ਸੰਖੇਪ ਰਚਨਾ (Précis Writing)

ਸੰਖੇਪ ਰਚਨਾ ਦੇ ਗੁਣ :

ਇੱਕ ਸ਼ੁੱਧ ਅਤੇ ਸੰਪੂਰਨ ਸੰਖੇਪ ਰਚਨਾ ਵਿੱਚ ਹੇਠ ਲਿਖੇ ਗੁਣ ਹੋਣੇ ਚਾਹੀਦੇ ਹਨ:

  • ਸੰਖੇਪ – ਰਚਨਾ ਵਿੱਚ ਮੂਲ – ਰਚਨਾ ਦਾ ਸਮੁੱਚਾ ਭਾਵ ਹੋਵੇ।
  • ਮੂਲ – ਰਚਨਾ ਦੇ ਵਿਸ਼ੇਸ਼ ਵਿਚਾਰਾਂ ਨੂੰ ਸੰਖੇਪ – ਰਚਨਾ ਵਿੱਚ ਤਰਤੀਬਵਾਰ ਲਿਖਿਆ ਜਾਵੇ।
  • ਸੰਖੇਪ – ਰਚਨਾ ਵਿੱਚ ਸਪਸ਼ੱਟਤਾ ਅਤੇ ਸੰਖੇਪਤਾ ਹੋਣੀ ਚਾਹੀਦੀ ਹੈ। ਘੱਟ ਤੋਂ ਘੱਟ ਸ਼ਬਦਾਂ ਦੀ ਵਰਤੋਂ ਕਰ ਕੇ ‘ਕੁੱਜੇ ਵਿੱਚ ਸਮੁੰਦਰ’ ਬੰਦ ਕਰਨ ਵਾਲੀ ਗੱਲ ਹੋਵੇ।
  • ਸੰਖੇਪ – ਰਚਨਾ ਦੀ ਬੋਲੀ ਸਰਲ ਤੇ ਸਪੱਸ਼ਟ ਹੋਵੇ। ਢੁਕਵੇਂ ਸ਼ਬਦਾਂ ਦੀ ਵਰਤੋਂ ਹੋਵੇ। ਸੰਖੇਪ – ਰਚਨਾ ਸੰਖੇਪਕ ਦੀ ਆਪਣੀ ਬੋਲੀ ਵਿੱਚ ਹੋਵੇ। ਮੂਲ – ਰਚਨਾ ਦੀ ਸ਼ਬਦਾਵਲੀ ਘੱਟ ਤੋਂ ਘੱਟ ਵਰਤਣ ਦੀ ਕੋਸ਼ਿਸ਼ ਕੀਤੀ ਜਾਏ। ਸੰਖੇਪ – ਰਚਨਾ ਦੀ ਬੋਲੀ ਨੂੰ ਅਲੰਕਾਰਾਂ ਅਤੇ ਉਪਮਾਵਾਂ ਨਾਲ ਸਜਾਇਆ ਨਾ ਗਿਆ ਹੋਵੇ।
  • ਸੰਖੇਪ – ਰਚਨਾ ਵਿਆਕਰਣਿਕ ਤੌਰ ‘ਤੇ ਸ਼ੁੱਧ ਹੋਵੇ।