CBSEClass 9th NCERT PunjabiEducationPoemsPoetryPunjab School Education Board(PSEB)ਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਵਿਸਾਖੀ ਦਾ ਮੇਲਾ – ਧਨੀ ਰਾਮ ਚਾਤ੍ਰਿਕ

ਜਮਾਤ – ਨੌਵੀਂ

ਵਿਸਾਖੀ ਦਾ ਮੇਲਾ – ਧਨੀ ਰਾਮ ਚਾਤ੍ਰਿਕ

(ੳ) ਹੇਠ ਲਿਖੀਆਂ ਕਾਵਿ-ਟੁਕੜੀਆਂ ਦੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰ ਚੁਣੋ –

1.

ਪੱਕ ਪਈਆਂ ਕਣਕਾਂ, ਲੁਕਾਠ ਦੱਸਿਆ,
ਬੂਰ ਪਿਆ ਅੰਬਾਂ ਨੂੰ, ਗੁਲਾਬ ਹੱਸਿਆ।
ਬਾਗ਼ਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਿਫ਼ਾਈਆਂ ਟਾਹਣੀਆਂ ਦੇ ਭਾਰ ਨੇ।

ਪ੍ਰਸ਼ਨ 1. ਉਪਰੋਕਤ ਕਾਵਿ-ਟੁਕੜੀ ਦੇ ਲੇਖਕ ਦਾ ਨਾਂ ਦੱਸੋ।

(ੳ) ਭਾਈ ਵੀਰ ਸਿੰਘ
(ਅ) ਧਨੀ ਰਾਮ ਚਾਤ੍ਰਿਕ
(ੲ) ਫ਼ੀਰੋਜ਼ਦੀਨ ਸ਼ਰਫ਼
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ

ਪ੍ਰਸ਼ਨ 2. ਕਵੀ ਕਿਸ ਦੇ ਪੱਕਣ ਤੇ ਕਿਸ ਵਿੱਚ ਰਸ ਆਉਣ ਦੀ ਗੱਲ ਕਰ ਰਿਹਾ ਹੈ ?

(ੳ) ਕਣਕਾਂ ਦੇ ਪੱਕਣ ਦੀ
(ਅ) ਲੁਕਾਠ ਦੇ ਵਿੱਚ ਰਸ ਆਉਣ ਦੀ
(ੲ) ਅੰਬਾਂ ਦੇ ਪੱਕਣ ਦੀ
(ਸ) (ੳ) ਤੇ (ਅ) ਦੋਵਾਂ ਦੀ

ਪ੍ਰਸ਼ਨ 3. ਉਪਰੋਕਤ ਕਾਵਿ-ਸਤਰਾਂ ਵਿੱਚ ਕਿਹੜੀ ਰੁੱਤ ਨੇ ਬਾਗ਼ਾਂ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ ?

(ੳ) ਬਹਾਰ ਦੀ ਰੁੱਤ ਨੇ
(ਅ) ਬਸੰਤ ਦੀ ਰੁੱਤ ਨੇ
(ੲ) ਸਰਦੀ ਦੀ ਰੁੱਤ ਨੇ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ

ਪ੍ਰਸ਼ਨ 4. ਕਵੀ ਇਹਨਾਂ ਸਤਰਾਂ ਵਿੱਚ ਕਿਹੜੇ ਦਰਖ਼ਤ ਦੀਆਂ ਟਾਹਣੀਆਂ ਦੇ ਕਿਹੜੇ ਫ਼ਲਾਂ ਨਾਲ ਨੀਵੀਆਂ ਹੋਣ ਦੀ ਗੱਲ ਕਰ ਰਿਹਾ ਹੈ?

(ੳ) ਅੰਬਾਂ ਦੀਆਂ ਟਾਹਣੀਆਂ/ਅੰਬਾਂ ਦੇ ਫਲਾਂ ਨਾਲ
(ਅ) ਬੇਰੀਆਂ ਦੀਆਂ ਟਾਹਣੀਆਂ/ਬੇਰਾਂ ਦੇ ਭਾਰ ਨਾਲ
(ੲ) ਲੁਕਾਠ ਦੀਆਂ ਟਾਹਣੀਆਂ/ਰਸਭਰੀਆਂ ਲੁਕਾਠਾਂ ਦੇ ਨਾਲ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ

ਪ੍ਰਸ਼ਨ 5. ਉਪਰੋਕਤ ਕਾਵਿ-ਟੁਕੜੀ ਕਿਹੜੇ ਸਿਰਲੇਖ ਹੇਠ ਦਰਜ ਹੈ ?

