ਕਾਵਿ-ਟੁਕੜੀ – ਰੁੱਖ
ਹੇਠ ਦਿੱਤੀ ਕਾਵਿ-ਟੁਕੜੀ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਰੱਬਾ ਰੁੱਖਾਂ ‘ਤੇ ਸਦਾ ਹੀ ਮਿਹਰ ਰੱਖੀਂ, ਇਹ ਖੜ੍ਹਦੇ ਵਿੱਚ ਹਨ੍ਹੇਰੀਆਂ ਨੇ ।
ਠੰਢੀਆਂ ਛਾਵਾਂ ਤੇ ਸਭ ਨੂੰ ਫਲ਼ ਵੰਡਣ, ਨਾ ਇਹ ਮੇਰੀਆਂ ਤੇ ਨਾ ਇਹ ਤੇਰੀਆਂ ਨੇ।
ਨਾਸ਼ੁਕਰੇ ਲੋਕਾਂ ਆਣ ਦੇਖੋ, ਆਰਾ ਚੁੱਕ ਆ ਰਾਹਾਂ ਘੇਰੀਆਂ ਨੇ।
ਪ੍ਰਸ਼ਨ 1. ਕਵੀ ਪਰਮਾਤਮਾ ਨੂੰ ਰੁੱਖਾਂ ਉੱਤੇ ਕੀ ਰੱਖਣ ਲਈ ਕਹਿ ਰਿਹਾ ਹੈ ?
(ੳ) ਮਿਹਰ
(ਅ) ਕਰੋਪੀ
(ੲ) ਪਿਆਰ
(ਸ) ਛਾਂ
ਪ੍ਰਸ਼ਨ 2. ਹਨ੍ਹੇਰੀਆਂ ਵਿੱਚ ਕੌਣ ਖੜ੍ਹਦੇ ਹਨ?
(ੳ) ਰੁੱਖ
(ਅ) ਮਨੁੱਖ
(ੲ) ਪਸ਼ੂ
(ਸ) ਇਹਨਾਂ ਵਿੱਚੋਂ ਕੋਈ ਨਹੀਂ।
ਪ੍ਰਸ਼ਨ 3. ਰੁੱਖ ਸਭ ਨੂੰ ਕੀ ਵੰਡਦੇ ਹਨ?
(ੳ) ਛਾਵਾਂ ਤੇ ਫਲ
(ਅ) ਦੁੱਖ ਤੋ ਸੁਖ
(ੲ) ਪੈਸਾ ਤੇ ਸੋਨਾ
(ਸ) ਜ਼ਮੀਨ ਤੇ ਜਾਇਦਾਦ
ਪ੍ਰਸ਼ਨ 4. ਨਾਸ਼ੁਕਰੇ ਕਿਨ੍ਹਾਂ ਨੂੰ ਕਿਹਾ ਗਿਆ ਹੈ?
(ੳ) ਪੰਛੀਆਂ ਨੂੰ
(ਅ) ਮਨੁੱਖਾਂ ਨੂੰ
(ੲ) ਰੁੱਖਾਂ ਨੂੰ
(ਸ) ਇਹਨਾਂ ਵਿੱਚੋਂ ਕੋਈ ਨਹੀਂ।
ਪ੍ਰਸ਼ਨ 5. ਮਨੁੱਖ ਨੇ ਕੀ ਚੁੱਕ ਕੇ ਰਾਹਾਂ ਘੇਰੀਆਂ ਹਨ?
(ੳ) ਆਰਾ
(ਅ) ਬੰਦਾ
(ੲ) ਬੰਦੂਕ
(ਸ) ਡਾਂਗ