CBSEclass 11 PunjabiClass 9th NCERT PunjabiComprehension PassageEducationNCERT class 10thPunjab School Education Board(PSEB)ਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਅਣਡਿੱਠਾ ਪੈਰਾ – ਲੰਡਨ

ਲੰਡਨ

ਲੰਡਨ ਬੜਾ ਵੱਡਾ ਸ਼ਹਿਰ ਹੈ। ਪਰ ਏਥੇ ਜੇ ਤੁਹਾਡਾ ਕੋਈ ਦੋਸਤ ਨਾ ਹੋਵੇ ਤਾਂ ਤੁਸੀਂ ਬਹੁਤ ਇਕੱਲੇ ਤੇ ਉਦਾਸੀ ਮਹਿਸੂਸ ਕਰ ਸਕਦੇ ਹੋ। ਅੰਗਰੇਜ਼ ਲੋਕ ਤਬੀਅਤ ਦੇ ਠੰਡੇ ਹਨ ਤੇ ਮਿਲਣਸਾਰ ਨਹੀਂ। ਗੁਆਂਢੀ-ਗੁਆਂਢੀ ਨੂੰ ਨਹੀਂ ਜਾਣਦਾ ਅਤੇ ਬਗੈਰ ਸੱਦੇ ਕੋਈ ਕਿਸੇ ਦੇ ਘਰ ਨਹੀਂ ਜਾਂਦਾ। ਬੱਸਾਂ, ਗੱਡੀਆਂ ਵਿਚ ਦੇਖੋ ਇਕ ਅੰਗਰੇਜ਼ ਦੂਸਰੇ ਅੰਗਰੇਜ਼ ਨਾਲ ਗੱਲ ਨਹੀਂ ਕਰਦਾ ਅਤੇ ਹਰ ਇਕ ਦੇ ਮੂੰਹ ਅੱਗੇ ਅਖ਼ਬਾਰ ਹੁੰਦੀ ਹੈ। ਸਾਡੇ ਪੰਜਾਬੀਆਂ ਦੀ ਇਕ ਦੂਸਰੇ ਨਾਲ ਗੱਲ ਕਰਨ ਦੀ ਆਦਤ ਹੈ ਤੇ ਸਾਨੂੰ ਇਕ ਦੋ ਦਿਨ ਗੱਪਾਂ ਮਾਰਨ ਦਾ ਮੌਕਾ ਨਾ ਮਿਲੇ ਤਾਂ ਅਸੀਂ ਉਦਾਸ ਹੋ ਜਾਂਦੇ ਹਾਂ। ਦੂਸਰੇ ਇੱਥੋਂ ਦੀ ਆਬੋ-ਹਵਾ ਵੀ ਖ਼ਰਾਬ ਹੈ। ਕਈ ਮਹੀਨੇ ਤਾਂ ਅਸਮਾਨ ਭੂਰੇ ਜਿਹੇ ਬੱਦਲਾਂ ਨਾਲ ਢੱਕਿਆ ਰਹਿੰਦਾ ਹੈ। ਸਿਆਲ ਵਿਚ ਬਹੁਤ ਸਾਰੀ ਧੁੰਦ ਪੈਂਦੀ ਹੈ; ਜਿਵੇਂ—ਸਾਡੇ ਦੇਸ਼ ਵਿਚ ਹਨ੍ਹੇਰੀਆਂ ਆਉਂਦੀਆਂ ਹਨ ਉੱਥੇ ਉਵੇਂ ਹੀ ਸਿਆਲ ਵਿਚ ਫੌਗ ਹੁੰਦੀ ਹੈ। ਲਾਲ ਹਨ੍ਹੇਰੀ ਵਾਂਗ ਸਭ ਜਗ੍ਹਾ ਫੈਲ ਜਾਂਦੀ ਹੈ ਤੇ ਕੁਝ ਵਿਖਾਈ ਨਹੀਂ ਦਿੰਦਾ। ਮੋਟਰਾਂ ਜੂੰ ਦੀ ਚਾਲ ਚਲਦੀਆਂ ਹਨ। ਸਿਆਲ ਵਿਚ ਕਦੇ-ਕਦੇ ਬਰਫ ਪੈਂਦੀ ਹੈ। ਹੌਲੀ-ਹੌਲੀ ਰੂੰ ਵਾਂਗ ਬਰਫ ਪੈਂਦੀ ਹੈ ਤੇ ਸੜਕਾਂ, ਕਾਰਾਂ ਦੀਆਂ ਛੱਤਾਂ ਤੇ ਦਰਖ਼ਤ ਬਰਫ ਨਾਲ ਲੱਦੇ ਜਾਂਦੇ ਹਨ। ਚਾਰੇ ਪਾਸੇ ਸਫੈਦ ਹੀ ਸਫੈਦ ਰੰਗ ਦਿਖਾਈ ਦਿੰਦਾ ਹੈ। ਦੋ ਦਿਨਾਂ ਬਾਅਦ ਫੋਗ ਜੰਮ ਕੇ ਬਰਫ ਬਣ ਜਾਂਦੀ ਹੈ ਤੇ ਪਿਘਲਣਾ ਸ਼ੁਰੂ ਹੋ ਜਾਂਦੀ ਹੈ ਤੇ ਸੜਕਾਂ ਤੇ ਚਿੱਕੜ ਜਿਹਾ ਹੋ ਜਾਂਦਾ ਹੈ। ਬਰਫ ਪਿਕਚਰ, ਪੋਸਟ ਕਾਰਡਾਂ ਤੇ ਹੀ ਚੰਗੀ ਲਗਦੀ ਹੈ ਜਾਂ ਦੂਰ ਪਹਾੜਾਂ ਦੀਆਂ ਚੋਟੀਆਂ ਤੇ। ਜੇ ਬਰਫ ਵਿਚ ਰਹਿਣਾ ਪਵੇ ਤਾਂ ਜ਼ਿੰਦਗੀ ਦਾ ਕੋਈ ਮਜ਼ਾ ਨਹੀਂ।


ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :

ਪ੍ਰਸ਼ਨ 1. ਪੈਰ੍ਹੇ ਦਾ ਢੁਕਵਾਂ ਸਿਰਲੇਖ ਦਿਓ।

ਪ੍ਰਸ਼ਨ 2. ਪੈਰ੍ਹੇ ਨੂੰ ਸੰਖੇਪ ਕਰਕੇ ਲਿਖੋ।

ਪ੍ਰਸ਼ਨ 3. ਪੰਜਾਬੀ ਕਦੋਂ ਉਦਾਸ ਹੋ ਜਾਂਦੇ ਹਨ?

ਪ੍ਰਸ਼ਨ 4. ਬਰਫ਼ੀਲੇ ਸਥਾਨਾਂ ‘ਤੇ ਜੀਵਨ ਚੰਗਾ ਕਿਉਂ ਨਹੀਂ ਹੈ?