ਹੇਠ ਦਿੱਤੀ ਕਾਵਿ-ਟੁਕੜੀ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਪਿੱਪਲ ਦੀਆਂ ਪੀਂਘਾਂ ਝੂਟ-ਬੂਟ,
ਜਿੱਥੇ ਚੜ੍ਹੀ ਅਖ਼ੀਰ ਜਵਾਨੀ ਸੀ।
ਜਿੱਥੇ ਸਈਂਆਂ ਭੋਰੇ ਬੈਠ-ਬੈਠ ਕੇ,
ਗਾਂਦਿਆਂ ਰਾਤ ਲੰਘਾਣੀ ਨੀ।
ਲੋਹੜੇ ਦੀ ਘੂਕਰ ਚਰਖੇ ਦੀ,
ਲੋਹੜੇ ਦੀ ਚੜ੍ਹੀ ਜਵਾਨੀ ਨੀ।
ਅਸੀਂ ਸਾਉਣ ਹੁਲਾਰਿਓਂ ਝੂਮ-ਝੂਮ,
ਮੋਰਾਂ ਨਾਲ ਸ਼ਰਤ ਲਗਾਣੀ ਨੀ।
ਤੇ ਪੀਂਘ ਹੁਲਾਰੇ ਚਾੜ੍ਹ-ਚਾੜ੍ਹ,
ਅਸਮਾਨਾਂ ਨਾਲ ਛੁਹਾਣੀ ਨੀ।
ਜਿੱਥੇ ਚੰਨਾਂ ਵਾਂਗਰ ਦਿਸਦਾ ਸੀ,
ਤੇ ਫੁੱਲਾਂ ਵਾਂਗੂੰ ਹੱਸਦਾ ਸੀ,
ਖ਼ੁਸ਼ੀਆਂ ਦਾ ਖੇੜਾ।
ਕਦੇ ਮੈਂ ਉਸ ਵਿਹੜੇ ਵੱਸਦੀ ਸਾਂ,
ਅੱਜ ਮੇਰੇ ਸੀਨੇ ਵੱਸਦਾ ਨੀ,
ਅੰਮੜੀ ਦਾ ਵਿਹੜਾ।
ਪ੍ਰਸ਼ਨ 1. ਪੀਂਘਾਂ ਕਿਸ ‘ਤੇ ਪਾਈਆਂ ਗਈਆਂ ਹਨ?
(ੳ) ਰੁੱਖਾਂ ‘ਤੇ
(ਅ) ਪਿੱਪਲਾਂ ‘ਤੇ
(ੲ) ਅੰਬਾਂ ‘ਤੇ
(ਸ) ਕੁੰਡਿਆਂ ‘ਤੇ
ਪ੍ਰਸ਼ਨ 2. ਸਹੇਲੀਆਂ ਭੋਰੇ ਵਿੱਚ ਬੈਠ ਕੇ ਕਿਸ ਤਰ੍ਹਾਂ ਰਾਤ ਲੰਘਾਉਂਦੀਆਂ ਸਨ?
(ੳ) ਹੱਸਦਿਆਂ
(ਅ) ਖੇਡਦਿਆਂ
(ੲ) ਖ਼ੁਸ਼ੀ ਮਨਾਉਂਦਿਆਂ
(ਸ) ਗਾਉਂਦਿਆਂ
ਪ੍ਰਸ਼ਨ 3. ਕਿਸ ਦੀ ਘੂਕਰ ਦਾ ਜਿਕਰ ਹੈ ?
(ੳ) ਗਿੱਧੇ ਦੀ
(ਅ) ਚਰਖੇ ਦੀ
(ੲ) ਭੰਗੜੇ ਦੀ
(ਸ) ਸੰਗੀਤ ਦੀ
ਪ੍ਰਸ਼ਨ 4. ਕਿਸ ਨਾਲ ਸ਼ਰਤ ਲਗਾਉਣ ਦਾ ਜ਼ਿਕਰ ਹੈ?
(ੳ) ਹਵਾਵਾਂ ਨਾਲ
(ਅ) ਪੌਣਾਂ ਨਾਲ
(ੲ) ਪੰਛੀਆਂ ਨਾਲ
(ਸ) ਮੋਰਾਂ ਨਾਲ
ਪ੍ਰਸ਼ਨ 5. ਖ਼ੁਸ਼ੀਆਂ ਦਾ ਖੇੜਾ ਕਿਸ ਵਾਂਗ ਹੱਸਦਾ ਹੈ?
(ੳ) ਫੁੱਲਾਂ ਵਾਂਗ
(ਅ) ਬੱਚਿਆਂ ਵਾਂਗ
(ੲ) ਰੁੱਖਾਂ ਵਾਂਗ
(ਸ) ਪੰਛੀਆਂ ਵਾਂਗ