(ੳ) ਵਿਸਾਖੀ ਦਾ ਮੇਲਾ
(ਅ) ਮੈਂ ਪੰਜਾਬੀ
(ੲ) ਨਵੀਂ ਪੁਰਾਣੀ ਤਹਿਜ਼ੀਬ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ


2.

ਪੁੰਗਰੀਆਂ ਵੱਲਾਂ, ਵੇਲਾਂ, ਰੁੱਖੀਂ ਚੜ੍ਹੀਆਂ,
ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ।
ਸਾਂਈਂ ਦੀ ਨਿਗਾਹ ਜੱਗ ‘ਤੇ ਸਵੱਲੀ ਏ,
ਚੱਲ ਨੀ ਪਰੇਮੀਏਂ ! ਵਿਸਾਖੀ ਚੱਲੀਏ।

ਪ੍ਰਸ਼ਨ 1. ਉਪਰੋਕਤ ਕਾਵਿ-ਟੁਕੜੀ ਦੇ ਲੇਖਕ ਦਾ ਨਾਂ ਦੱਸੋ।

(ੳ) ਵਿਧਾਤਾ ਸਿੰਘ ਤੀਰ
(ਅ) ਫ਼ੀਰੋਜ਼ਦੀਨ ਸ਼ਰਫ਼
(ੲ) ਧਨੀ ਰਾਮ ਚਾਤ੍ਰਿਕ
(ਸ) ਨੰਦ ਲਾਲ ਨੂਰਪੁਰੀ

ਪ੍ਰਸ਼ਨ 2. ਇਸ ਕਵਿਤਾ ਵਿੱਚ ਕਵੀ ਕਿਨ੍ਹਾਂ ਦੇ ਪੁੰਗਰਨ ਦੀ ਗੱਲ ਕਰ ਰਿਹਾ ਹੈ ?

(ੳ) ਵੱਲਾਂ ਦੇ ਪੁੰਗਰਨ ਦੀ
(ਅ) ਰੁੱਖਾਂ ਦੇ ਪੁੰਗਰਨ ਦੀ
(ੲ) ਫੁੱਲਾਂ ਦੇ ਪੁੰਗਰਨ ਦੀ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ

ਪ੍ਰਸ਼ਨ 3. ਕਵਿਤਾ ‘ਵਿਸਾਖੀ ਦਾ ਮੇਲਾ’ ਦੀ ਇਸ ਕਾਵਿ-ਟੁਕੜੀ ਵਿੱਚ ਸਾਰੇ ਜੱਗ ‘ਤੇ ਕਿਸ ਦੀ ਨਜ਼ਰ ਸਵੱਲੀ ਦੱਸੀ ਗਈ ਹੈ?

(ੳ) ਗੁਰੂ ਦੀ ਨਜ਼ਰ
(ਅ) ਸਾਂਈਂ ਦੀ ਨਜ਼ਰ
(ੲ) ਕਵੀ ਦੀ ਨਜ਼ਰ
(ਸ) (ੳ) ਤੇ (ਅ) ਦੋਵਾਂ ਦੀ

ਪ੍ਰਸ਼ਨ 4. ਕਵੀ ਕਿਸ ਨੂੰ ‘ਵਿਸਾਖੀ ਦੇ ਮੇਲੇ’ ਵਿੱਚ ਨਾਲ ਜਾਣ ਲਈ ਆਖ ਰਿਹਾ ਹੈ ?

(ੳ) ਆਪਣੀ ਪ੍ਰੇਮਿਕਾ ਨੂੰ
(ਅ) ਆਪਣੇ ਸਾਥੀਆਂ ਨੂੰ
(ੲ) ਪੰਜਾਬੀਆਂ ਨੂੰ
(ਸ) (ੳ) ਤੇ (ਅ) ਦੋਵਾਂ ਨੂੰ

ਪ੍ਰਸ਼ਨ 5. ‘ਵਿਸਾਖੀ ਦਾ ਮੇਲਾ’ ਕਿਹੜੇ ਮਹੀਨੇ ਵਿੱਚ ਆਉਂਦਾ ਹੈ ਜਦੋਂ ਸਭ ਪਾਸੇ ਰੌਣਕਾਂ ਲੱਗਦੀਆਂ ਹਨ?

