ਅਣਡਿੱਠਾ ਪੈਰਾ – ਰਸ਼ (ਭੀੜ) ਦਾ ਡਰ
ਹੇਠ ਦਿੱਤੇ ਅਣਡਿੱਠੇ ਪੈਰੇ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਵੀਹ ਕੁ ਸਾਲ ਪਹਿਲਾਂ ਦੀ ਗੱਲ ਹੈ। ਮੈਂ ਸੱਤ ਕੁ ਵਰ੍ਹੇ ਦਾ ਸਾਂ ਤੇ ਮੇਰੀ ਵੱਡੀ ਭੈਣ ਗਿਆਰਾਂ ਵਰ੍ਹੇ ਦੀ। ਅਸਾਡਾ ਖੇਤ ਘਰੋਂ ਮੀਲ ਕੁ ਦੀ ਵਿੱਥ ‘ਤੇ ਸੀ। ਅੱਧ-ਵਿਚਕਾਰੋਂ ਇੱਕ ਜਰਨੈਲੀ ਸੜਕ ਲੰਘਦੀ ਸੀ, ਜਿਸ ਵਿੱਚੋਂ ਜਾਂਗਲੀਆਂ, ਪਠਾਣਾਂ, ਰਾਸ਼ਿਆਂ ਤੇ ਹੋਰ ਪਰਦੇਸੀਆਂ ਦਾ ਕਾਫ਼ੀ ਲਾਂਘਾ ਸੀ। ਅਸੀਂ ਸਭ ਅੰਞਾਣੇ ਜਿਨ੍ਹਾਂ ਨੂੰ ਰਾਸ਼ਿਆਂ ਤੋਂ ਘਰ ਬੈਠਿਆਂ ਵੀ ਡਰ ਆਉਂਦਾ ਸੀ, ਇਸ ਸੜਕ ਵਿੱਚੋਂ ਦੀ ਕਿਸੇ ਸਿਆਣੇ ਦੇ ਸਾਥ ਤੋਂ ਬਗ਼ੈਰ ਲੰਘਣ ਤੋਂ ਬਹੁਤ ਭੈ ਖਾਂਦੇ ਸਾਂ। ਪਰ ਟੰਟਾ ਇਹ ਸੀ ਕਿ ਇੱਕ ਵੇਲੇ ਬਾਪੂ ਅਤੇ ਕਾਮੇ ਦੀ ਰੋਟੀ ਫੜਾਉਣ ਜ਼ਰੂਰ ਜਾਣਾ ਪੈਂਦਾ ਸੀ ਤੇ ਸਾਡੀ ਅਵਸਥਾ ਹਰ ਰੋਜ਼ ਇੱਕ ਮੁਸ਼ਕਲ ਘਾਟੀ ਲੰਘਣ ਵਾਲੀ ਹੁੰਦੀ ਸੀ। ਅਸੀਂ ਆਮ ਤੌਰ ‘ਤੇ ਘਰੋਂ ਹੌਸਲਾ ਕਰ ਕੇ ਇਕੱਲੇ ਹੀ ਤੁਰ ਪੈਂਦੇ ਪਰ ਜਦ ਸੜਕ ਤਿੰਨ ਘਮਾਉਂ ਦੀ ਵਿੱਥ ‘ਤੇ ਰਹਿ ਜਾਂਦੀ ਤਾਂ ਨਹਿਰ ਦਾ ਸੂਆ ਟੱਪਣ ਲੱਗੇ ਪਠੋਰਿਆਂ ਵਾਕੁਰ ਖਲੋ ਕੇ ਆਸੇ – ਪਾਸੇ ਤੱਕਣ ਲੱਗ ਜਾਂਦੇ ਤਾਂ ਜੋ ਕਿਸੇ ਪਿੰਡੋਂ ਆਉਂਦੇ ਜਾਂਦੇ ਸਿਆਣੇ ਦੀ ਸ਼ਰਨ ਲੈ ਕੇ ਭੈ-ਸਾਗਰ ਨੂੰ ਤਰਨ ਜੋਗੇ ਹੋ ਜਾਈਏ।
ਪ੍ਰਸ਼ਨ 1. ਖੇਤ ਘਰ ਤੋਂ ਕਿੰਨੀ ਵਿੱਥ ‘ਤੇ ਸੀ ?
(ੳ) ਦੋ ਕੁ ਮੀਲ
(ਅ) ਮੀਲ ਕੁ
(ੲ) ਫਰਲਾਂਗ ਕੁ
(ਸ) ਅੱਧਾ ਕੁ ਮੀਲ
ਪ੍ਰਸ਼ਨ 2. ਘਰ ਅਤੇ ਖੇਤ ਦੇ ਵਿਚਕਾਰੋਂ ਕਿਹੜੀ ਸੜਕ ਲੰਘਦੀ ਸੀ ?
(ੳ) ਕੱਚੀ ਸੜਕ
(ਅ) ਚੌੜੀ ਸੜਕ
(ੲ) ਜਰਨੈਲੀ ਸੜਕ
(ਸ) ਪੱਕੀ ਸੜਕ
ਪ੍ਰਸ਼ਨ 3. ਅੰਞਾਣਿਆਂ ਨੂੰ ਘਰ ਬੈਠਿਆਂ ਹੀ ਕਿਨ੍ਹਾਂ ਤੋਂ ਡਰ ਲੱਗਦਾ ਸੀ ?
(ੳ) ਚੋਰਾਂ ਤੋਂ
(ਅ) ਡਾਕੂਆਂ ਤੋਂ
(ੲ) ਵਪਾਰੀਆਂ ਤੋਂ
(ਸ) ਰਾਸ਼ਿਆਂ ਤੋਂ
ਪ੍ਰਸ਼ਨ 4. ਕਿਸ ਦੀ ਰੋਟੀ ਫੜਾਉਣ ਲਈ ਇੱਕ ਵੇਲੇ ਜ਼ਰੂਰ ਜਾਣਾ ਪੈਂਦਾ ਸੀ ?
(ੳ) ਮਾਂ ਅਤੇ ਭੈਣ ਦੀ
(ਅ) ਭਰਾ ਦੀ
(ੲ) ਚਾਚੇ ਦੀ
(ਸ) ਬਾਪੂ ਅਤੇ ਕਾਮੇ ਦੀ
ਪ੍ਰਸ਼ਨ 5. ਰੋਟੀ ਫੜਾਉਣ ਜਾਣ ਦੀ ਅਵਸਥਾ ਕਿਹੜੀ ਘਾਟੀ ਲੰਘਣ ਵਾਲੀ ਸੀ ?
(ੳ) ਉੱਚੀ
(ੲ) ਮੁਸ਼ਕਲ
(ਅ) ਲੰਮੀ
(ਸ) ਪਹਾੜੀ