ਕਾਵਿ ਟੁਕੜੀ – ਪੰਜਾਬੀਅਤ
ਇਹ ਬੇਪਰਵਾਹ ਪੰਜਾਬ ਦੇ
ਇਹ ਬੇਪਰਵਾਹ ਪੰਜਾਬ ਦੇ
ਮੌਤ ਨੂੰ ਮਖੌਲਾਂ ਕਰਨ
ਮਰਨ ਥੀਂ ਨਹੀਂ ਡਰਦੇ।
ਪਿਆਰ ਨਾਲ ਇਹ ਕਰਨ ਗੁਲਾਮੀ,
ਜਾਨ ਕਹੋ ਆਪਣੀ ਵਾਰ ਦਿੰਦੇ
ਪਰ ਟੈਂ ਨਾ ਮੰਨਣ ਕਿਸੇ ਦੀ
ਖਲੋ ਜਾਣ ਡਾਗਾਂ ਮੋਢੇ ਤੇ ਉਲਾਰ ਦੇ।
ਉਪਰੋਕਤ ਕਾਵਿ ਟੁਕੜੀ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1. ਉਪਰੋਕਤ ਕਾਵਿ – ਟੁਕੜੀ ਵਿੱਚ ਕਿਸ ਬਾਰੇ ਕੀ ਗੱਲ ਕਹੀ ਗਈ ਹੈ?
ਪ੍ਰਸ਼ਨ 2. ‘ਪਿਆਰ ਨਾਲ ਇਹ ਕਰਨ ਗੁਲਾਮੀ’ ਤੋਂ ਕਵੀ ਕੀ ਦੱਸਣਾ ਚਾਹੁੰਦਾ ਹੈ?
ਪ੍ਰਸ਼ਨ 3. ਡਾਂਗਾਂ ਮੋਢੇ ਤੇ ਰੱਖ ਕੇ ਕੌਣ ਅਤੇ ਕਿਉਂ ਖੜੇ ਹੋ ਜਾਂਦੇ ਹਨ?