(ੳ) ਚੇਤਰ ਦੇ ਮਹੀਨੇ
(ਅ) ਹਾੜ੍ਹ ਦੇ ਮਹੀਨੇ
(ੲ) ਵਿਸਾਖ ਦੇ ਮਹੀਨੇ
(ਸ) ਫੱਗਣ ਦੇ ਮਹੀਨੇ


3.

ਦੂਰ-ਦੂਰ ਥਾਓਂ ਵਣਜਾਰੇ ਆਏ ਨੇ,
ਸੋਹਣੇ ਸੋਹਣੇ ਕੁੰਜਾਂ ਤੇ ਫ਼ੀਤੇ ਲਿਆਏ ਨੇ।
ਗਜਰਿਆਂ ਤੇ ਵੰਗਾਂ ਦਾ ਨਾ ਅੰਤ ਕੋਈ ਏ,
ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ।

ਪ੍ਰਸ਼ਨ 1. ਉਪਰੋਕਤ ਕਾਵਿ-ਟੁਕੜੀ ਵਿੱਚ ਲੇਖਕ ਨੇ ਕਿਹੜਾ ਦ੍ਰਿਸ਼ ਪੇਸ਼ ਕੀਤਾ ਹੈ?

(ੳ) ਵਿਸਾਖੀ ਦੇ ਮੇਲੇ ਦਾ
(ਅ) ਵਿਸਾਖੀ ਦੇ ਮੇਲੇ ਵਿੱਚ ਲੱਗੇ ਬਜ਼ਾਰ ਦਾ
(ੲ) ਹੱਟੀਆਂ ਤੇ ਦੁਕਾਨਾਂ ਦਾ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ

ਪ੍ਰਸ਼ਨ 2. ਕਵੀ ‘ਵਿਸਾਖੀ ਦੇ ਮੇਲੇ’ ਵਿੱਚ ਦੂਰੋਂ-ਦੂਰੋਂ ਕਿੰਨ੍ਹਾ ਦੇ ਆਉਣ ਦੀ ਗੱਲ ਕਰ ਰਿਹਾ ਹੈ?

(ੳ) ਚੂੜੀਆਂ ਵੇਚਣ ਵਾਲਿਆਂ ਦੀ
(ਅ) ਵਣਜਾਰਿਆਂ ਦੀ
(ੲ) ਹਲਵਾਈ ਦੀ
(ਸ) ਮੇਲਾ ਵੇਖਣ ਵਾਲਿਆਂ ਦੀ

ਪ੍ਰਸ਼ਨ 3. ਮੇਲੇ ਵਿੱਚ ਕਿਹੜੇ ਗਹਿਣਿਆਂ ਦੀ ਮੰਡੀ ਲੱਗੀ ਹੋਈ ਹੈ ?

(ੳ) ਰਾਜਸਥਾਨੀ ਗਹਿਣਿਆਂ ਦੀ
(ਅ) ਨਕਲੀ ਗਹਿਣਿਆਂ ਦੀ/ਝੂਠੇ ਗਹਿਣਿਆਂ ਦੀ
(ੲ) ਸੋਨੇ ਦੇ ਗਹਿਣਿਆਂ ਦੀ
(ਸ) ਗਜਰਿਆਂ ਤੇ ਵੰਗਾਂ ਦੀ

ਪ੍ਰਸ਼ਨ 4. ‘ਵਿਸਾਖੀ ਦਾ ਮੇਲਾ’ ਕਵਿਤਾ ਕਿਸ ਨੂੰ ਸੰਬੋਧਿਤ ਹੈ ?

