ਕਾਵਿ ਟੁਕੜੀ – ਪੰਜਾਬ
ਹੇਠ ਦਿੱਤੀ ਕਾਵਿ-ਟੁਕੜੀ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਗੁਰੂਆਂ ਪੀਰਾਂ ਦੀ ਇਹ ਧਰਤੀ,
ਇਸ ਤੋਂ ਸਦਕੇ ਜਾਵਾਂ,
ਭਗਤ ਸਿੰਘ, ਸੁਖਦੇਵ, ਸਰਾਭੇ
ਜੰਮਣ ਇੱਥੇ ਮਾਵਾਂ ।
ਇਸ ਧਰਤੀ ਨੇ ਪੈਦਾ ਕੀਤੇ
ਯੋਧੇ ਤੇ ਬਲਕਾਰੀ,
ਮੈਂ ਗੱਭਰੂ ਪੰਜਾਬ ਦਾ,
ਮੈਨੂੰ ਜਾਣੇ ਦੁਨੀਆ ਸਾਰੀ ।
ਪ੍ਰਸ਼ਨ 1. ਮਾਵਾਂ ਕਿਹੋ ਜਿਹੇ ਪੁੱਤਰਾਂ ਨੂੰ ਜਨਮ ਦਿੰਦੀਆਂ ਹਨ?
(ੳ) ਭਗਤ ਸਿੰਘ ਜਿਹੇ
(ਅ) ਸੁਖਦੇਵ ਜਿਹੇ
(ੲ) ਕਰਤਾਰ ਸਿੰਘ ਸਰਾਭਾ ਜਿਹੇ
(ਸ) ਉਪਰੋਕਤ ਤਿੰਨੋਂ ਜਿਹੇ
ਪ੍ਰਸ਼ਨ 2. ਸਾਡੀ ਧਰਤੀ ਕਿਸ ਦੀ ਧਰਤੀ ਹੈ?
(ੳ) ਗੁਰੂਆਂ ਪੀਰਾਂ ਦੀ
(ਅ) ਗੱਭਰੂਆਂ ਦੀ
(ੲ) ਪੰਜਾਬ ਦੀ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ
ਪ੍ਰਸ਼ਨ 3. ਸਾਡੀ ਧਰਤੀ ‘ਤੇ ਕਿਹੋ ਜਿਹੇ ਬੰਦੇਂ ਪੈਦਾ ਹੋਏ?
(ੳ) ਯੋਧੇ
(ਅ) ਬਲਕਾਰੀ
(ੲ) ੳ ਅਤੇ ਅ ਦੋਵੇਂ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ
ਪ੍ਰਸ਼ਨ 4. ਉਪਰੋਕਤ ਸਤਰਾਂ ਵਿੱਚ ਕਵੀ ਕਿਸ ਦੇ ਸਦਕੇ ਜਾਂਦਾ ਹੈ?
(ੳ) ਗੱਭਰੂਆਂ ਦੇ
(ਅ) ਧਰਤੀ ਦੇ
(ੲ) ਗੁਰੂਆਂ ਪੀਰਾਂ ਦੀ ਧਰਤੀ ਦੇ
(ਸ) ਪੰਜਾਬ ਦੀ ਧਰਤੀ ਦੇ
ਪ੍ਰਸ਼ਨ 5. ਕਵੀ ਇਹਨਾਂ ਸਤਰਾਂ ਵਿੱਚ ਕਿਸ ਦਾ ਗੁਣਗਾਨ ਕਰਦਾ ਹੈ ?
(ੳ) ਪੰਜਾਬ ਦੀ ਧਰਤੀ ਦਾ
(ਅ) ਸੂਰਬੀਰਾਂ ਦੀ ਬਹਾਦਰੀ ਦਾ
(ੲ) ਯੋਧਿਆਂ ਦਾ
(ਸ) ਉ ਤੇ ਅ ਦੋਵਾਂ ਦਾ