpur are the two largest cities of this Doab. This Doab is the most famous.
2. Bari Doab is the area between the Beas and Ravi rivers. Lahore and Amritsar are the two most famous cities of Doaba. Bari Doab is also known as Majha.
3. Rachna Doab is the area between Ravi and Chenab rivers. Gujranwala and Shekhupura are the famous cities of this Doaba.
4. Chajj Doab is the area between Chenab and Jhelum. Gujarat is the famous city of this Doab.
5. The Indus Sagar Doab is the region between the Indus and Jhelum rivers. Rawalpindi is the most famous city of this Doab. All the Doabs except the Indus Sea Doab are very fertile.