(ੳ) ਪ੍ਰੇਮੀਆਂ ਨੂੰ
(ਅ) ਪ੍ਰੇਮਿਕਾ ਨੂੰ
(ੲ) ਸਾਥੀਆਂ ਨੂੰ
(ਸ) ਵਿਸਾਖੀ ਦੇ ਮੇਲੇ ਨੂੰ

ਪ੍ਰਸ਼ਨ 5. ਕਵੀ ਅਨੁਸਾਰ ਦੂਰੋਂ-ਦੂਰੋਂ ਆਉਣ ਵਾਲੇ ਵਣਜਾਰੇ ਮੇਲੇ ਵਿੱਚ ਆਪਣੇ ਨਾਲ ਕੀ-ਕੀ ਲੈ ਕੇ ਆਏ ਹਨ ?

(ੳ) ਕੂੰਜਾਂ
(ਅ) ਫੀਤੇ/ਗਜਰੇ
(ੲ) ਝੂਠੇ ਗਹਿਣੇ
(ਸ) ਉਪਰੋਕਤ ਸਾਰੇ


4.

ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਨੇ,
ਸੈਂਕੜੇ ਸੁਗਾਤਾਂ ਨਾਲ ਹੋਰ ਆਈਆਂ ਨੇ।
ਹੱਟੀ-ਹੱਟੀ ਸ਼ੌਂਕੀਆਂ ਦੀ ਭੀੜ ਖੱਲੀ ਏ,
ਚੱਲ ਨੀ ਪਰੇਮੀਏਂ ! ਵਿਸਾਖੀ ਚੱਲੀਏ।

ਪ੍ਰਸ਼ਨ 1. ਉਪਰੋਕਤ ਕਾਵਿ-ਟੁਕੜੀ ਕਿਹੜੀ ਕਵਿਤਾ ਵਿੱਚੋਂ ਲਈ ਗਈ ਹੈ ?

(ੳ) ਮੈਂ ਪੰਜਾਬੀ
(ਅ) ਵਿਸਾਖੀ ਦਾ ਮੇਲਾ
(ੲ) ਨਵੀਂ ਪੁਰਾਣੀ ਤਹਿਜ਼ੀਬ
(ਸ) (ੳ) ਤੇ (ਅ) ਵਿੱਚੋਂ ਹੈ।

ਪ੍ਰਸ਼ਨ 2. ਵਿਸਾਖੀ ਦੇ ਮੇਲੇ ਵਿੱਚ ਹਜ਼ਾਰਾਂ ਹੱਟੀਆਂ ਕਿਨ੍ਹਾਂ ਨੇ ਲਾਈਆਂ ਹਨ ?

(ੳ) ਹਲਵਾਈਆਂ ਨੇ
(ਅ) ਵਣਜਾਰਿਆਂ ਨੇ
(ੲ) ਬਾਣੀਆਂ ਨੇ
(ਸ) ਕਿਸੇ ਨੇ ਵੀ ਨਹੀਂ

ਪ੍ਰਸ਼ਨ 3. ਵਿਸਾਖੀ ਦੇ ਮੇਲੇ ਵਿੱਚ ਕਿਨ੍ਹਾਂ ਦੀ ਭੀੜ ਹੱਟੀ-ਹੱਟੀ ਤੇ ਖੜ੍ਹੀ ਹੈ ?

(ੳ) ਸ਼ੌਂਕੀਆਂ ਦੀ
(ਅ) ਮੌਜੀਆਂ ਦੀ
(ੲ) ਪ੍ਰੇਮੀਆਂ ਦੀ
(ਸ) ਪੰਜਾਬੀਆਂ ਦੀ

ਪ੍ਰਸ਼ਨ 4. ਉਪਰੋਕਤ ਕਾਵਿ-ਟੁਕੜੀ ਦੇ ਲੇਖਕ ਦਾ ਕੀ ਨਾਂ ਹੈ ?

(ੳ) ਡਾ: ਹਰਚਰਨ ਸਿੰਘ
(ਅ) ਭਾਈ ਵੀਰ ਸਿੰਘ
(ੲ) ਧਨੀ ਰਾਮ ਚਾਤ੍ਰਿਕ
(ਸ) ਫ਼ੀਰੋਜ਼ਦੀਨ ਸ਼ਰਫ਼

ਪ੍ਰਸ਼ਨ 5. ਕਾਵਿ-ਸਤਰ ‘ਸੈਂਕੜੇ ਸੁਗਾਤਾਂ ਨਾਲ਼ੇ ਹੋਰ ਆਈਆਂ ਨੇ’ ਤੋਂ ਕੀ ਭਾਵ ਹੈ ?

