ਕਾਵਿ ਟੁਕੜੀ – ਪੰਜਾਬ ਕਰਾਂ ਕੀ ਸਿਫ਼ਤ ਤਿਰੀ
ਹੇਠ ਦਿੱਤੀ ਕਾਵਿ-ਟੁਕੜੀ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਪੰਜਾਬ ਕਰਾਂ ਕੀ ਸਿਫ਼ਤ ਤਿਰੀ, ਸ਼ਾਨਾਂ ਦੇ ਸਭ ਸਾਮਾਨ ਤਿਰੇ,
ਜਲ, ਪੌਣ ਤਿਰਾ, ਹਰਿਔਲ ਤਿਰੀ, ਦਰਯਾ, ਪਰਬਤ, ਮੈਦਾਨ ਤਿਰੇ।
ਭਾਰਤ ਦੇ ਸਿਰ ਤੇ ਛਤ੍ਰ ਤਿਰਾ, ਤੇਰੇ ਸਿਰ ਛਤ੍ਰ ਹਿਮਾਲਾ ਦਾ,
ਮੋਢੇ ‘ਤੇ ਚਾਦਰ ਬਰਫ਼ਾਂ ਦੀ, ਸੀਨੇ ਵਿੱਚ ਸੇਕ ਜੁਆਲਾ ਦਾ।
ਖੱਬੇ ਹੱਥ ਬਰਛੀ ਜਮਨਾ ਦੀ, ਸੱਜੇ ਹੱਥ ਖੜਗ ਅਟਕ ਦਾ ਹੈ,
ਪਿਛਵਾੜੇ ਬੰਦ ਚਟਾਨਾਂ ਦਾ, ਕੋਈ ਵੈਰੀ ਤੋੜ ਨਾ ਸਕਦਾ ਹੈ।
ਅਰਸ਼ੀ ਬਰਕਤ ਰੂੰ ਵਾਂਗ ਉਤਰ, ਚਾਂਦੀ ਦੇ ਢੇਰ ਲਗਾਂਦੀ ਹੈ,
ਚਾਂਦੀ ਢਲ ਕੇ ਵਿਛਦੀ ਹੈ, ਤੇ ਸੋਨਾ ਬਣਦੀ ਜਾਂਦੀ ਹੈ।
ਤੂੰ ਅੰਦਰੋਂ ਬਾਹਰੋਂ ਨਿੱਘਾ ਹੈਂ, ਨਾ ਗਰਮੀ ਹੈ ਨਾ ਪਾਲਾ ਹੈ,
ਨਾ ਬਾਹਰ ਕੋਈ ਦਿਖਲਾਵਾ ਹੈ, ਨਾ ਅੰਦਰ ਕਾਲਾ-ਕਾਲਾ ਹੈ।
ਜੋਬਨ ਵਿੱਚ ਝਲਕ ਜਲਾਲੀ ਹੈ, ਨੈਣਾਂ ਵਿੱਚ ਮਟਕ ਨਿਰਾਲੀ ਹੈ,
ਹਿੱਕਾਂ ਵਿੱਚ ਹਿੰਮਤ ਆਲੀ ਹੈ, ਚਿਹਰੇ ‘ਤੇ ਗਿੱਠ-ਗਿੱਠ ਲਾਲੀ ਹੈ।
ਪ੍ਰਸ਼ਨ 1. ਭਾਰਤ ਦੇ ਸਿਰ ‘ਤੇ ਕਿਸ ਦਾ ਛਤਰ ਹੈ ?
(ੳ) ਹਿਮਾਲਾ ਦਾ
(ਅ) ਰੁੱਖਾਂ ਦਾ
(ੲ) ਪੰਜਾਬ ਦਾ
(ਸ) ਬਰਫ਼ ਦਾ
ਪ੍ਰਸ਼ਨ 2. ਪੰਜਾਬ ਦੇ ਸਿਰ ‘ਤੇ ਕਿਸ ਦਾ ਛਤਰ ਹੈ ?
(ੳ) ਭਾਰਤ ਦਾ
(ਅ) ਹਿਮਾਲਾ ਦਾ
(ੲ) ਚੱਟਾਨਾਂ ਦਾ
(ਸ) ਦਰਿਆਵਾਂ ਦਾ
ਪ੍ਰਸ਼ਨ 3. ਪੰਜਾਬ ਦੇ ਖੱਬੇ ਹੱਥ ਕਿਸ ਦਰਿਆ ਦੀ ਬਰਛੀ ਹੈ?
(ੳ) ਸਤਲੁਜ ਦੀ
(ਅ) ਬਿਆਸ ਦੀ
(ੲ) ਰਾਵੀ ਦੀ
(ਸ) ਜਮਨਾ ਦੀ
ਪ੍ਰਸ਼ਨ 4. ਪੰਜਾਬ ਦੇ ਪਿਛਵਾੜੇ ਕਿਸ ਦਾ ਬੰਦ ਹੈ?
(ੳ) ਇੱਟਾਂ ਦਾ
(ਅ) ਪੱਥਰਾਂ ਦਾ
(ੲ) ਚੱਟਾਨਾਂ ਦਾ
(ਸ) ਪਰਬਤਾਂ ਦਾ
ਪ੍ਰਸ਼ਨ 5. ਕੌਣ ਅੰਦਰੋਂ ਬਾਹਰ ਨਿੱਘਾ ਹੈ ?
(ੳ) ਭਾਰਤ
(ਅ) ਪੰਜਾਬ
(ੲ) ਨੌਜਵਾਨ
(ਸ) ਪੰਜਾਬੀ