ਕਾਵਿ ਟੁਕੜੀ – ਵੀਰ
ਕਾਂਵਾਂ ਦੇ ਸੁਨੇਹਾ ਮੇਰੇ ਵੀਰ ਨੂੰ
ਕਾਵਾਂ ਜਾ ਕੇ ਦੇ ਵੇ ਸੁਨੇਹਾ ਮੇਰੇ ਵੀਰ ਨੂੰ
ਪਾਉਂਦੀ ਪਾਉਂਦੀ ਅਸੀਸਾਂ ਮੈਂ ਪਹੁੰਚ ਗਈ ਅਖ਼ੀਰ ਨੂੰ।
ਲਿਖ – ਲਿਖ ਖ਼ਤ ਮੇਰੇ ਘਸ ਗਏ ਨੇ ਪੋਟੇ ਵੇ
ਲਿਖ ਦਿੱਤੇ ਵਿਧਾਤਾ ਜੀ ਨੇ ਲੇਖ ਮੇਰੇ ਖੋਟੇ ਵੇ।
ਤੱਕ ਤੱਕ ਰਾਹ ਤੇਰਾ ਪੱਕ ਗਈਆਂ ਅੱਖੀਆਂ
ਰੱਬ ਜਾਣੇ ਕਿੱਥੇ ਤੂੰ ਪ੍ਰੀਤਾਂ ਪਾਈਆਂ ਰੱਖੀਆਂ।
ਵੀਰ ਬਾਝੋਂ ਭੈਣ ਦਾ ਵੀ ਜੀਣਾ ਕਾਹਦਾ ਜੀਣਾ ਏ
ਕੱਟਣੀ ਏ ਜਿੰਦਗੀ, ਜਿੰਦਗੀ ਏ ਕੱਟਣੀ ਏ।
ਤੂੰ ਏਂ ਨਿਸ਼ਾਨੀ ਮੇਰੇ ਮਾਪਿਆਂ ਦੀ ਵੀਰ ਵੇ
ਵੇਖਾਂ ਮੈਂ ਰਾਹ ਤੇਰਾ, ਉਡੀਕਦੀ ਤੈਨੂੰ ਵੀਰ ਵੇ।
ਉਪਰੋਕਤ ਕਾਵਿ ਟੁਕੜੀ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1. ਕਾਵਿ ਟੁਕੜੀ ਵਿੱਚ ਕੌਣ ਕਿਸ ਦੀ ਅਤੇ ਕਿਉਂ ਰਾਹ ਵੇਖ ਰਿਹਾ ਹੈ?
ਪ੍ਰਸ਼ਨ 2. ਵਿਧਾਤਾ ਨੇ ਖੋਟੇ ਲੇਖ ਕਿਸ ਦੇ ਅਤੇ ਕਿਉਂ ਲਿਖੇ ਹਨ?
ਪ੍ਰਸ਼ਨ 3. ‘ਤੂੰ ਏਂ ਨਿਸ਼ਾਨੀ ਮੇਰੇ ਮਾਪਿਆਂ ਦੀ’ ਤੋਂ ਕਵੀ ਦਾ ਕੀ ਭਾਵ ਹੈ?