(ੳ) ਕਈ ਚੀਜ਼ਾਂ ਦੀਆਂ ਦੁਕਾਨਾਂ ਲੱਗੀਆਂ ਹਨ
(ਅ) ਹੋਰ ਵੀ ਬਹੁਤ ਸੁਗਾਤਾਂ (ਚੀਜ਼ਾਂ) ਦੀਆਂ ਦੁਕਾਨਾਂ ਲੱਗੀਆਂ ਹਨ
(ੲ) ਕਈ ਮਠਿਆਈਆਂ ਦੀਆਂ ਦੁਕਾਨਾਂ ਹਨ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ।


5.

ਥਾਂਈਂ-ਥਾਂਈਂ ਖੇਡਾਂ ਤੇ ਪੰਘੂੜੇ ਆਏ ਨੇ,
ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ।
ਵੰਝਲੀ, ਲੰਗੋਜਾ, ਕਾਟੋ, ਤੂੰਬਾ ਵੱਜਦੇ,
ਛਿੰਝ ਵਿੱਚ ਸੂਰੇ ਪਹਿਲਵਾਨ ਗੱਜਦੇ।

ਪ੍ਰਸ਼ਨ 1. ਉਪਰੋਕਤ ਕਾਵਿ-ਸਤਰਾਂ ਵਿੱਚ ਕਵੀ ਕਿਹੜੇ ਦ੍ਰਿਸ਼ ਦਾ ਵਰਨਣ ਕਰ ਰਿਹਾ ਹੈ ?

(ੳ) ਮੇਲੇ ਦਾ
(ਅ) ਮੇਲੇ ਵਿੱਚ ਲੱਗੀਆਂ ਰੌਣਕਾਂ ਦਾ
(ੲ) ਮੇਲੇ ਵਿੱਚ ਖੇਡਾਂ ਤੇ ਪੰਘੂੜਿਆਂ ਦਾ
(ਸ) ਉਪਰੋਕਤ ਸਾਰਿਆਂ ਦਾ

ਪ੍ਰਸ਼ਨ 2. ਮੇਲੇ ਵਿੱਚ ਹਰ ਜਗ੍ਹਾ ‘ਤੇ ਕੀ ਕੁਝ ਲੱਗਿਆ ਹੋਇਆ ਹੈ ?

(ੳ) ਖੇਡਾਂ
(ਅ) ਪੰਘੂੜੇ
(ੲ) ਮਦਾਰੀ
(ਸ) (ੳ) ਤੇ (ਅ) ਦੋਵੇਂ

ਪ੍ਰਸ਼ਨ 3. ਉਪਰੋਕਤ ਸਤਰਾਂ ਵਿੱਚ ਕਵੀ ਦੁਆਰਾ ਕਿਹੜੇ-ਕਿਹੜੇ ਸਾਜਾਂ ਦਾ ਜ਼ਿਕਰ ਆਇਆ ਹੈ ?

(ੳ) ਵੰਝਲੀ
(ਅ) ਅਲਗੋਜ਼ਾ
(ੲ) ਕਾਟੋ/ਤੂੰਬਾ
(ਸ) ਇਹਨਾਂ ਸਾਰੇ ਸਾਜਾਂ ਦਾ

ਪ੍ਰਸ਼ਨ 4. ਮੇਲੇ ਵਿੱਚ ਕੌਣ ਆ ਕੇ ਆਪਣੇ-ਆਪਣੇ ਤਮਾਸ਼ੇ ਦਿਖਾ ਰਹੇ ਹਨ ?

(ੳ) ਜੋਗੀ
(ਅ) ਮਦਾਰੀ
(ੲ) ਫਿਲਮਾਂ ਵਾਲੇ
(ਸ) (ੳ) ਤੇ (ਅ) ਦੋਵੇਂ

ਪ੍ਰਸ਼ਨ 5. ਮੇਲੇ ਵਿੱਚ ਪਹਿਲਵਾਨ ਕਿੱਥੇ ਗੱਜ ਰਹੇ ਹਨ ?

(ੳ) ਛਿੰਝ ਵਿੱਚ
(ਅ) ਅਖਾੜੇ ਵਿੱਚ
(ੲ) ਮੇਲੇ ਵਿੱਚ
(ਸ) ਕਿਤੇ ਵੀ ਨਹੀਂ


6.

