ਅਣਡਿੱਠਾ ਪੈਰਾ – ਮੋਤੀ ਦਾ ਪਿਆਰ
ਹੇਠ ਦਿੱਤੇ ਅਣਡਿੱਠੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਢੇਰ ਚਿਰ ਪਿੱਛੋਂ ਸਾਡੇ ਦਿਨ ਪੁੱਠੇ ਹੋ ਚੁੱਕੇ ਸਨ। ਪਿਤਾ ਜੀ ਅਸਾਮ ਤੋਂ ਬਿਮਾਰ ਹੋ ਕੇ ਆਏ ਸਨ। ਉਹਨਾਂ ਦੀ ਆਖ਼ਰੀ ਚਾਹ ਵਤਨ ਮੁੜਨ ਦੀ ਸੀ। ਅਸਾਂ ਪੰਜਾਬ ਆਉਣ ਦੀ ਤਿਆਰੀ ਕੀਤੀ। ਸਮਾਨ, ਮਕਾਨ ਸਭ ਮਾਤਾ ਜੀ ਨੇ ਵੇਚ ਕੇ ਉਧਾਰ ਮੁਕਾ ਦਿੱਤੇ ਸਨ। ਟੈਕਸੀ ਤਿਆਰ ਸੀ। ਪਿਤਾ ਜੀ ਅੱਧ-ਬੇਹੋਸ਼ੀ ਦੀ ਹਾਲਤ ਵਿੱਚ ਲੰਮੇ ਪਾਏ ਗਏ। ਮੋਤੀ ਲਾਗੇ ਖੜ੍ਹਾ ਸੀ। ਮੈਂ ਉਸ ਨੂੰ ਟੈਕਸੀ ਵਿੱਚ ਬਿਠਾਉਣ ਦਾ ਚਾਹਵਾਨ ਸਾਂ, ਜਦ ਮਾਤਾ ਜੀ ਨੇ ਡ੍ਰਾਈਵਰ ਨੂੰ ਚੱਲਣ ਦਾ ਹੁਕਮ ਦੇ ਦਿੱਤਾ। ਮੋਤੀ ਦੇ ਹੱਕ ਵਿੱਚ ਅੱਖਾਂ ਰਾਹੀਂ ਕੀਤੀ ਅਪੀਲ ਘੂਰੀ ਨਾਲ ਨਾਮਨਜ਼ੂਰ ਹੋਈ। ਕਲਕੱਤੇ ਦੇ ਗਹਿਮਾ-ਗਹਿਮ ਬਜ਼ਾਰਾਂ ਵਿੱਚ ਮੋਤੀ ਮੋਟਰ ਨਾਲ ਦੌੜ ਲਾ ਰਿਹਾ ਸੀ। ਹੈਰੀਸਨ ਰੋਡ ਉੱਤੇ ਆ ਕੇ ਮੋਟਰ ਨੇ ਚਾਲ ਫੜੀ ਤੇ ਮੋਤੀ ਉਸ ਦਾ ਪਿੱਛਾ ਨਾ ਕਰ ਸਕਿਆ। ਸੂਰਦਾਸ ਦਾ ਇਹ ਭਜਨ ਕਿ – “ਕਦਮ ਬੜ੍ਹੇ ਆਗੇ, ਮਨ ਪਾਛੇ ਭਾਗੇ।” ਸੁਣ ਕੇ ਹੁਣ ਵੀ ਮੈਨੂੰ ਆਪਣੀ ਉਸ ਵੇਲੇ ਦੀ ਹਾਲਤ ਚੇਤੇ ਆ ਜਾਂਦੀ ਹੈ।
ਪ੍ਰਸ਼ਨ 1. ਲੇਖਕ ਦੇ ਪਿਤਾ ਜੀ ਕਿੱਥੋਂ ਬਿਮਾਰ ਹੋ ਕੇ ਆਏ ਸਨ ?
(ੳ) ਬਿਹਾਰ ਤੋਂ
(ਅ) ਅਸਾਮ ਤੋਂ
(ੲ) ਚੇੱਨਈ ਤੋਂ
(ਸ) ਮਹਾਰਾਸ਼ਟਰ ਤੋਂ
ਪ੍ਰਸ਼ਨ 2. ਲੇਖਕ ਨੇ ਕਿੱਥੇ ਆਉਣ ਦੀ ਤਿਆਰੀ ਕਰ ਲਈ?
(ੳ) ਹਰਿਆਣਾ ਦੀ
(ਅ) ਹਿਮਾਚਲ ਦੀ
(ੲ) ਚੰਡੀਗੜ੍ਹ ਦੀ
(ਸ) ਪੰਜਾਬ ਦੀ
ਪ੍ਰਸ਼ਨ 3. ਕੀ ਤਿਆਰ ਸੀ ?
(ੳ) ਕਾਰ
(ਅ) ਟਾਂਗਾ
(ੲ) ਰਿਕਸ਼ਾ
(ਸ) ਟੈੱਕਸੀ
ਪ੍ਰਸ਼ਨ 4. ਟੈੱਕਸੀ ਦੇ ਲਾਗੇ ਕੌਣ ਖੜ੍ਹਾ ਸੀ ?
(ੳ) ਮੋਤੀ
(ਅ) ਲੇਖਕ
(ੲ) ਲੇਖਕ ਦੀ ਮਾਂ
(ਸ) ਲੇਖਕ ਦੀ ਭੈਣ
ਪ੍ਰਸ਼ਨ 5. ਕਲਕੱਤੇ ਦੇ ਗਹਿਮਾ-ਗਹਿਮ ਬਜ਼ਾਰਾਂ ਵਿੱਚ ਮੋਟਰ ਨਾਲ ਕੌਣ ਦੌੜ ਲਗਾ ਰਿਹਾ ਸੀ ?
(ੳ) ਮੋਤੀ
(ਅ) ਲੇਖਕ ਦਾ ਭਰਾ
(ੲ) ਇੱਕ ਸਾਂਡ
(ਸ) ਇਹਨਾਂ ਵਿੱਚੋਂ ਕੋਈ ਨਹੀਂ