ਕਾਵਿ ਟੁਕੜੀ – ਰੁੱਖ

ਪੀਂਘਾਂ ਕਿਥੇ ਪਾਵਾਂ

ਪਿਪਲਾਂ ਦੇ ਸੰਗ ਬੋਹੜ ਗਵਾ ਲਏ, ਬੋਹੜ ਦੇ ਸੰਗ ਛਾਵਾਂ

ਟਾਹਲੀਆਂ ਗਈਆਂ ਆਏ ਸਫੈਦੇ, ਪੀਂਘਾਂ ਕਿਥੇ ਪਾਵਾਂ।

ਚੁੰਝ ਵਿੱਚ ਤਿਨਕਾ ਲਈ ਪਰਿੰਦਾ, ਉਡਿਆ ਚਾਰ ਚੁਫੇਰੇ

ਜੂਹਾਂ ਦੇਮੀ ਬਿਰਖ ਦਸੌਰੀ, ਕਿੱਧਰ ਆਲ੍ਹਣਾ ਪਾਵਾਂ।

ਪਿਛਲੀ ਰਾਤੇ ਚੜ੍ਹੀ ਹਨ੍ਹੇਰੀ, ਕਰ ਗਈ ਤੀਲਾ ਤੀਲਾ

ਲੁੱਕ ਛੁੱਪ ਕੇ ਕੋਈ ਬਚੀ ਕਰੂੰਬਲ, ਪੱਤਰ ਟਾਵਾਂ ਟਾਵਾਂ।


ਉਪਰੋਕਤ ਕਾਵਿ ਟੁਕੜੀ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ :


ਪ੍ਰਸ਼ਨ 1. ਉਪਰੋਕਤ ਕਾਵਿ – ਟੁਕੜੀ ਵਿੱਚ ਕਿਸ ਗੰਭੀਰ ਮੁੱਦੇ ਦੀ ਗੱਲ ਕੀਤੀ ਗਈ ਹੈ?

ਪ੍ਰਸ਼ਨ 2. ਪਰਿੰਦੇ ਨੂੰ ਆਲ੍ਹਣੇ ਲਈ ਥਾਂ ਕਿਉਂ ਨਹੀਂ ਲੱਭ ਰਹੀ?

ਪ੍ਰਸ਼ਨ 3. ਹਨ੍ਹੇਰੀ ਆਉਣ ਨਾਲ ਕੀ ਹੋਇਆ ਹੈ?