ਕਾਵਿ ਟੁਕੜੀ – ਬੰਦਿਆ ਅੰਦਰ ਝਾਤੀ ਮਾਰ

ਆਪਣੇ ਮਨ ਦੀ ਹਉਮੈ ਮਾਰ, ਬੰਦਿਆ ਅੰਦਰ ਝਾਤੀ ਮਾਰ

ਬੰਦਿਆ ਅੰਦਰ ਝਾਤੀ ਮਾਰ, ਬੰਦਿਆ ਅੰਦਰ ਝਾਤੀ ਮਾਰ।

ਜੋ ਤੇਰੇ ਅੰਦਰ ਵੱਸੇ, ਉਸ ਨੂੰ ਕਿਉਂ ਲੱਭੋ ਬਾਹਰੋ – ਬਾਹਰ।

ਬੰਦਿਆ ਅੰਦਰ ਝਾਤੀ ਮਾਰ।

ਜੋ ਲੈ ਆਇਓ ਅੱਜ ਨਜ਼ਰਾਨੇ, ਉਸ ਮਾਲਕ ਨੇ ਖੂਬ ਪਛਾਣੇ।

ਵਖਰੋ – ਵੱਖਰਾ ਅੰਦਰ ਬਾਹਰ, ਬੰਦਿਆ ਅੰਦਰ ਝਾਤੀ ਮਾਰ।

ਸੋਹਣੇ ਲੱਗਣ ਜੰਗਲ ਬੇਲੇ, ਹਰ ਥਾਂ ਉਸਦੀ ਰਹਿਮਤ ਖੇਲ੍ਹੇ।

ਉਸ ਕੁਦਰਤ ਦਾ ਵੱਡਾ ਪਸਾਰ,  ਬੰਦਿਆ ਅੰਦਰ ਝਾਤੀ ਮਾਰ।

ਲੈ ਈਮਾਨ ਦੀ ਚਿੱਟੀ ਚਾਦਰ, ਤਾਂ ਹੋਣਾ ਹੀ ਉੱਥੇ ਆਦਰ।

ਆਪਣੇ ਮਨ ਦੀ ਹਉਮੈ ਮਾਰ, ਬੰਦਿਆ ਅੰਦਰ ਝਾਤੀ ਮਾਰ।


ਉਪਰੋਕਤ ਕਾਵਿ ਟੁਕੜੀ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ :


ਪ੍ਰਸ਼ਨ 1. ‘ਬੰਦਿਆ ਅੰਦਰ ਝਾਤੀ ਮਾਰ’ ਤੱਕ ਵਿੱਚ ਕਵੀ ਕਿਸ ਦੇ ਅੰਦਰ ਝਾਤੀ ਮਾਰਨ ਲਈ ਕਹਿ ਰਿਹਾ ਹੈ ਅਤੇ ਕਿਉਂ?

ਪ੍ਰਸ਼ਨ 2. ਕੀ ਨਜ਼ਰਾਨੇ ਭੇਟ ਕਰਨ ਨਾਲ ਰੱਬ ਖੁਸ਼ ਰਹਿੰਦਾ ਹੈ? ਕੀ ਬੰਦੇ ਨੂੰ ਅੰਦਰੋਂ ਟੈ ਬਾਹਰੋਂ ਵੱਖਰਾ ਹੋਣਾ ਚਾਹੀਦਾ ਹੈ?

ਪ੍ਰਸ਼ਨ 3. ਪਰਮਾਤਮਾ ਦੇ ਦਰ ‘ਤੇ ਆਦਰ ਕਿਵੇਂ ਮਿਲਦਾ ਹੈ?