‘ਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ,
ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ।
ਕਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀ ਏ,
ਚੱਲ ਨੀ ਪਰੇਮੀਏਂ ! ਵਿਸਾਖੀ ਚੱਲੀਏ।

ਪ੍ਰਸ਼ਨ 1. ਉਪਰੋਕਤ ਕਾਵਿ-ਟੁਕੜੀ ਦੇ ਰਚਨਹਾਰ ਦਾ
ਨਾਂ ਲਿਖੋ।

(ੳ) ਫ਼ੀਰੋਜ਼ਦੀਨ ਸ਼ਰਫ਼
(ਅ) ਧਨੀ ਰਾਮ ਚਾਤ੍ਰਿਕ
(ੲ) ਨੰਦ ਲਾਲ ਨੂਰਪੁਰੀ
(ਸ) ਭਾਈ ਵੀਰ ਸਿੰਘ

ਪ੍ਰਸ਼ਨ 2. ਮੇਲੇ ਵਿੱਚ ਭੀੜ ਵੇਖ ਕੇ ਕੀ ਲੱਗ ਰਿਹਾ ਹੈ?

(ੳ) ਸਾਰਾ ਜਹਾਨ ਮੇਲੇ ਵਿੱਚ ਆ ਗਿਆ ਹੈ
(ਅ) ਮੇਲੇ ਵਿੱਚ ਸਾਰੇ ਜਹਾਨ ਦਾ ਰੌਲਾ ਪੈ ਰਿਹਾ ਹੋਵੇ
(ੲ) ਲੋਕਾਂ ਦੇ ਆਪਸ ਵਿੱਚ ਮੋਢੇ ਟਕਰਾ ਰਹੇ ਹਨ
(ਸ) ਸਾਰੇ ਜਹਾਨ ਦਾ ਰੌਲਾ ਇਕੱਠਾ ਹੋ ਕੇ ਮੇਲੇ ਵਿੱਚ ਆ ਗਿਆ ਹੋਵੇ

ਪ੍ਰਸ਼ਨ 3. ਮੇਲੇ ਦੀ ਭੀੜ ਵਿੱਚ ਅਕਸਰ ਕੀ ਹੁੰਦਾ ਹੈ?

(ੳ) ਰੋਲਾ ਪੈਂਦਾ ਹੈ
(ਅ) ਮੋਢੇ ਨਾਲ ਮੋਢਾ ਵੱਜਦਾ ਹੈ
(ੲ) ਅੰਤਾਂ ਦੀ ਭੀੜ ਹੁੰਦੀ ਹੈ
(ਸ) ਰੌਣਕ ਮੇਲਾ ਹੁੰਦਾ ਹੈ

ਪ੍ਰਸ਼ਨ 4. ਕਵੀ ਅਨੁਸਾਰ ਮੇਲਾ ਕਿੱਥੋਂ ਤੱਕ ਫੈਲਿਆ ਹੋਇਆ ਹੈ?

(ੳ) ਦੂਰ-ਦੂਰ ਤੱਕ
(ਅ) ਕੋਹਾਂ ਤੱਕ
(ੲ) ਮੀਲਾਂ ਤੱਕ
(ਸ) ਕਿਲੋਮੀਟਰਾਂ ਤੱਕ

ਪ੍ਰਸ਼ਨ 5. ਕਵੀ ਆਪਣੀ ਪ੍ਰੇਮਿਕਾ ਨੂੰ ਕਿਹੜੇ ਮੇਲੇ ਦਾ ਆਨੰਦ ਮਾਨਣ ਲਈ ਆਪਣੇ ਨਾਲ ਲੈ ਕੇ ਜਾਣਾ ਚਾਹੁੰਦਾ ਹੈ ?

(ੳ) ਵਿਸਾਖੀ ਦੇ ਮੇਲੇ ਦਾ
(ਅ) ਜਗਰਾਵਾਂ ਦੇ ਮੇਲੇ ਦਾ
(ੲ) ਰੌਣਕਾਂ ਵਾਲੇ ਮੇਲੇ ਦਾ
(ਸ) ਬਸੰਤ ਰੁੱਤ ਦੇ ਮੇਲੇ ਦਾ