CBSEclass 11 PunjabiClass 9th NCERT PunjabiComprehension PassageEducationNCERT class 10thParagraphPunjab School Education Board(PSEB)ਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਅਣਡਿੱਠਾ ਪੈਰਾ – ਨਵੀਂ ਸੋਚ

ਨਵੀਂ ਸੋਚ

ਸਿਰਫ਼ ਉਹੀ ਦੇਸ਼ ਅਮੀਰ ਤੇ ਮਾਲੋਮਾਲ ਹੋ ਸਕਦੇ ਹਨ, ਜਿਨ੍ਹਾਂ ਦੇ ਲੋਕ ਆਪਣੇ ਆਪ ਲਈ ਕੁਝ ਨਵਾਂ ਸੋਚ ਸਕਦੇ ਹਨ। ਉਹੀ ਕੰਮ ਕਰਦੇ ਜਾਣਾ ਜੋ ਅੱਗੇ ਕਿਸੇ ਨੇ ਕਰ ਲਿਆ, ਰੁਕੇ ਵਿਕਾਸ ਦੀ ਨਿਸ਼ਾਨੀ ਹੈ। ਹੋਣਹਾਰ ਮਨੁੱਖ ਇਹੀ ਸੋਚਦਾ ਹੈ ਕਿ ਅੱਗਲਾ ਕੰਮ ਪਿੱਛਲੇ ਕੀਤੇ ਕੰਮ ਨਾਲੋਂ ਚੰਗੇਰਾ ਹੋਵੇ। ਜਿਸ ਕੌਮ ਦਾ ਇਹ ਖਿਆਲ ਹੋ ਜਾਵੇ ਕਿ ਪੰਜ ਸੋ ਜਾਂ ਹਜ਼ਾਰ ਸਾਲ ਪਹਿਲਾਂ ਵਾਲਾ ਜੀਵਨ ਚੰਗਾ ਸੀ, ਇਸੇ ਲਈ ਉਸੇ ਨੂੰ ਹੀ ਨਿਸ਼ਾਨਾ ਰੱਖਿਆ ਜਾਏ, ਉਸ ਕੌਮ ਨੂੰ ਜ਼ਿੰਦਗੀ ਦੀਆਂ ਪਿੱਛਲੀਆਂ ਕਤਾਰਾਂ ਵਿਚ ਖਲੋਣਾ ਪੈਂਦਾ ਹੈ।ਨਸਲਾਂ ਦੀ ਮਾਨਸਿਕ ਅਵਸਥਾ ਉੱਤੇ ਹੀ ਉਹਨਾਂ ਦੀ ਖੁਸ਼ਹਾਲੀ ਤੇ ਸਾਰਥਕਤਾ ਨਿਰਭਰ ਕਰਦੀ ਹੈ। ਜਦੋਂ ਕਿਸੇ ਨਸਲ ਦੇ ਲੋਕ ਲਕੀਰ ਦੇ ਫਕੀਰ ਹੋ ਜਾਂਦੇ ਹਨ, ਹਮੇਸ਼ਾ ਕਿਸੇ ਦੇ ਪਾਏ ਪੂਰਨਿਆਂ ਉੱਤੇ ਹੀ ਚਲਦੇ ਹਨ, ਆਪੀਂ ਕੋਈ ਪੂਰਨਾ ਪਾਉਣ ਦੀ ਦਲੇਰੀ ਨਹੀਂ ਰਖਦੇ, ਪਿਛਲੱਗ ਅਖਵਾਣ ਵਿਚ ਹੀ ਫਖ਼ਰ ਸਮਝਦੇ ਹਨ ਤੇ ਮੋਹਰੀ ਹੋਣੋ ਘਬਰਾਉਂਦੇ ਹਨ, ਉਸ ਨਸਲ ਦਾ ਵਾਧਾ ਰੁਕ ਜਾਂਦਾ ਹੈ, ਬੁੱਧੀ ਮੋਟੀ ਹੋ ਜਾਂਦੀ ਹੈ ਤੇ ਜ਼ਿੰਦਗੀ ਵਿੱਚੋਂ ਸੁਹਜ-ਸੁਆਦ ਘੱਟ ਜਾਂਦਾ ਹੈ। ਐਸੀ ਕੌਮ ਸੁਤੰਤਰ ਨਹੀਂ ਰਹਿ ਸਕਦੀ। ਜ਼ਰੂਰ ਕਿਸੇ ਦੂਜੀ ਕੌਮ ਦੀ ਗੁਲਾਮ ਬਣ ਜਾਂਦੀ ਹੈ। ਸੋ ਦ੍ਰਿੜ ਕਰਨ ਵਾਲੀ ਗੱਲ ਇਹ ਹੈ ਕਿ ਨਵਾਂ ਸੋਚਣ ਤੇ ਕਰਨ ਵਿਚ ਹੀ ਜੀਵਨ ਦੀ ਨਜ਼ਾਤ ਹੈ। ਦੇਸ਼ ਦੀ ਉੱਨਤੀ ਤਾਂ ਹੀ ਸੰਭਵ ਹੈ ਜੇ ਤੁਸੀਂ ਕੋਈ ਨਵਾਂ ਖਿਆਲ ਦੁਨੀਆਂ ਨੂੰ ਦਿਉ। ਕੋਈ ਨਵੀਂ ਕਾਢ ਕੱਢੋ, ਕੋਈ ਨਵਾਂ ਸੁਖ ਈਜਾਦ ਕਰੋ, ਕੋਈ ਨਵਾਂ ਮਾਰਗ ਲੱਭੋ, ਨਵੀਂ ਸੋਚ ਸੋਚੋ ਤੇ ਨਵੇਂ ਅਮਲ ਕਰੋ।


ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :

ਪ੍ਰਸ਼ਨ 1. ਉੱਪਰ ਲਿਖੀ ਰਚਨਾ ਨੂੰ ਸਿਰਲੇਖ ਦਿਓ।

ਪ੍ਰਸ਼ਨ 2. ਉੱਪਰ ਲਿਖੀ ਰਚਨਾ ਨੂੰ ਸੰਖੇਪ ਕਰਕੇ ਲਿਖੋ।

ਪ੍ਰਸ਼ਨ 3. ਕਿਹੜੀ ਕੌਮ ਜਾਂ ਨਸਲ ਦਾ ਵਾਧਾ ਹੋਣਾ ਰੁੱਕ ਜਾਂਦਾ ਹੈ?

ਪ੍ਰਸ਼ਨ 4. ਦੇਸ਼ ਦੀ ਉੱਨਤੀ ਕਦੋਂ ਸੰਭਵ ਹੋ ਸਕਦੀ ਹੈ?

ਪ੍ਰਸ਼ਨ 5. ਔਖੇ ਸ਼ਬਦਾਂ ਦੇ ਅਰਥ ਲਿਖੋ।


ਔਖੇ ਸ਼ਬਦਾਂ ਦੇ ਅਰਥ

ਕਤਾਰਾਂ – ਲਾਈਨਾਂ

ਲਕੀਰ ਦਾ ਫਕੀਰ – ਪੁਰਾਣੀ ਲੀਹ ਉੱਤੇ ਹੀ ਚੱਲੀ ਜਾਣਾ

ਸੁਹਜ – ਸੁਆਦ – ਅਨੰਦ

ਈਜਾਦ – ਕਾਢ