ਅਣਡਿੱਠਾ ਪੈਰਾ – ਗੁਰੂ ਅਰਜਨ ਦੇਵ ਜੀ
ਗੁਰੂ ਅਰਜਨ ਦੇਵ ਜੀ
ਗੁਰੂ ਅਰਜਨ ਦੇਵ ਜੀ ਨੂੰ ਇਤਿਹਾਸ – ਲੇਖਕਾਂ ਨੇ ਰਾਸ਼ਟਰ ਦੀ ਉਸਾਰੀ ਕਰਨ ਵਾਲੇ ਗੁਰੂ ਮੰਨਿਆ ਹੈ। ਉਨ੍ਹਾਂ ਨੇ ਪਹਿਲਾਂ ਅੰਮ੍ਰਿਤਸਰ ਦੇ ਸਰੋਵਰ ਨੂੰ ਪੱਕਾ ਕੀਤਾ। ਉਸ ਦੇ ਵਿਚਕਾਰ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ। ਹਰਿਮੰਦਰ ਸਾਹਿਬ ਜੀ ਨੀਂਹ ਉਨ੍ਹਾਂ ਨੇ ਆਪ ਰੱਖਣ ਦੀ ਥਾਂ ਲਾਹੌਰ ਦੇ ਪ੍ਰਸਿੱਧ ਮੁਸਲਮਾਨ ਸ਼ੂਫੀ ਫ਼ਕੀਰ ਸਾਈਂ ਮੀਆਂ ਮੀਰ ਦੇ ਹੱਥੀਂ ਸੰਨ 1588 ਵਿੱਚ ਰਖਵਾਈ। ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖੇ। ਇਸ ਦੇ ਕਈ ਭਾਵ ਹਨ : ਹਰਿਮੰਦਰ ਸਭ ਦਾ ਸਾਂਝਾ ਹੈ। ਤੁਹਾਨੂੰ ਪਤਾ ਹੋਵੇਗਾ, ਭਾਰਤ ਵਿੱਚ ਮੁਸਲਮਾਨ ਪੱਛਮ ਵੱਲ ਮੂੰਹ ਕਰਕੇ ਨਮਾਜ਼ ਪੜ੍ਹਦੇ ਹਨ। ਹਿੰਦੂਆਂ ਦੇ ਮੰਦਰਾਂ ਦਾ ਦਰ ਪੂਰਬ ਵੱਲ ਹੁੰਦਾ ਹੈ। ਇਉਂ ਚਾਰ ਦਰਵਾਜ਼ੇ ਸਭ ਪਾਸਿਆਂ ਨੂੰ ਪਵਿੱਤਰ ਮੰਨਣ ਅਤੇ ਚਹੁੰ ਵਰਨਾਂ।ਵਿੱਚੋਂ ਹਰ ਇੱਕ ਲਈ ਖੁੱਲ੍ਹੇ ਹੋਣ ਦਾ ਚਿੰਨ੍ਹ ਹੈ। ਇੱਥੇ ਹਰ ਵੇਲੇ ਹਰ ਕੋਈ ਆ ਸਕਦਾ ਹੈ ਭਾਵੇਂ ਉਹ ਮੁਸਲਮਾਨ, ਹਿੰਦੂ, ਈਸਾਈ, ਬੋਧੀ, ਜੈਨੀ ਜਾਂ ਸਿੱਖ ਕੋਈ ਵੀ ਹੋਵੇ।
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1 . ਇਤਿਹਾਸਕਾਰਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਕੀ ਮੰਨਿਆ ਹੈ?
ਪ੍ਰਸ਼ਨ 2 . ਹਰਿਮੰਦਰ ਸਾਹਿਬ ਦੀ ਨੀਂਹ ਕਿਸ ਨੇ ਰੱਖੀ ਸੀ?
ਪ੍ਰਸ਼ਨ 3 . ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਕਿਸ ਗੱਲ ਦਾ ਸੂਚਕ ਹਨ?
ਪ੍ਰਸ਼ਨ 4 . ਇਨ੍ਹਾਂ ਸ਼ਬਦਾਂ ਦੇ ਅਰਥ ਦੱਸੋ।
ਇਤਿਹਾਸ, ਰਾਸ਼ਟਰ, ਦਰ, ਵਰਨਾਂ
ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ?